15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਰਾਧਾ ਵਾਟਿਕਾ ਸਕੂਲ 'ਚ ਚੈੱਸ ਮੰਤਰਾਂ ਦੇ ਸਹਿਯੋਗ ਨਾਲ ਚੈੱਸ ਅਕੈਡਮੀ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 24-05-2026
ਖੰਨਾ, 23 ਮਈ (ਹਰਜਿੰਦਰ ਸਿੰਘ ਲਾਲ)-ਰਾਧਾ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਚੈੱਸ ਮੰਤਰਾਂ ਦੇ ਸਹਿਯੋਗ ਨਾਲ ਚੈੱਸ ਅਕੈਡਮੀ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਮਿਸਟਰ ਨਿਤਿਨ ਰਾਠੌਰ (ਫਾਊਾਡਰ, ਡਾਇਰੈਕਟਰ, ਚੈੱਸ ਮੰਤਰਾਂ), ਮਿਸ ਮਨੀਸ਼ਾ (ਚੈੱਸ ਟਰੇਨਰ), ਮਿਸਟਰ ਸੁਦੀਪ (ਸਲਾਹਕਾਰ), ਸਕੂਲ ਦੀ ਪਿ੍ੰਸੀਪਲ ਅਨੁਪਮਾ ਸ਼ਰਮਾ ਅਤੇ ਖੇਡ ਅਧਿਆਪਕ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਅਕੈਡਮੀ ਦੇ ਉਦਘਾਟਨ ਸਮੇਂ ਕਲਾਸ ਪਹਿਲੀ ਤੋਂ ਲੈ ਕੇ ਕਲਾਸ ਨੌਵੀਂ ਤੱਕ ਦੇ ਵਿਦਿਆਰਥੀ ਵੀ ਮੌਜੂਦ ਸਨ | ਇਸ ਅਕੈਡਮੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਚੈੱਸ ਦੇ ਮਹੱਤਵ ਬਾਰੇ ਜਾਣੂ ਕਰਵਾਉਣਾ, ਇਸ ਨੂੰ ਖੇਡਣ ਦੀ ਵਿਧੀ ਸਿਖਾਉਣਾ ਅਤੇ ਇਹ ਦੱਸਣਾ ਹੈ ਕਿ ਇੰਡੋਰ ਗੇਮ ਹੋਣ ਦੇ ਨਾਲ-ਨਾਲ ਇਸ ਨੂੰ ਆਨਲਾਈਨ ਵੀ ਖੇਡਿਆ ਜਾ ਸਕਦਾ ਹੈ | ਚੈੱਸ ਮੰਤਰਾਂ ਦੇ ਡਾਇਰੈਕਟਰ ਮਿਸਟਰ ਨਿਤਿਨ ਨੇ ਦੱਸਿਆ ਕਿ ਇਸ ਖੇਡ ਰਾਹੀਂ ਬੱਚਿਆਂ ਦੇ ਬੌਧਿਕ ਵਿਕਾਸ ਦੇ ਨਾਲ-ਨਾਲ ਉਨ੍ਹਾਂ ਦੀ ਇੱਕਾਗ੍ਰਤਾ ਅਤੇ ਧਿਆਨ ਕੇਂਦਿ੍ਤ ਕਰਨ ਦੀ ਸਮਰੱਥਾ ਨੂੰ ਵੀ ਵਧਾਇਆ ਜਾ ਸਕਦਾ ਹੈ | ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜੂਨ ਮਹੀਨੇ ਦੇ ਆਖਰੀ ਹਫ਼ਤੇ ਵਿੱਚ ਚੈੱਸ ਮੁਕਾਬਲੇ ਕਰਵਾਏ ਜਾਣਗੇ | ਅੰਤ ਵਿੱਚ ਸਕੂਲ ਦੀ ਪਿ੍ੰਸੀਪਲ ਅਨੁਪਮਾ ਸ਼ਰਮਾ ਨੇ ਵਿਸ਼ੇਸ਼ ਤੌਰ 'ਤੇ ਪਹੁੰਚੇ ਮਹਿਮਾਨਾਂ ਦਾ ਵਿਦਿਆਰਥੀਆਂ ਨੂੰ ਦਿੱਤੀ ਗਈ ਜਾਣਕਾਰੀ ਲਈ ਧੰਨਵਾਦ ਕੀਤਾ ਅਤੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਖੇਡ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਵਲੋਂ ਵਿਧਾਇਕ ਧਾਲੀਵਾਲ ਦੇ ਦਫ਼ਤਰ ਅੱਗੇ ਧਰਨਾ <br/> ਅਗਲੀ ਖ਼ਬਰ ਸੂਬੇ ਦੀਆਂ ਨਗਰ ਕੌਂਸਲ ਚੋਣਾਂ 'ਚ ਵੋਟਰ ਦੇਣਗੇ ਸ਼ਾਨਦਾਰ ਫਤਵਾ-ਮੰਡੇਰ
Ad Position 24