ਝਾੜ ਸਾਹਿਬ ਕਾਲਜ ਵਿਖੇ ਕੈਲੀਗ੍ਰਾਫੀ ਵਰਕਸ਼ਾਪ ਕਰਵਾਈ
ਮਾਛੀਵਾੜਾ ਸਾਹਿਬ , 1 ਅਗਸਤ ( ਰਾਜਦੀਪ ਸਿੰਘ ਅਲਬੇਲਾ )- ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ , ਝਾੜ ਸਾਹਿਬ ਦੇ ਪ੍ਰਿੰਸੀਪਲ ਡਾ . ਰਜਿੰਦਰ ਕੌਰ ਦੇ ਦਿਸ਼ਾ - ਨਿਰਦੇਸ਼ ਅਤੇ ਆਈ .
ਮਾਛੀਵਾੜਾ ਸਾਹਿਬ , 1 ਅਗਸਤ ( ਰਾਜਦੀਪ ਸਿੰਘ ਅਲਬੇਲਾ )- ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ , ਝਾੜ ਸਾਹਿਬ ਦੇ ਪ੍ਰਿੰਸੀਪਲ ਡਾ . ਰਜਿੰਦਰ ਕੌਰ ਦੇ ਦਿਸ਼ਾ - ਨਿਰਦੇਸ਼ ਅਤੇ ਆਈ . ਕਿਉ . ਏ . ਸੀ ਦੇ ਸਹਿਯੋਗ ਨਾਲ ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ . ਮਹੀਪਿੰਦਰ ਕੌਰ , ਜਸਵੀਰ ਕੌਰ ਅਤੇ ਅੰਗਰੇਜ਼ੀ ਵਿਭਾਗ ਦੇ ਮੁਖੀ ਮਿਸ ਸ਼ਹਿਨਾਜ , ਨਵਨੀਤ ਕੌਰ ਦੀ ਯੋਗ ਅਗਵਾਈ ਹੇਠ ਰਚਨਾਤਮਿਕਤਾ ਭਾਸ਼ਾਈ ਸੇਧ ਅਤੇ ਸੁੰਦਰ ਲਿਖਾਈ ਦੀ ਕਲਾ ਨੂੰ ਪ੍ਰਫੁਲਿਤ ਕਰਨ ਦੇ ਉਦੇਸ਼ ਨਾਲ ਕਾਲਜ ਵਿਖੇ ਕੈਲੀਗ੍ਰਾਫੀ ਵਰਕਸ਼ਾਪ ਕਰਵਾਈ ਗਈ । ਵਰਕਸ਼ਾਪ ਵਿਚ 73 ਵਿਦਿਆਰਥਣਾਂ ਨੇ ਵੱਧ ਚੜ ਕੇ ਹਿੱਸਾ ਲਿਆ ਜਿਸ ਦੌਰਾਨ ਵਿਦਿਆਰਥਣਾਂ ਨੂੰ ਪੰਜਾਬੀ ਅਤੇ ਅੰਗਰੇਜ਼ੀ ਕੈਲੀਗ੍ਰਾਫੀ ਦੀਆਂ ਵੱਖ - ਵੱਖ ਸ਼ੈਲੀਆਂ , ਅੱਖਰਾਂ ਦੀ ਬਣਤਰ , ਸੁੰਦਰ ਲਿਖਾਈ ਦੇ ਸਿਧਾਂਤਾਂ ਅਤੇ ਕਲਾਤਮਕ ਪ੍ਰਸਤੁਤੀ ਦੀਆਂ ਤਕਨੀਕਾਂ ਬਾਰੇ ਸ਼ਹਿਨਾਜ ਅਤੇ ਸੰਦੀਪ ਕੌਰ ਵਲੋਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ । ਇਸ ਦੇ ਨਾਲ ਹੀ ਵਿਦਿਆਰਥਣਾਂ ਨੂੰ ਪ੍ਰਯੋਗਾਤਮਿਕ ਅਭਿਆਸ ਰਾਹੀਂ ਆਪਣੇ ਹੁਨਰ ਨੂੰ ਨਿਖਾਰਨ ਦਾ ਮੌਕਾ ਵੀ ਪ੍ਰਦਾਨ ਕੀਤਾ ਗਿਆ । ਵਿਦਿਆਰਥਣਾਂ ਨੇ ਕਲਾਤਮਕ ਸੋਚ ਅਤੇ ਸੁੰਦਰ ਲਿਖਾਈ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਦਿਆਂ ਵਰਕਸ਼ਾਪ ਨੂੰ ਸਫਲ ਬਣਾਇਆ । ਕਾਲਜ ਪ੍ਰਿੰਸੀਪਲ ਨੇ ਪੰਜਾਬੀ ਅਤੇ ਅੰਗਰੇਜ਼ੀ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥਣਾਂ ਨੂੰ ਅਜਿਹੀਆਂ ਸਹਿ - ਵਿਦਿਅਕ ਗਤੀਵਿਧੀਆਂ ‘ ਚ ਭਾਗ ਲੈਣ ਲਈ ਪ੍ਰੇਰਿਤ ਕੀਤਾ ।