15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਕਲਗ਼ੀਧਰ ਅਕੈਡਮੀ ਸਕੂਲ ਦੁੱਗਰੀ ਵਿਖੇ ਆਈ ਸਕੂਲ ਦੇ 'ਪਰਵਾਜ਼' ਪ੍ਰੋਗਰਾਮ ਤਹਿਤ ਅਧਿਆਪਕ ਸਿਖਲਾਈ ਸੈਮੀਨਾਰ ਕਰਵਾਇਆ

Ad Position 21
No active advertisement
ਕਲਗ਼ੀਧਰ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ ਦੁੱਗਰੀ ਵਿਖੇ ਆਈ ਸਕੂਲ ਦੇ 'ਪਰਵਾਜ਼' ਪ੍ਰੋਗਰਾਮ ਤਹਿਤ ਅਧਿਆਪਕ ਸਿਖਲਾਈ ਸੈਮੀਨਾਰ ਦੇ ਵੱਖ-ਵੱਖ ਦਿ੍ਸ਼ | ਤਸਵੀਰਾਂ : ਹਨੀ ਚਾਠਲੀ <br/> 04-06-2026
ਸਾਹਨੇਵਾਲ, 3 ਜੂਨ (ਹਨੀ ਚਾਠਲੀ)-ਕਲਗ਼ੀਧਰ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ, ਦੁੱਗਰੀ ਵਿਖੇ ਆਈ-ਸਕੂਲ ਦੇ ਸਮਰੱਥਾ ਨਿਰਮਾਣ ਪ੍ਰੋਗਰਾਮ 'ਪਰਵਾਜ਼' ਅਧੀਨ ਅਧਿਆਪਕਾਂ ਦੀ ਪੇਸ਼ੇਵਰ ਯੋਗਤਾ ਅਤੇ ਅਧਿਆਪਨ ਕੌਸ਼ਲਾਂ ਨੂੰ ਨਿਖਾਰਨ ਲਈ ਵੱਖ-ਵੱਖ ਵਿਸ਼ਿਆਂ ਸਬੰਧੀ ਵਰਕਸ਼ਾਪਾਂ ਦਾ ਸਫਲ ਸਮਾਗਮ ਕਰਵਾਇਆ ਗਿਆ | ਅੰਗਰੇਜ਼ੀ ਵਿਭਾਗ ਲਈ ਸਮਾਗਮ ਦੌਰਾਨ ਡਾ. ਨੇਹਾ ਖੋਸਾ ਅਟਲ ਨੇ ਅਧਿਆਪਕਾਂ ਨਾਲ ਆਪਣੇ ਅਨੁਭਵ ਸਾਂਝੇ ਕੀਤੇ | ਉਨ੍ਹਾਂ ਨੇ ਸਾਹਿਤ, ਰਚਨਾਤਮਿਕਤਾ, ਆਲੋਚਨਾਤਮਿਕ ਸੋਚ ਅਤੇ ਜੀਵਨ ਮੁੱਲਾਂ ਨੂੰ ਸਿੱਖਿਆ ਨਾਲ ਜੋੜਨ ਦੀ ਮਹੱਤਤਾ ਉਜਾਗਰ ਕੀਤੀ | ਇਸੇ ਤਰ੍ਹਾਂ ਕੰਵਲਜੀਤ ਸਿੰਘ ਰੰਧਾਵਾ ਅਤੇ ਇੰਦਰਪ੍ਰੀਤ ਕੌਰ ਵਲੋਂ ਸਮਾਜਿਕ ਸਿੱਖਿਆ ਵਿਸ਼ੇ ਦੀ ਇੰਟਰ-ਐਕਟਿਵ ਵਰਕਸ਼ਾਪ ਵਿਚ ਯੋਗਤਾ-ਅਧਾਰਿਤ ਸਿੱਖਣ, ਆਲੋਚਨਾਤਮਿਕ ਸੋਚ ਦੇ ਵਿਕਾਸ ਅਤੇ ਵਿਦਿਆਰਥੀ-ਕੇਂਦਰਿਤ ਅਧਿਆਪਨ ਰਣਨੀਤੀਆਂ ਬਾਰੇ ਜਾਣਕਾਰੀ ਦਿੱਤੀ | ਹਿੰਦੀ ਵਿਭਾਗ ਦੀ ਵਰਕਸ਼ਾਪ ਵਿਚ ਡਾ. ਜੋਤੀ ਵਰਮਾ ਦੀ ਅਗਵਾਈ ਹੇਠ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਸੰਚਾਰ, ਲੀਡਰਸ਼ਿਪ ਅਤੇ ਸਮੱਸਿਆ ਹੱਲ ਕਰਨ ਨਾਲ ਸੰਬੰਧਿਤ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿੱਸਾ ਲਿਆ | ਗਣਿਤ ਵਿਸ਼ੇ ਸਬੰਧੀ ਵਰਕਸ਼ਾਪ ਵਿਚ ਰਵਿੰਦਰ ਕੁਮਾਰ, ਗਣਿਤ ਮਾਹਿਰ, ਯੂ. ਟੀ. ਚੰਡੀਗੜ੍ਹ ਨੇ ਅਧਿਆਪਕਾਂ ਨੂੰ ਦਿਲਚਸਪ ਖੇਡਾਂ ਅਤੇ ਰੋਲ-ਪਲੇਅ ਗਤੀਵਿਧੀਆਂ ਰਾਹੀਂ ਗਣਿਤ ਨੂੰ ਦਿਲਚਸਪ ਬਣਾਉਣ ਤੇ ਵਿਦਿਆਰਥੀਆਂ ਵਿਚ ਗਣਿਤ ਦੇ ਡਰ ਨੂੰ ਦੂਰ ਕਰਨ ਅਤੇ ਵਿਸ਼ੇ ਪ੍ਰਤੀ ਰੁਚੀ ਪੈਦਾ ਕਰਨ ਲਈ ਕਈ ਪ੍ਰਭਾਵਸ਼ਾਲੀ ਤਕਨੀਕਾਂ ਸਾਂਝੀਆਂ ਕੀਤੀਆਂ | ਆਈ. ਟੀ. ਅਧਿਆਪਕਾਂ ਲਈ ਕਰਵਾਈ ਗਈ ਏ. ਆਈ. ਵਰਕਸ਼ਾਪ ਵਿੱਚ ਰਿਸੋਰਸ ਪਰਸਨ ਸਿਮਰਨਪ੍ਰੀਤ ਕੌਰ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਵੀਨਤਮ ਵਿਕਾਸ ਅਤੇ ਸਿੱਖਿਆ ਵਿਚ ਇਸ ਦੇ ਉਪਯੋਗਾਂ ਬਾਰੇ ਤੇ ਏ. ਆਈ. ਟੂਲਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਵਿਗਿਆਨ ਵਿਭਾਗ ਲਈ ਸਮਾਗਮ ਦੀ ਅਗਵਾਈ ਸ਼ੁਕਲਾ ਪਲਾਧੀ ਬਤਰਾ, ਮੈਨੇਜਿੰਗ ਐਡੀਟਰ, ਇੰਡੀਆਨਿਕਾ ਲਰਨਿੰਗ ਵਲੋਂ ਕੀਤੀ ਗਈ | ਉਨ੍ਹਾਂ ਨੇ ਐਨ. ਈ. ਪੀ.-2020 ਅਤੇ ਐਨ. ਸੀ. ਐੱਫ.-2023 ਦੇ ਸਿਧਾਂਤਾਂ ਨੂੰ ਗਤੀਵਿਧੀ-ਅਧਾਰਿਤ ਸਿੱਖਣ ਰਾਹੀਂ ਸਮਝਾਉਂਦੇ ਹੋਏ ਪ੍ਰਯੋਗਾਂ, ਨਿਰੀਖਣਾਂ, ਚਰਚਾਵਾਂ ਅਤੇ ਪੰਜ ਇੰਦਰੀਆਂ ਦੀ ਵਰਤੋਂ ਰਾਹੀਂ ਸਿੱਖਣ ਦੇ ਅਨੁਭਵ ਨੇ ਅਧਿਆਪਕਾਂ ਨੂੰ ਬਾਲ-ਕੇਂਦਰਿਤ ਅਤੇ ਦਿਲਚਸਪ ਕਲਾਸ ਰੂਮ ਬਣਾਉਣ ਲਈ ਪ੍ਰੇਰਿਤ ਕੀਤਾ | ਸਕੂਲ ਦੇ ਪਿ੍ੰਸੀਪਲ ਭੁਪਿੰਦਰਜੀਤ ਕੌਰ ਬੇਦੀ, ਮੈਨੇਜਰ ਲਖਵੀਰ ਸਿੰਘ ਹਰਾ ਦੇ ਸਹਿਯੋਗ ਨਾਲ ਸਕੂਲ ਨੇ ਆਏ ਹੋਏ ਮਹਿਮਾਨਾਂ ਤੇ ਬੁੱਧੀਜੀਵੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇੱਕ ਸਮਰੱਥ ਅਧਿਆਪਕ ਹੀ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਮਜ਼ਬੂਤ ਨੀਂਹ ਰੱਖਦਾ ਹੈ ਅਤੇ ਅਜਿਹੇ ਪ੍ਰੋਗਰਾਮ ਅਧਿਆਪਕਾਂ ਦੇ ਪੇਸ਼ੇਵਰ ਵਿਕਾਸ ਅਤੇ ਗੁਣਵੱਤਾ ਭਰਪੂਰ ਸਿੱਖਿਆ ਨੂੰ ਉਤਸ਼ਾਹਿਤ ਕਰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਸ਼ਰਧਾਂਜਲੀ ਸਮਾਗਮ 'ਤੇ ਖ਼ੂਨਦਾਨ ਕੈਂਪ ਲਗਾਇਆ ਅਤੇ ਸੰਗਤ 'ਚ ਵੰਡੇ ਬੂਟੇ ਅਗਲੀ ਖ਼ਬਰ ਲੇਖਕਾਂ ਨੇ ਪੰਜਾਬੀ ਦੇ ਉੱਘੇ ਲੇਖਕ ਪ੍ਰੋ. ਪੰਨੂ ਨੂੰ ਬਰਸੀ ਮੌਕੇ ਕੀਤਾ ਯਾਦ
Ad Position 24