20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਸਾਹਨੇਵਾਲ ਸਿਵਲ ਹਸਪਤਾਲ ਰੋਡ ਸੜਕ ’ਤੇ ਪਏ ਡੂੰਘੇ ਟੋਇਆਂ ਨੂੰ ਮਿੱਟੀ ਤੇ ਰੋੜਿਆਂ ਨਾਲ ਭਰਨ ਦਾ ਕੌਂਸਲਰ ਸ਼ੇਰੀ ਨੇ ਚੁੱਕਿਆ ਬੀੜਾ

Ad Position 21
No active advertisement
ਅਜੀਤ ਡੈਸਕ 16-06-2026
ਸਾਹਨੇਵਾਲ, 15 ਜੂਨ (ਹਨੀ ਚਾਠਲੀ)-ਪੰਜਾਬ ਅੰਦਰ ਚੱਲ ਰਹੀ ਆਪ ਪਾਰਟੀ ਦੀ ਸਰਕਾਰ ਇਹ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਪੰਜਾਬ ਅੰਦਰ ਵਿਕਾਸ ਦੇ ਕੰਮ ਜੰਗੀ ਪੱਧਰ ‘ਤੇ ਚੱਲ ਰਹੇ ਹਨ। ਪਰ ਸਰਕਾਰ ਦੇ ਇਨ੍ਹਾਂ ਦਾਅਵਿਆਂ ਦੀ ਫੂਕ ਉਸ ਵੇਲੇ ਨਿਕਲਦੀ ਨਜ਼ਰ ਆ ਰਹੀ ਹੈ, ਜਦੋਂ ਸਾਹਨੇਵਾਲ ਕਸਬੇ ਦੀਆਂ ਟੁੱਟੀਆਂ ਸੜਕਾਂ ਦੀ ਤਸਵੀਰ ਆਮ ਜਨਤਾ ਦੇ ਸਾਹਮਣੇ ਆਉਂਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਹਨੇਵਾਲ ਸਿਵਲ ਹਸਪਤਾਲ ਰੋਡ ਸੜਕ ‘ਤੇ ਪਏ ਡੂੰਘੇ ਖੱਡਿਆਂ ਨੂੰ ਮਿੱਟੀ ਤੇ ਰੋੜਿਆਂ ਨਾਲ ਭਰਨ ਸਮੇਂ ਸਾਹਨੇਵਾਲ ਦੇ ਵਾਰਡ ਨੰ.5 ਤੋਂ ਕਾਂਗਰਸੀ ਕੌਂਸਲਰ ਸ਼ਮਸ਼ੇਰ ਸ਼ੇਰੀ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤਾ। ਕੌਂਸਲਰ ਸ਼ੇਰੀ ਨੇ ਕਿਹਾ ਕਿ ਸਾਹਨੇਵਾਲ ਕਸਬੇ ਦੀਆਂ ਲਿੰਕ ਸੜਕਾਂ ਜਿਸ ਵਿਚ ਸਿਵਲ ਹਸਪਤਾਲ ਰੋਡ ਦੀ ਹਾਲਤ ਬਹੁਤ ਹੀ ਖਸਤਾ ਬਣੀ ਹੋਈ ਸੀ। ਇਸ ਸੜਕ ‘ਤੇ ਥਾਂ-ਥਾਂ ‘ਤੇ ਡੂੰਘੇ ਖੱਡੇ ਪਏ ਹੋਣ ਕਾਰਨ ਜਿੱਥੇ ਆਮ ਜਨਤਾ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ, ਉੱਥੇ ਹੀ ਸਿਵਲ ਹਸਪਤਾਲ ਦੇ ਅੰਦਰੋਂ ਦਵਾਈ ਲੈਣ ਆਏ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਬਾਰਸ਼ ਦੇ ਦਿਨਾਂ ਵਿਚ ਇਹ ਡੂੰਘੇ ਖੱਡੇ ਬਾਰਸ਼ ਦੇ ਪਾਣੀ ਨਾਲ ਭਰ ਜਾਂਦੇ ਹਨ ਜਿਸ ਕਾਰਨ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀ ਕਰਨ ‘ਤੇ ਵੀ ਸੜਕ ਦੀ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ। ਇਲਾਕਾ ਨਿਵਾਸੀਆਂ ਦੀ ਮੁਸ਼ਕਲਾਂ ਨੂੰ ਦੇਖਦਿਆਂ ਹੋਇਆਂ ਅਸੀਂ ਇਸ ਸੜਕ ਦੀ ਕੁੱਝ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਨ੍ਹਾਂ ਖੱਡਿਆਂ ਨੂੰ ਭਰਨ ਦੇ ਕੰਮ ਦਾ ਬੀੜਾ ਚੁੱਕ ਲਿਆ। ਕੌਂਸਲਰ ਸ਼ੇਰੀ ਨੇ ਕਿਹਾ ਕਿ ਅਸੀਂ ਹੁਣ ਇਸ ਸੜਕ ‘ਤੇ ਪਏ ਡੂੰਘੇ ਖੱਡਿਆਂ ਨੂੰ ਜਲਦ ਹੀ ਮਿੱਟੀ ਤੇ ਰੋੜਿਆਂ ਦੇ ਨਾਲ ਭਰ ਕੇ ਇਲਾਕਾ ਨਿਵਾਸੀਆਂ ਨੂੰ ਨਿੱਤ ਦੀ ਆ ਰਹੀ ਪ੍ਰੇਸ਼ਾਨੀ ਤੋਂ ਰਾਹਤ ਦਿਵਾਈ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਗੁ. ਕਰਮਸਰ ਰਾੜਾ ਸਾਹਿਬ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ ਅਗਲੀ ਖ਼ਬਰ ਗੁਰਦੁਆਰਾ ਸਾਹਿਬ ਨੂੰ ਜਗ੍ਹਾ ਦਾਨ ਕਰਨ ਵਾਲੇ ਦਾਨੀ ਸੱਜਣਾਂ ਦਾ ਸਨਮਾਨ
Ad Position 24