03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਪੰਚ ਮੁਖੀ ਹਨੂੰਮਾਨ ਮੰਦਰ ਸਮਰਾਲਾ ਵਿਖੇ ਮੂਰਤੀਆਂ ਸਥਾਪਿਤ ਕੀਤੀਆਂ

Ad Position 21
No active advertisement
ਅਜੀਤ ਡੈਸਕ 19-06-2026

ਸਮਰਾਲਾ, 18 ਜੂਨ (ਗੋਪਾਲ ਸੋਫਤ)-ਸ਼੍ਰੀ ਪੰਚ ਮੁਖੀ ਹਨੂੰਮਾਨ ਮੰਦਿਰ ਯੋਗੀ ਪੀਰ ਗਊਸ਼ਾਲਾ ਸਮਰਾਲਾ ਵਿਚ ਭਗਵਾਨ ਰਾਧਾ ਕ੍ਰਿਸ਼ਨ, ਖਾਟੂ ਸ਼ਾਮ, ਦੁਰਗਾ ਮਾਤਾ, ਸ਼ਨੀ ਦੇਵ ਅਤੇ ਸ਼ਨੀ ਸ਼ਿਲਾ ਦੀਆਂ ਮੂਰਤੀਆਂ ਦੀਆਂ ਸਥਾਪਨਾ ਕੀਤੀਆਂ ਗਈਆਂ ਹਨ। ਇਸ ਸਬੰਧੀ ਮੁੱਖ ਪ੍ਰਬੰਧਕ ਉਪਿੰਦਰ ਵਸ਼ਿਸ਼ਟ ਨੇ ਦੱਸਿਆ ਕਿਇਸ ਮੰਦਿਰ ਵਿਖੇ ਭਗਵਾਨ ਰਾਧਾ ਕ੍ਰਿਸ਼ਨ, ਖਾਟੂ ਸ਼ਾਮ, ਦੁਰਗਾ ਮਾਤਾ, ਸ਼ਨੀ ਦੇਵ ਅਤੇ ਸ਼ਨੀ ਸ਼ਿਲਾ ਦੀਆ ਮੂਰਤੀਆਂਦੀ ਸਥਾਪਨਾ ਪੂਰੀ ਵਿਧੀ ਵਿਧਾਨ ਅਤੇ ਪ੍ਰਾਣ ਪ੍ਰਤਿਸ਼ਠਾ ਨਾਲ ਕੀਤੀ ਗਈ ਹੈ। ਮੂਰਤੀਆਂ ਦੀ ਸਥਾਪਨਾ ਤੋਂ ਮੰਦਿਰ ਦੇ ਪੁਜਾਰੀ ਆਚਾਰੀਆ ਲੁਕਇੰਦਰ ਵਸ਼ਿਸ਼ਟ ਨੇਪਹਿਲਾਂ ਹਵਨ ਕੀਤਾ ਗਿਆਅਤੇ ਮੰਤਰਾਂ ਦਾ ਉਚਾਰਨ ਕੀਤਾ ਗਿਆ। ਪ੍ਰਬੰਧਕਾਂ ਵਲੋਂ ਪੂਰੀ ਸ਼ਰਧਾ ਨਾਲ ਇਨ੍ਹਾਂ ਮੂਰਤੀਆਂ ਦੀ ਸਥਾਪਨਾ ਕੀਤੀ ਗਈ। ਇਨ੍ਹਾਂ ਰਾਧਾ ਕ੍ਰਿਸ਼ਨ ਮੂਰਤੀ ਦੀਰਣਜੀਤ ਸਿੰਘ ਲਖਬੀਰ ਸਿੰਘ, ਕੁਲਦੀਪ ਸਿੰਘ, ਦੁਰਗਾ ਮਾਤਾ ਮੂਰਤੀ ਦੀ ਸੇਵਾ ਉਪਿੰਦਰ ਵਸ਼ਿਸ਼ਟ, ਖਾਟੂ ਸ਼ਾਮ ਮੂਰਤੀ ਦੀ ਸੇਵਾ ਵਿਭੂ ਗੁਪਤਾ, ਦੀਪਕ ਬਾਂਸਲ ਅਤੇ ਸ਼ਨੀ ਦੇਵਮੂਰਤੀ ਦੀ ਪੂਜਾ ਰੇਨੂ ਭਾਰਦਵਾਜ ਅਤੇ ਅਸ਼ਵਨੀ ਭਾਰਦਵਾਜ ਦੁਆਰਾ ਕੀਤੀ ਗਈ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰੁਪਿੰਦਰ ਸਿੰਘ ਰਾਜਾ ਗਿੱਲ, ਵਿਭੂ ਗੁਪਤਾ, ਦੀਪਕ ਬਾਂਸਲ, ਮੁਕਲ ਭੱਟ, ਦੀਨੇਂਦਰ ਆਚਾਰੀਆ ਰਾਮ ਆਇਆਣੀ, ਭੂਸ਼ਨ ਬਾਂਸਲ, ਰੌਸ਼ਨ ਲਾਲ ਬਾਂਸਲ, ਗੁਰਿੰਦਰ ਮਿੱਤਲ,ਹੈਪੀ ਖੁੱਲਰ, ਸੰਜੀਵ ਸ਼ਰਮਾ(ਰਾਜੂ), ਸੋਮਨਾਥ ਸ਼ਰਮਾ, ਸੁਨੀਲ, ਗੋਲਡੀ ਵਡੇਰਾ, ਸਤਪਾਲ ਬੁੱਧੀ ਰਾਜਾ, ਰਜਿੰਦਰ ਖੁੱਲਰ, ਵਿਪਨ ਵਡੇਰਾ, ਕਰਨ ਠੁਕਰਾਲ, ਅਮਰ ਸਿੰਘ ਖ਼ਾਲਸਾ,ਭੋਲਾ ਅਗਰਵਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਦਰਗਾਹ ’ਤੇ ਸਾਲਾਨਾ ਮੇਲਾ ਤੇ ਭੰਡਾਰਾ ਕਰਵਾਇਆ ਅਗਲੀ ਖ਼ਬਰ ਲਖਵੀਰ ਸਿੰਘ ਲੱਖਾ ਪਾਇਲ ਨੂੰ ਘੇਰਨ ਦੀਆਂ ਵਿਉਤਬੰਦੀਆ ਸ਼ੁਰੂ
Ad Position 24
No active advertisement