08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਬਾਬਾ ਭਰਪੂਰ ਸਿੰਘ ਖ਼ਾਲਸਾ ਵਲੋਂ ਪਿੰਡ ਬਰ੍ਹਮੀ ਦੀ ਸ਼ਮਸ਼ਾਨਘਾਟ ਲਈ 21 ਕੁਰਸੀਆਂ ਭੇਟ

Ad Position 21
No active advertisement
ਅਜੀਤ ਡੈਸਕ 12-06-2026
ਰਾਏਕੋਟ, 11 ਜੂਨ (ਬਲਵਿੰਦਰ ਸਿੰਘ ਲਿੱਤਰ)-ਪਿੰਡ ਬਰ੍ਹਮੀ ਦੀ ਸ਼ਮਸ਼ਾਨਘਾਟ 'ਚ ਬੈਠਣ ਦੀ ਸਹੂਲਤ ਲਈ ਬਾਬਾ ਭਰਪੂਰ ਸਿੰਘ ਖ਼ਾਲਸਾ ਮੁੱਖ ਸੇਵਾਦਾਰ ਸੰਤ ਬਿਰਧ ਆਸ਼ਰਮ ਬਰ੍ਹਮੀ-ਨੂਰਪੁਰਾ ਵੱਲੋਂ ਅੱਜ 21 ਨਵੀਆਂ ਕੁਰਸੀਆਂ ਭੇਟ ਕੀਤੀਆਂ ਗਈਆਂ | ਇਸ ਮੌਕੇ ਸਰਪੰਚ ਹਰਨੇਕ ਸਿੰਘ, ਨੰਬਰਦਾਰ ਪ੍ਰੀਤਮ ਸਿੰਘ ਫੌਜੀ, ਮੈਂਬਰ ਸਿੰਗਾਰਾ ਸਿੰਘ, ਮੈਂਬਰ ਸੁਖਵਿੰਦਰ ਸਿੰਘ, ਕਮਲਜੀਤ ਸਿੰਘ ਬਰ੍ਹਮੀ ਨੇ ਦੱਸਿਆ ਕਿ ਬਾਬਾ ਭਰਪੂਰ ਸਿੰਘ ਵੱਲੋਂ ਪਹਿਲਾਂ ਵੀ ਸ਼ਮਸ਼ਾਨਘਾਟ ਲਈ 20 ਕੁਰਸੀਆਂ ਭੇਟ ਕੀਤੀਆਂ ਜਾ ਚੁੱਕੀਆਂ ਹਨ, ਅੱਜ ਦੀਆਂ 21 ਕੁਰਸੀਆਂ ਸਮੇਤ ਕੁੱਲ 41 ਕੁਰਸੀਆਂ ਸ਼ਮਸ਼ਾਨਘਾਟ 'ਚ ਲੋਕਾਂ ਦੀ ਸਹੂਲਤ ਲਈ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ | ਸਰਪੰਚ ਹਰਨੇਕ ਸਿੰਘ ਅਤੇ ਪਿੰਡ ਵਾਸੀਆਂ ਨੇ ਬਾਬਾ ਭਰਪੂਰ ਸਿੰਘ ਜੀ ਦਾ ਇਸ ਕੀਤੇ ਉਪਰਾਲੇ 'ਤੇ ਤਹਿ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਬਾਬਾ ਭਰਪੂਰ ਸਿੰਘ ਜੀ ਵੱਲੋਂ ਕੀਤੀ ਗਈ ਇਹ ਸੇਵਾ ਸਮਾਜ ਲਈ ਪ੍ਰੇਰਨਾ ਦਾ ਸਰੋਤ ਹੈ | ਇਸ ਮੌਕੇ ਗੱਲਬਾਤ ਕਰਦਿਆਂ ਬਾਬਾ ਭਰਪੂਰ ਸਿੰਘ ਜੀ ਨੇ ਕਿਹਾ ਕਿ ਮਨੁੱਖੀ ਸੇਵਾ ਹੀ ਸੱਚੀ ਸੇਵਾ ਹੈ ਅਤੇ ਪਿੰਡ ਦੀਆਂ ਸਾਂਝੀਆਂ ਥਾਵਾਂ ਦੀ ਸਾਂਭ-ਸੰਭਾਲ ਕਰਨਾ ਸਾਡਾ ਮੁੱਖ ਫਰਜ਼ ਬਣਦਾ ਹੈ | ਉਨ੍ਹਾਂ ਪਿੰਡ ਵਾਸੀਆਂ ਨੂੰ ਵੀ ਸਮਾਜ ਸੇਵਾ ਦੇ ਕੰਮਾਂ 'ਚ ਵੱਧ-ਚੜ੍ਹਕੇ ਹਿੱਸਾ ਲੈਣ ਦੀ ਅਪੀਲ ਕੀਤੀ | ਇਸ ਮੌਕੇ ਗੁਰਪਾਲ ਸਿੰਘ, ਕੰਵਲਜੀਤ ਸਿੰਘ ਬਿੱਟੂ, ਟੀਟੂ ਸਿੰਘ, ਹਰਪਾਲ ਸਿੰਘ ਪੱਪੂ, ਬਲਕਾਰ ਸਿੰਘ, ਸੋਨੂ ਸਿੰਘ, ਸੁਖਵੀਰ ਸਿੰਘ, ਕੇਸਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਇਯਾਲੀ ਦੇ ਸਾਥ ਨਾਲ 'ਅਕਾਲੀ ਦਲ ਵਾਰਿਸ ਪੰਜਾਬ' ਨੂੰ ਵੱਡੀ ਮਜ਼ਬੂਤੀ ਮਿਲੀ-ਹਸਨਪੁਰ ਅਗਲੀ ਖ਼ਬਰ ਪਿੰਡ ਚਚਰਾੜੀ ਵਿਖੇ ਭਾਕਿਯੂ ਡਕੌਂਦਾ (ਬੁਰਜਗਿੱਲ) ਨੇ ਪਿੰਡ ਇਕਾਈ ਦਾ ਕੀਤਾ ਗਠਨ
Ad Position 24