ਖੰਨਾ, 8 ਜੂਨ (ਹਰਜਿੰਦਰ ਸਿੰਘ ਲਾਲ)-ਟੈਕਨੀਕਲ ਸਰਵਿਸਜ਼ ਯੂਨੀਅਨ ਮੰਡਲ ਕਮੇਟੀ ਖੰਨਾ ਦੇ ਸਕੱਤਰ ਕੁਲਵਿੰਦਰ ਸਿੰਘ ਤੇ ਮੀਤ ਪ੍ਰਧਾਨ ਗੁਰਪਿੰਦਰ ਸਿੰਘ ਦੀ ਅਗਵਾਈ 'ਚ ਪਾਵਰਕਾਮ ਤੇ ਟਰਾਂਸਕੋ ਦੇ ਮੁੱਖ ਦਫ਼ਤਰ ਪਟਿਆਲਾ ਅੱਗੇ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਸ਼ਾਂਤੀ ਪੂਰਬਿਕ ਧਰਨਾ ਦੇ ਰਹੇ ਬੇਰੁਜ਼ਗਾਰ ਅਪ੍ਰੈਟਸਸ਼ਿਪ ਕਾਮਿਆਂ ਤੇ ਪਟਿਆਲਾ ਪੁਲਿਸ ਦੇ ਡੀ. ਐਸ. ਪੀ. ਦੀ ਅਗਵਾਈ ਹੇਠ ਕੀਤੇ ਗਏ ਅੰਨ੍ਹੇ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ | ਇਸ ਮੌਕੇ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਖੰਨਾ ਮੰਡਲ ਦਫ਼ਤਰ ਦੇ ਗੇਟ ਅੱਗੇ ਅਰਥੀ ਫੂਕ ਰੈਲੀ ਵੀ ਕੀਤੀ ਗਈ | ਇਸ 'ਚ ਬਿਜਲੀ ਕਾਮਿਆਂ ਪੈਨਸ਼ਨਰਾਂ ਤੇ ਠੇਕਾ ਕਾਮਿਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਅਰਥੀ ਫੂਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਆਗੂਆਂ ਮੋਹਨ ਸਿੰਘ ਸ਼ੰਭੂ, ਗੁਰਸੇਵਕ ਸਿੰਘ ਮੋਹੀ, ਕੁਲਵਿੰਦਰ ਸਿੰਘ, ਕਿ੍ਸ਼ਨ ਕੁਮਾਰ, ਨਵਜੋਤ ਕੁਮਾਰ, ਵਿਪਨ ਕੁਮਾਰ, ਸੁਖਵੀਰ ਸਿੰਘ, ਜਸਵਿੰਦਰ ਸਿੰਘ, ਜਗਦੇਵ ਸਿੰਘ, ਹਰਜਿੰਦਰ ਸਿੰਘ, ਦਲਵਾਰ ਸਿੰਘ, ਬਲਜੀਤ ਸਿੰਘ ਜਰਗ, ਵਿਧੀ ਚੰਦ, ਸ਼ੇਰ ਸਿੰਘ, ਮਨੀਰਾਮ, ਸੁਰਜੀਤ ਸਿੰਘ, ਬਲਜੀਤ ਸਿੰਘ, ਇੰਦਰਜੀਤ ਸਿੰਘ ਅਕਾਲ, ਹਰਬੰਸ ਸਿੰਘ ਦਬੁਰਜੀ ਮਜ਼ਦੂਰ ਯੂਨੀਅਨ ਖੰਨਾ ਦੇ ਆਗੂ ਮਲਕੀਤ ਸਿੰਘ ਆਦਿ ਨੇ ਮੰਗ ਕਿ ਅਪ੍ਰੈਟਸ਼ਿਪ ਕਾਮਿਆਂ ਦੀਆਂ ਮੰਗਾਂ ਜੋ ਪਹਿਲਾਂ ਲਿਖਤੀ ਰੂਪ ਵਿਚ ਮੈਨੇਜਮੈਂਟ ਨੇ ਮੰਨੀਆਂ ਹੋਈਆ ਹਨ, ਨੂੰ ਛੇਤੀ ਤੋਂ ਛੇਤੀ ਕੀਤੇ ਫ਼ੈਸਲੇ ਅਨੁਸਾਰ ਲਾਗੂ ਕੀਤਾ ਜਾਵੇ, ਲਾਠੀਚਾਰਜ ਕਰਨ ਵਾਲੇ ਡਿਪਟੀ ਸੁਪਰਡੈਂਟ ਪੁਲਿਸ ਸਮੇਤ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ |