08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਸਿਹਤ ਵਿਭਾਗ ਦੀ ਟੀਮ 'ਹਰ ਸ਼ੁੱਕਰਵਾਰ ਡੇਂਗੂ ਤੇ ਵਾਰ' ਤਹਿਤ ਤਹਿਸੀਲ ਕੰਪਲੈਕਸ ਪੁੱਜੀ

Ad Position 21
No active advertisement
ਅਜੀਤ ਡੈਸਕ 23-05-2026
ਪਾਇਲ, 22 ਮਈ (ਰਜਿੰਦਰ ਸਿੰਘ, ਨਿਜ਼ਾਮਪੁਰ)-ਐੱਸ. ਐੱਮ. ਓ. ਹਰਵਿੰਦਰ ਸਿੰਘ ਦੀ ਅਗਵਾਈ ਹੇਠ ਪਾਇਲ ਸ਼ਹਿਰ ਦਫ਼ਤਰਾਂ ਦਾ ਦੌਰਾ ਕੀਤਾ ਗਿਆ | ਇਸ ਸਮੇਂ ਹਰਜੀਤ ਸਿੰਘ ਐੱਮ. ਪੀ. ਐੱਚ. ਡਬਲਯੂ (ਮੇਲ), ਅਮਨਦੀਪ ਕੌਰ ਐੱਮ. ਪੀ. ਐੱਚ. ਡਬਲਯੂ (ਫੀਮੇਲ) ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵਲੋਂ ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ ਤਹਿਤ ਤਹਿਸੀਲ ਕੰਪਲੈਕਸ, ਈ. ਓ. ਦਫ਼ਤਰ, ਬਿਜਲੀ ਦਫ਼ਤਰ ਤੇ ਹੋਰ ਸਰਕਾਰੀ ਦਫ਼ਤਰਾਂ ਲੱਗੇ ਕੂਲਰ, ਗਮਲਿਆਂ ਅਤੇ ਖੁੱਲ੍ਹੀ ਥਾਵਾਂ 'ਤੇ ਖੜ੍ਹੇ ਪਾਣੀ ਦਾ ਨਿਰੀਖਣ ਕੀਤਾ ਗਿਆ | ਜਿੱਥੇ ਲੋੜ ਸੀ ਉੱਥੇ ਸਫ਼ਾਈ ਗਮਲਿਆਂ ਤੇ ਕੂਲਰ ਟਰੇਆਂ ਆਦਿ ਦੀ ਸਫ਼ਾਈ ਕੀਤੀ ਗਈ ਅਤੇ ਮੌਕੇ ਤੇ ਹਾਜ਼ਰ ਮੁਲਾਜ਼ਮਾਂ ਤੇ ਆਮ ਲੋਕਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਣਕਾਰੀ ਵੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਡੇਂਗੂ ਦਾ ਮੱਛਰ ਤੇ ਲਾਰਵਾ ਖੜ੍ਹੇ ਪਾਣੀ ਤੋਂ ਪੈਦਾ ਹੁੰਦਾ ਹੈ | ਇਸ ਲਈ ਕੂਲਰਾਂ, ਗਮਲਿਆਂ, ਡਰੰਮਾਂ, ਫ਼ਰਿਜਾਂ ਦੀਆ ਟਰੇਆਂ, ਟਾਇਰਾਂ ਆਦਿ ਵਿਚ ਪਾਣੀ ਨੂੰ ਨਹੀਂ ਖੜਨ ਦੇਦਾ ਚਾਹੀਦਾ | ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖ਼ਾਰ, ਸਿਰ ਦਰਦ, ਚਮੜੀ ਤੇ ਲਾਲ ਨਿਸ਼ਾਨ, ਮਾਸ ਪੇਸ਼ੀਆਂ ਵਿਚ ਦਰਦ ਜਾਂ ਮਸੂੜਿ੍ਹਆਂ ਅਤੇ ਨੱਕ ਵਿਚ ਖੂਨ ਦਾ ਵਗਣਾ ਆਦਿ ਡੇਗੂ ਬੁਖ਼ਾਰ ਦੇ ਲੱਛਣ ਹਨ | ਇਸ ਮੌਕੇ ਇਸ ਮੌਕੇ ਜਸਵੀਰ ਸਿੰਘ ਮਲਟੀਪਰਪਜ਼ ਸੁਪਰਵਾਈਜ਼ਰ ਸਿਹੌੜਾ, ਜਸਵੀਰ ਸਿੰਘ ਸੁਪਰਵਾਈਜ਼ਰ ਅਲੂਣਾ ਮਿਆਨਾ, ਮੰਜੂ ਰਾਣੀ ਆਸ਼ਾ ਵਰਕਰ, ਚਰਨਜੀਤ ਕੌਰ ਆਸ਼ਾ ਵਰਕਰ, ਕਮਜਿੰਦਰ ਕੌਰ ਆਸ਼ਾ ਵਰਕਰ, ਸਿਮਰਨਜੀਤ ਕੌਰ ਆਸ਼ਾ ਵਰਕਰ, ਸਿੱਧੂ ਨਰਸਿੰਗ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਸਵਿੰਦਰ ਕੌਰ ਨੇ ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਦੇ ਪਿ੍ੰਸੀਪਲ ਵਜੋਂ ਸੰਭਾਲਿਆ ਅਹੁਦਾ ਅਗਲੀ ਖ਼ਬਰ ਪ੍ਰਵਾਸੀ ਮਜ਼ਦੂਰ ਦੀ ਲਾਸ਼ ਮਿਲਣ ਨਾਲ ਸਨਸਨੀ
Ad Position 24