02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਜ਼ੋਨਲ ਅੰਡਰ-19 ਬਾਸਕਟਬਾਲ ‘ਚ ਸੈਂਟੀਨਲ ਇੰਟਰਨੈਸ਼ਨਲ ਸਕੂਲ, ਸਮਰਾਲਾ ਦੀਆਂ ਲੜਕੀਆਂ ਬਣੀਆਂ ਚੈਂਪੀਅਨ

ਸਮਰਾਲਾ, 1 ਅਗਸਤ (ਗੋਪਾਲ ਸੋਫਤ)-ਸਕੂਲ ਸਿੱਖਿਆ ਵਿਭਾਗ, ਪੰਜਾਬ ਵਲੋਂ ਕਰਵਾਏ ਗਏ ਇੰਟਰ-ਸਕੂਲ ਜ਼ੋਨਲ ਬਾਸਕਟਬਾਲ ਟੂਰਨਾਮੈਂਟ ਅੰਡਰ-19 ਲੜਕੀਆਂ ਦੇ ਮੁਕਾਬਲਿਆਂ ਵਿਚ ਸੈਂਟੀਨਲ ਇੰਟਰਨੈਸ਼ਨਲ ਸਕੂਲ, ਸਮਰਾਲਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗਮਾ ਆਪਣੇ ਨਾਮ ਦਰਜ ਕੀਤਾ ਹੈ। ਸੈਮੀਫਾਈਨਲ ਮੁਕਾਬਲੇ ਵਿਚ ਸੈਂਟੀਨਲ ਇੰਟਰਨੈਸ਼ਨਲ ਸਕੂਲ, ਸਮਰਾਲਾ ਦੀ ਟੀਮ ਨੇ ਸੰਤ ਕਿਰਪਾਲ ਸਿੰਘ ਸੇਵਾ ਪੰਥੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਨੀਲੋਂ ਨੂੰ 12-0 ਦੇ ਇੱਕਤਰਫ਼ਾ ਸਕੋਰ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਅਤੇ ਫਾਈਨਲ ਮੈਚ ਵਿਚ ਅਕਾਲ ਅਕੈਡਮੀ, ਢੀਂਡਸਾ ਦੀ ਟੀਮ ਨੂੰ 3-0 ਦੇ ਸਕੋਰ ਨਾਲ ਹਰਾ ਕੇ ਜਿੱਤ ਦਰਜ ਕਰ ਕੇ ਜ਼ੋਨਲ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।

Ad Position 21
No active advertisement
ਅਜੀਤ ਡੈਸਕ 02-08-2026
ਸਮਰਾਲਾ, 1 ਅਗਸਤ (ਗੋਪਾਲ ਸੋਫਤ)-ਸਕੂਲ ਸਿੱਖਿਆ ਵਿਭਾਗ, ਪੰਜਾਬ ਵਲੋਂ ਕਰਵਾਏ ਗਏ ਇੰਟਰ-ਸਕੂਲ ਜ਼ੋਨਲ ਬਾਸਕਟਬਾਲ ਟੂਰਨਾਮੈਂਟ ਅੰਡਰ-19 ਲੜਕੀਆਂ ਦੇ ਮੁਕਾਬਲਿਆਂ ਵਿਚ ਸੈਂਟੀਨਲ ਇੰਟਰਨੈਸ਼ਨਲ ਸਕੂਲ, ਸਮਰਾਲਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗਮਾ ਆਪਣੇ ਨਾਮ ਦਰਜ ਕੀਤਾ ਹੈ। ਸੈਮੀਫਾਈਨਲ ਮੁਕਾਬਲੇ ਵਿਚ ਸੈਂਟੀਨਲ ਇੰਟਰਨੈਸ਼ਨਲ ਸਕੂਲ, ਸਮਰਾਲਾ ਦੀ ਟੀਮ ਨੇ ਸੰਤ ਕਿਰਪਾਲ ਸਿੰਘ ਸੇਵਾ ਪੰਥੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਨੀਲੋਂ ਨੂੰ 12-0 ਦੇ ਇੱਕਤਰਫ਼ਾ ਸਕੋਰ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਅਤੇ ਫਾਈਨਲ ਮੈਚ ਵਿਚ ਅਕਾਲ ਅਕੈਡਮੀ, ਢੀਂਡਸਾ ਦੀ ਟੀਮ ਨੂੰ 3-0 ਦੇ ਸਕੋਰ ਨਾਲ ਹਰਾ ਕੇ ਜਿੱਤ ਦਰਜ ਕਰ ਕੇ ਜ਼ੋਨਲ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਖਿਡਾਰਨਾਂ ਨੇ ਸ਼ੁਰੂ ਤੋਂ ਹੀ ਸ਼ਾਨਦਾਰ ਤਾਲਮੇਲ, ਆਤਮਵਿਸ਼ਵਾਸ ਅਤੇ ਹਮਲਾਵਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਦਰਜਾ ਪ੍ਰਾਪਤ ਕਰ ਕੇ ਸੋਨ ਤਗਮਾ ਆਪਣੇ ਨਾਮ ਕੀਤਾ। ਇਹ ਜਿੱਤ ਸਕੂਲ ਲਈ ਵੱਡੇ ਮਾਣ ਵਾਲੀ ਪ੍ਰਾਪਤੀ ਹੈ ਕਿ ਬਾਸਕਟਬਾਲ ਟੀਮ ਦੀ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ‘ਤੇ ਸੈਂਟੀਨਲ ਇੰਟਰਨੈਸ਼ਨਲ ਸਕੂਲ ਦੀਆਂ ਖਿਡਾਰਨਾਂ ਦੀ ਜ਼ਿਲ੍ਹਾ ਪੱਧਰੀ ਬਾਸਕਟਬਾਲ ਮੁਕਾਬਲਿਆਂ ਲਈ ਵੀ ਚੋਣ ਹੋ ਚੁੱਕੀ ਹੈ। ਸਕੂਲ ਦੀ ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਨੇ ਜੇਤੂ ਟੀਮ, ਕੋਚਾਂ ਅਤੇ ਸਮੂਹ ਖੇਡ ਵਿਭਾਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਕੋਚਾਂ ਦੀ ਨਿਰੰਤਰ ਸਿਖਲਾਈ ਅਤੇ ਸਕੂਲ ਵਲੋਂ ਖੇਡਾਂ ਨੂੰ ਦਿੱਤੇ ਜਾ ਰਹੇ ਉਤਸ਼ਾਹ ਦਾ ਨਤੀਜਾ ਹੈ। ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਅਤੇ ਸਮੂਹ ਸਟਾਫ਼ ਨੇ ਜੇਤੂ ਟੀਮ ਅਤੇ ਕੋਚ ਨੂੰ ਵਧਾਈ ਦਿੰਦੀਆਂ ਕਿਹਾ ਕਿ ਖਿਡਾਰਨਾਂ ਦੀ ਇਹ ਉਪਲਬਧੀ ਸਖ਼ਤ ਮਿਹਨਤ ਅਤੇ ਨਿਰੰਤਰ ਅਭਿਆਸ ਦਾ ਨਤੀਜਾ ਹੈ। ਉਨ੍ਹਾਂ ਨੇ ਸਾਰੀ ਟੀਮ ਦੀਆਂ ਖਿਡਾਰਨਾਂ ਦੇ ਨਾਲ-ਨਾਲ ਜ਼ਿਲ੍ਹਾ ਮੁਕਾਬਲਿਆਂ ਲਈ ਚੁਣੀਆਂ ਗਈਆਂ ਖਿਡਾਰਨਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਸਕੂਲ ਦੇ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ, ਮੈਨੇਜਿੰਗ ਡਾਇਰੈਕਟਰ ਅੰਮ੍ਰਿਤਪਾਲ ਕੌਰ ਢਿੱਲੋਂ, ਪ੍ਰਿੰਸੀਪਲ, ਸਮੂਹ ਸਟਾਫ਼, ਵਿਦਿਆਰਥੀਆਂ ਅਤੇ ਮਾਪਿਆਂ ਨੇ ਵੀ ਜੇਤੂ ਟੀਮ ਦੀਆਂ ਖਿਡਾਰਨਾਂ ਨੂੰ ਹਾਰਦਿਕ ਵਧਾਈ ਦਿੱਤੀ । ਉਨ੍ਹਾਂ ਨੇ ਖਿਡਾਰੀਆਂ ਦੀ ਬੇਮਿਸਾਲ ਪ੍ਰਾਪਤੀ ਦੀ ਭਰਪੂਰ ਸ਼ਲਾਘਾ ਕਰਦੀਆਂ ਕਿਹਾ ਕਿ ਟੀਮ ਨੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਖੇਡ ਭਾਵਨਾ ਸਦਕਾ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਮਦਨ ਗੋਪਾਲ ਚੋਪੜਾ ਮਾਡਲ ਹਾਈ ਸਕੂਲ, ਖੰਨਾ ਦੀ ਵਿਦਿਆਰਥਣ ਵਿਸ਼ਵਾਨੀ ਸ਼ਰਮਾ ਨੇ ਇੰਡੋ-ਨੇਪਾਲ ਕਰਾਟੇ ਚੈਂਪੀਅਨਸ਼ਿਪ ਵਿੱਚ ਸੋਨ... ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਮਨਾਉਣ ਸੰਬੰਧੀ ਭਾਜਪਾ ਨੇ ਕੀਤੀ ਮੀਟਿੰਗ
Ad Position 24
No active advertisement