02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਕੰਨਿਆ ਸਕੂਲ ਮਲੌਦ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਮਲੌਦ, 1 ਅਗਸਤ (ਦਿਲਬਾਗ ਸਿੰਘ ਚਾਪੜਾ)- ਪੀ. ਐਮ.

Ad Position 21
No active advertisement
ਅਜੀਤ ਡੈਸਕ 02-08-2026
ਮਲੌਦ, 1 ਅਗਸਤ (ਦਿਲਬਾਗ ਸਿੰਘ ਚਾਪੜਾ)- ਪੀ. ਐਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲੌਦ (ਲੁਧਿਆਣਾ) ਵਿਖੇ ਹਰ ਸਾਲ ਦੀ ਤਰ੍ਹਾਂ ਸਕੂਲ ਇੰਚਾਰਜ ਦਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਤੀਆਂ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਲੈਕਚਰਾਰ ਬਿਕਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ ਨੇ ਸ਼ਿਰਕਤ ਕੀਤੀ। ਪ੍ਰਧਾਨ ਸੋਨੀਆ ਗੋਇਲ ਨੇ ਕਿਹਾ ਕਿ ਭਾਂਵੇ ਅੱਜ ਸਮਾਜ ਬਦਲਣ ਨਾਲ ਲੜਕੀਆਂ ਅਤੇ ਔਰਤਾਂ ਨੂੰ ਸਮਾਜਿਕ ਆਜ਼ਾਦੀ ਮਿਲ ਰਹੀ ਹੈ ਪਰ ਅਜਿਹੇ ਛੋਟੇ ਛੋਟੇ ਤਿੱਥ ਤਿਉਹਾਰ ਅਤੇ ਸਮਾਗਮ ਲੜਕੀਆਂ ਨੂੰ ਖੁਸ਼ਨੁਮਾ ਪੱਲ ਅਤੇ ਸੁਨਹਿਰੀ ਯਾਂਦਾ ਦੇਣ ਵਿਚ ਸਹਾਈ ਹੁੰਦੇ ਹਨ, ਇਸ ਲਈ ਅਜਿਹੇ ਉਪਰਾਲੇ ਕਰਦੇ ਰਹਿਣਾ ਸ਼ਲਾਘਾਯੋਗ ਉੱਦਮ ਹੈ। ਇਸ ਮੌਕੇ ਸਕੂਲ ਵਿਦਿਆਰਥਣਾਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਤਨਮਨਪ੍ਰੀਤ ਕੌਰ ਅਤੇ ਜਸਨ ਸਾਂਝੇ ਰੂਪ ਵਿਚ ਮਿਸ ਤੀਜ ਚੁਣੀਆਂ ਗਈਆਂ ਅਤੇ ਆਏ ਮਹਿਮਾਨਾਂ ਨੇ ਇਸ ਪ੍ਰੋਗਰਾਮ ਦੀ ਖੂਬ ਤਾਰੀਫ ਕੀਤੀ। ਸੁਨਹਿਰੀ ਯਾਦਾਂ ਦੀ ਛਾਪ ਛੱਡਦਾ ਸਮਾਗਮ ਸਮਾਪਤ ਹੋਇਆ। ਇਸ ਮੌਕੇ ਐਸ. ਐਮ. ਸੀ ਕਮੇਟੀ ਦੇ ਚੇਅਰਪਰਸਨ ਸਰੁੱਚ ੀ ਅਤੇ ਮੈਂਬਰ, ਸਮੂਹ ਸਟਾਫ, ਪੁਰਾਣੇ ਵਿਦਿਆਰਥੀ ਅਤੇ ਵਿਦਿਆਰਥੀਆਂ ਦੇ ਮਾਪੇ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਘਰੇਲੂ ਗੈਸ ਖਪਤਕਾਰ ਜਲਦ ਕੇ. ਵਾਈ. ਸੀ. ਕਰਵਾਉਣ-ਸਰਵਮਨਦੀਪ ਸਿੰਘ ਅਗਲੀ ਖ਼ਬਰ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪਾਇਲ ਤੋਂ ਦੋਰਾਹਾ ਬਣੀ ਸੜਕ ਕੀਤੀ ਲੋਕਾਂ ਨੂੰ ਸਮਰਪਿਤ
Ad Position 24
No active advertisement