ਬੀਜਾ, 12 ਜੂਨ (ਅਵਤਾਰ ਸਿੰਘ ਜੰਟੀ ਮਾਨ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਜਥੇਦਾਰ ਦਵਿੰਦਰ ਸਿੰਘ ਖੱਟੜਾ ਦੇ ਸਪੁੱਤਰ ਨਵਤੇਜ ਸਿੰਘ ਖੱਟੜਾ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਲੀਡਰਸ਼ਿਪ ਵਲੋਂ ਵਿਧਾਨ ਸਭਾ ਹਲਕਾ ਸਮਰਾਲਾ ਦਾ ਆਬਜ਼ਰਵਰ ਐਲਾਨਿਆ ਗਿਆ | ਜਥੇਦਾਰ ਨਵਤੇਜ ਸਿੰਘ ਖੱਟੜਾ ਨੂੰ ਹਲਕਾ ਸਮਰਾਲਾ ਦਾ ਆਬਜ਼ਰਵਰ ਨਿਯੁਕਤ ਕੀਤੇ ਜਾਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਅਕਾਲੀ ਵਰਕਰਾਂ ਅਤੇ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਅਤੇ ਗੁਰਦੁਆਰਾ ਸ੍ਰੀ ਕਟਾਣਾ ਸਾਹਿਬ ਦੇ ਸਮੂਹ ਸਟਾਫ਼ 'ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਅਕਾਲੀ ਦਲ ਦੇ ਟਕਸਾਲੀ ਆਗੂਆਂ ਅਤੇ ਵਰਕਰਾਂ ਵਲੋਂ ਲੱਡੂ ਵੰਡੇ ਗਏ | ਜਦੋਂ ਕਿ ਜਥੇ. ਨਵਤੇਜ ਸਿੰਘ ਖੱਟੜਾ ਦੀ ਨਿਯੁਕਤੀ ਦਾ ਸਵਾਗਤ ਕਰਨ ਵਾਲੇ ਆਗੂਆਂ 'ਚ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਜਿੰਦਰ ਕੌਰ ਪਵਾਤ, ਹਰਜਤਿੰਦਰ ਸਿੰਘ ਬਾਜਵਾ, ਜਥੇ. ਹਰਪਾਲ ਸਿੰਘ ਜੱਲ੍ਹਾ ਮੈਂਬਰ ਸ਼੍ਰੋਮਣੀ ਕਮੇਟੀ, ਸੀਨੀਅਰ ਆਗੂ ਬੇਅੰਤ ਸਿੰਘ ਬਲਾਲਾ, ਗੁਰਦੁਆਰਾ ਸ਼੍ਰੀ ਕਟਾਣਾ ਸਾਹਿਬ ਦੇ ਮੈਨੇਜਰ ਕੇਹਰ ਸਿੰਘ ਮਗਰ, ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਕੋਟਾਂ ਦੇ ਮੈਨੇਜਰ ਇਕਬਾਲ ਸਿੰਘ ਝਬਾਲ, ਕਥਾ ਵਾਚਕ ਗਿਆਨੀ ਸਤਨਾਮ ਸਿੰਘ ਖ਼ਾਲਸਾ ਪੰਜੋਖਰਾ ਸਾਹਿਬ ਵਾਲੇ, ਅਕਾਲੀ ਦਲ ਦੇ ਸਰਗਰਮ ਆਗੂ ਰਜਿੰਦਰ ਸਿੰਘ ਕੋਟ ਪਨੈਚ, ਸਿਮਰਦੀਪ ਸਿੰਘ ਖੱਟੜਾ, ਸੁਖਵਿੰਦਰ ਸਿੰਘ ਸੁੱਖਾ ਮਾਂਗਟ, ਹਰਜੀਤ ਸਿੰਘ ਜਟਾਣਾ, ਨੰਬਰਦਾਰ ਕੌਰ ਸਿੰਘ ਗੱਗੜ ਮਾਜਰਾ, ਗੁਰਇਕਬਾਲ ਸਿੰਘ, ਪਰਮਜੀਤ ਸਿੰਘ ਗੁਰਦਾਸਪੁਰੀ, ਰਣਜੀਤ ਸਿੰਘ ਪਾਇਲ, ਜਸਬੀਰ ਸਿੰਘ, ਸਤਨਾਮ ਸਿੰਘ, ਅੰਮਿ੍ਤਪਾਲ ਸਿੰਘ ਖੱਟੜਾ, ਪਿਆਰਾ ਸਿੰਘ ਦਹਿੜੂ ਆਦਿ ਹਾਜ਼ਰ |