02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਘਰੇਲੂ ਗੈਸ ਖਪਤਕਾਰ ਜਲਦ ਕੇ. ਵਾਈ. ਸੀ. ਕਰਵਾਉਣ-ਸਰਵਮਨਦੀਪ ਸਿੰਘ

ਸਾਹਨੇਵਾਲ, 1 ਅਗਸਤ (ਹਨੀ ਚਾਠਲੀ)-ਜਿਨ੍ਹਾਂ ਘਰੇਲੂ ਗੈਸ ਖਪਤਕਾਰਾਂ ਦੀ 15 ਅਗਸਤ ਤੱਕ ਕੇ. ਵਾਈ.

Ad Position 21
No active advertisement
ਅਜੀਤ ਡੈਸਕ 02-08-2026
ਸਾਹਨੇਵਾਲ, 1 ਅਗਸਤ (ਹਨੀ ਚਾਠਲੀ)-ਜਿਨ੍ਹਾਂ ਘਰੇਲੂ ਗੈਸ ਖਪਤਕਾਰਾਂ ਦੀ 15 ਅਗਸਤ ਤੱਕ ਕੇ. ਵਾਈ. ਸੀ ਨਹੀਂ ਹੁੰਦੀ ਤਾਂ ਉਦੋਂ ਤੱਕ ਇੰਡੇਨ ਗੈਸ ਵਲੋਂ ਉਨ੍ਹਾਂ ਗੈਸ ਖਪਤਕਾਰਾਂ ਨੂੰ ਗੈਸ ਦੀ ਸਪਲਾਈ ਨਾ ਦੇਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਲਈ ਹੁਣ ਘਰੇਲੂ ਗੈਸ ਖਪਤਕਾਰ ਜਲਦ ਗੈਸ ਦੀ ਸਪਲਾਈ ਸੁਚਾਰੂ ਢੰਗ ਦੇ ਨਾਲ ਜਾਰੀ ਰੱਖਣ ਲਈ 15 ਅਗਸਤ ਤੋਂ ਪਹਿਲਾ ਕੇ. ਵਾਈ. ਸੀ. ਕਰਵਾ ਲੈਣ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੋਹਾਵੀ ਗੈਸ ਸਰਵਿਸ ਸਾਹਨੇਵਾਲ ਦੇ ਮਾਲਕ ਸਰਵਮਨਦੀਪ ਸਿੰਘ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿਚ ਘਰੇਲੂ ਰਸੋਈ ਗੈਸ ਸਿਲੰਡਰਾਂ ਦੀ ਕੇ. ਵਾਈ. ਸੀ. ਨੂੰ ਲੈ ਕੇ ਤੇਲ ਕੰਪਨੀਆਂ ਅਤੇ ਸਰਕਾਰ ਵਲੋਂ ਸਖ਼ਤੀ ਵਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਅਜੇ ਤੱਕ ਆਪਣੇ ਗੈਸ ਕੁਨੈਕਸ਼ਨ ਦੀ ਕੇ. ਵਾਈ. ਸੀ. ਨਹੀਂ ਕਰਵਾਈ ਤਾਂ ਤੁਹਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਗੈਸ ਖਪਤਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣਾ ਅਸਲ ਅਧਾਰ ਕਾਰਡ ਅਤੇ ਗੈਸ ਪਾਸ ਬੁੱਕ ਲੈ ਕੇ ਸਾਡੇ ਦਫ਼ਤਰ ਡੇਹਲੋਂ ਰੋਡ ਸਾਹਨੇਵਾਲ ਵਿਖੇ ਪਹੁੰਚ ਕੇ ਆਪਣਾ ਜਲਦ ਹੀ ਕੇ. ਵਾਈ. ਸੀ ਕਰਵਾਓ । ਸਰਵਮਨਦੀਪ ਸਿੰਘ ਨੇ ਗੈਸ ਖਪਤਕਾਰਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਜਲਦ ਹੀ ਕੇ.ਵਾਈ.ਸੀ ਕਰਵਾ ਕੇ ਸਰਕਾਰੀ ਸਹੂਲਤਾਂ ਦਾ ਲਾਭ ਨਿਰਵਿਘਨ ਜਾਰੀ ਰੱਖੋ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਦਹੇੜੂ ਦੇ ਵਿਦਿਆਰਥੀਆਂ ਨੇ ਸਕੂਲੀ ਖੇਡਾਂ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਕੰਨਿਆ ਸਕੂਲ ਮਲੌਦ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Ad Position 24
No active advertisement