ਖੰਨਾ, 25 ਮਈ (ਹਰਜਿੰਦਰ ਸਿੰਘ ਲਾਲ)-ਖੰਨਾ 'ਚ ਨਗਰ ਕੌਂਸਲ ਦੇ 33 ਵਾਰਡਾਂ ਦੀਆਂ ਚੋਣਾਂ ਦੇ ਸਬੰਧ ਵਿਚ ਅੱਜ ਐਸ. ਡੀ. ਐਮ. ਸਵਾਤੀ ਟਿਵਾਣਾ, ਕਮ ਚੋਣਾਂ ਅਫ਼ਸਰ ਨੇ ਦੱਸਿਆ ਕਿ ਖੰਨਾ ਇਲਾਕੇ ਦੇ 32 ਵਾਰਡਾਂ ਵਿਚ ਕਰੀਬ 1 ਲੱਖ ਵੋਟਰ ਹਨ | ਜਿਨ੍ਹਾਂ ਵਿਚ 50 ਹਜ਼ਾਰ ਦੇ ਕਰੀਬ ਔਰਤ ਵੋਟਰ ਹਨ | 1 ਵਾਰਡ 'ਚੋਂ ਚੋਣ ਵਿਚ ਆਪ ਉਮੀਦਵਾਰ ਹਰੀਸ਼ ਗੁਪਤਾ ਬਿਨਾਂ ਮੁਕਾਬਲਾ ਜਿੱਤ ਚੁੱਕੇ ਹਨ | ਅੱਜ 127 ਬੂਥਾਂ ਲਈ ਚੋਣ ਅਮਲੇ ਨੂੰ ਬੈਲਟ ਪੇਪਰ, ਬਕਸੇ ਅਤੇ ਹੋਰ ਸਮਾਨ ਦੇ ਕੇ ਰਵਾਨਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਖੰਨਾ 'ਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ | ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਅੱਜ ਸ਼ਾਮ ਦੇ 4 ਵਜੇ ਤੱਕ ਟੀਮਾਂ ਆਪਣੇ ਬੂਥਾਂ ਤੱਕ ਪਹੁੰਚ ਜਾਣਗੀਆਂ ਅਤੇ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ | ਸਾਰੇ ਪੋਿਲੰਗ ਬੂਥਾਂ ਤੇ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ | ਉਨ੍ਹਾਂ ਦੱਸਿਆ ਕਿ ਗਰਮੀ ਦੇ ਮੌਸਮ ਕਾਰਨ ਵੋਟਰਾਂ ਲਈ ਵੇਟਿੰਗ ਰੂਮ, ਪਾਣੀ ਦਾ ਪ੍ਰਬੰਧ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਹੈ | ਉਨ੍ਹਾਂ ਨੇ ਵੋਟਰਾਂ ਨੂੰ ੂ ਅਪੀਲ ਕੀਤੀ ਹੈ ਕਿ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਅਤੇ ਵੋਟ ਪਾਉਣ ਜ਼ਰੂਰ ਆਉਣ |