10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਆਦਿ ਧਰਮ ਸਤਿਸੰਗ ਭਵਨ ਦਹੇੜੂ ਵਿਖੇ ਮਿਸ਼ਨ ਦਾ 100 ਸਾਲਾ ਸਥਾਪਨਾ ਦਿਵਸ ਮੌਕੇ ਸਮਾਗਮ

Ad Position 21
No active advertisement
ਅਜੀਤ ਡੈਸਕ 15-06-2026

ਬੀਜਾ, 14 ਜੂਨ (ਕਸ਼ਮੀਰਾ ਸਿੰਘ ਬਗ਼ਲੀ)-ਆਦਿ ਧਰਮ ਸਤਿਸੰਗ ਭਵਨ ਪਿੰਡ ਦੈਹਿੜੂ ਵਿਖੇ ਮੁੱਖ ਸੇਵਾਦਾਰ ਸੰਤ ਬਲਵੀਰ ਦਾਸ 707 ਸੁਆਮੀ ਦੀ ਅਗਵਾਈ ਹੇਠ ਆਦਿ ਧਰਮ ਮਿਸ਼ਨ ਦੀ 100ਵਾਂ ਸਥਾਪਨਾ ਦਿਵਸ ਬੜੀ ਸ਼ਰਧਾਪੂਰਵਕ ਪੂਰਵਕ ਨਾਲ ਮਨਾਇਆ ਗਿਆ। ਇਸ ਮੌਕੇ ਨਾਮਵਰ ਕਲਾਕਾਰ ਹੈਪੀ ਲਾਪਰਾਂ, ਬਲਵਿੰਦਰ ਸਿੰਘ ਬਿੱਟੂ ਹੁਸ਼ਿਆਰਪੁਰ, ਰਾਜੂ ਖੰਨਾ, ਅੰਜੂ ਬਾਲਾ ਆਦਿ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਮਹਿਮਾਂ ਦਾ ਗੁਣਗਾਣ ਕੀਤਾ। ਇਸ ਮੌਕੇ ਮੁੱਖ ਸੇਵਾਦਾਰ ਸੰਤ ਬਲਵੀਰ ਦਾਸ ਚਾਵਾ ਵਾਲਿਆਂ ਨੇ ਸੰਗਤਾਂ ਨੂੰ 100 ਸਾਲਾ ਸ਼ਤਾਬਦੀ ਦਿਵਸ ਦੀਆਂ ਵਧਾਈਆਂ ਦਿੰਦਿਆਂ ਦਸਿਆ ਕਿ 11-12 ਜੂਨ 1926 ਨੂੰ ਮੁੱਗੋਵਾਲ (ਹੁਸ਼ਿਆਰਪੁਰ) ਵਿਖੇ ਹੋਏ ਪਹਿਲੇ ਵਿਸ਼ਾਲ ਇਕੱਠ ਵਿੱਚ ਬਾਬੂ ਮੰਗੂ ਰਾਮ ਮੁੱਗੋਵਾਲੀਆ ਦੀ ਅਗਵਾਈ ਹੇਠ ਆਦਿ ਧਰਮ ਦੇ ਮਹਾਨ ਫ਼ਲਸਫ਼ੇ ਦਾ ਬਿਗਲ ਵਜਿਆ ਅਤੇ ਕੌਮ ਨੂੰ ਇੱਕਮੁੱਠ ਕਰਨ ਦਾ ਇਤਿਹਾਸਕ ਸੰਦੇਸ਼ ਦਿੱਤਾ ਗਿਆ ਸੀ। ਇਹੀ ਇਕੱਠ ਆਦਿ ਧਰਮ ਲਹਿਰ ਦੇ ਜਨਤਕ ਆਗਾਜ਼ ਵਜੋਂ ਜਾਣਿਆ ਜਾਂਦਾ ਹੈ। ਇਸ ਮੌਕੇ ਪ੍ਰਧਾਨ ਡਾਕਟਰ ਰਾਜਿੰਦਰ ਸਿੰਘ ਭੌਰਲਾ, ਕੈਸ਼ੀਅਰ ਗੁਰਪ੍ਰੀਤ ਸਿੰਘ ਮਾਦਪੁਰ ਕੁਲਵਿੰਦਰ ਸਿੰਘ ਭਗਵਾਨਪੁਰਾ, ਗੁਰਵਿੰਦਰ ਸਿੰਘ ਫ਼ੌਜੀ ਜਸਪਾਲੋਂ, ਧਰਮ ਸਿੰਘ ਜਸਪਾਲੋਂ, ਗੁਰਨਾਮ ਸਿੰਘ ਕੋਟ ਬੀਜਾ, ਪ੍ਰਿੰਸੀਪਲ ਅਮਨਪ੍ਰੀਤ ਸਿੰਘ, ਲਖਵੀਰ ਸਿੰਘ ਲੱਖੀ, ਗਗਨ ਸਿੰਘ ਦਹੇੜੂ, ਸਿਆਮ ਸਿੰਘ ਕੋਟ, ਬਲਦੇਵ ਸਿੰਘ, ਲੱਖੀ ਕੌੜੀ, ਕੇਵਲ ਸਿੰਘ, ਕੁਲਜੀਤ ਸਿੰਘ ਭੌਰਲਾ, ਗੁਰਪ੍ਰੀਤ ਸਿੰਘ ਪੂਰਬਾ, ਸੁਖਵਿੰਦਰ ਸਿੰਘ, ਕਾਲਾ ਬੰਬ, ਬਚਿੱਤਰ ਸਿੰਘ ਸ਼ੇਰਪੁਰ, ਹਰਬੰਸ ਸਿੰਘ ਦਬੁਰਜੀ, ਜੀਤ ਸਿੰਘ ਦਬੁਰਜੀ, ਗੁਰਮੀਤ ਸਿੰਘ ਭੌਰਲਾ, ਪਰਮਜੀਤ ਸਿੰਘ, ਬਲਦੇਵ ਸਿੰਘ ਈਸੜੂ, ਪੰਮਾ ਸਿੰਘ ਈਸੜੂ, ਬਹਾਦਰੀ ਈਸੜੂ, ਕੇਵਲ ਸਿੰਘ ਲੋਪੋਂ, ਤਰਲੋਚਨ ਸਿੰਘ ਰੂਪਾ, ਤਾਰਾ ਸਿੰਘ ਦਹੇੜੂ, ਅਵਤਾਰ ਸਿੰਘ ਨਾਥ, ਸੰਤੋਖ ਸਿੰਘ ਬਿਲੀ, ਤੋਂ ਇਲਾਵਾ ਹੋਰ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ।

Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਅਤੇ ਪੀ.ਐੱਸ.ਟੀ.ਸੀ.ਐੱਲ. ਦੇ ਠੇਕਾ ਵਰਕਰਾਂ ਨੂੰ 15 ਜੂਨ ਤੱਕ ਰੋਲ ’ਤੇ ਲੈਣ ਦੀ ਮੰਗ ਅਗਲੀ ਖ਼ਬਰ ਅਕਾਲੀ ਦਲ ਦੇ ਕੌਂਸਲਰ ਗੁਰਪ੍ਰੀਤ ਸਿੰਘ ਨੇ ਜਿੱਤ ਦੀ ਖ਼ੁਸ਼ੀ ’ਚ ਸ਼ੁਕਰਾਨਾ ਸਮਾਗਮ ਕਰਵਾਇਆ
Ad Position 24