03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਦਰਗਾਹ ’ਤੇ ਸਾਲਾਨਾ ਮੇਲਾ ਤੇ ਭੰਡਾਰਾ ਕਰਵਾਇਆ

Ad Position 21
No active advertisement
ਅਜੀਤ ਡੈਸਕ 19-06-2026

ਮਾਛੀਵਾੜਾ ਸਾਹਿਬ, 18 ਜੂਨ (ਮਨੋਜ ਕੁਮਾਰ/ਰਾਜਦੀਪ ਸਿੰਘ ਅਲਬੇਲਾ)-ਸਥਾਨਕ ਗਨੀ ਖਾਂ ਨਬੀ ਖਾਂ ਗੇਟ ਨੇੜੇ ਸਥਿਤ ਟੈਕਸੀ ਸਟੈਂਡ ਵਿਚ ਸਾਈਂ ਅਲਾਉਦੀਨ ਦਾ ਸਾਲਾਨਾ ਮੇਲਾ ਤੇ ਭੰਡਾਰਾ ਮਨਾਇਆ ਗਿਆ । ਦਰਗਾਹ ‘ਤੇ ਚਾਦਰ ਚੜ੍ਹਾਉਣ ਦੀ ਰਸਮ ਬਾਬਾ ਦਰਸ਼ਨ ਸਿੰਘ ਬੁੱਲੇਵਾਲ, ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਅਤੇ ਸਮੂਹ ਟੈਕਸੀ ਸਟੈਂਡ ਦੇ ਡਰਾਈਵਰ ਸਾਥੀਆਂ ਵਲੋਂ ਸੰਯੁਕਤ ਰੂਪ ਵਿਚ ਅਦਾ ਕੀਤੀ ਗਈ ਉਪਰੰਤ ਚਾਹ ਤੇ ਬਰੈੱਡ ਪਕੌੜਿਆਂ ਦਾ ਲੰਗਰ ਵਰਤਾਇਆ ਗਿਆ ਤੇ ਦੁਪਹਿਰ 1 ਵਜੇ ਲੰਗਰ ਦੀ ਸ਼ੁਰੂਆਤ ਰੁਪਿੰਦਰ ਸਿੰਘ ਰਾਜਾ ਗਿੱਲ, ਸਮੁੱਚੀ ਕਾਂਗਰਸ ਟੀਮ ਨੇ ਕਰਵਾਈ। ਇਸ ਮੌਕੇ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਸਮੂਹ ਟੈਕਸੀ ਡਰਾਈਵਰਾਂ ਨੂੰ ਇਸ ਸਲਾਨਾ ਮੇਲੇ ਦੀ ਮੁਬਾਰਕਬਾਦ ਦਿੰਦਿਆਂ ਵਿਸ਼ਵਾਸ ਦਿਵਾਇਆ ਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਸ਼ਾਮ ਨੂੰ ਬੈਂਸ ਕੱਵਾਲ ਹੰਬੋਵਾਲ ਤੇ ਸੋਨੂੰ ਸਾਬਰ ਕੱਵਾਲ ਲੁਧਿਆਣਾ ਨੇ ਦੇਰ ਰਾਤ ਤੱਕ ਸੂਫ਼ੀਆਨਾ ਮਹਿਫ਼ਲ ਸਜਾਈ। ਇਸ ਮੌਕੇ ਸਮੂਹ ਮਾਂਗਟ ਟੈਕਸੀ ਸਟੈਂਡ ਯੂਨੀਅਨ ਵਲੋਂ ਮੁੱਖ ਮਹਿਮਾਨ ਰੁਪਿੰਦਰ ਸਿੰਘ ਰਾਜਾ ਗਿੱਲ ਨੂੰ ਉਨ੍ਹਾਂ ਦੇ ਪਿਤਾ ਜੋ ਕਿ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਵੀ ਰਹੇ ਸਨ, ਯਾਦਗਾਰ ਤਸਵੀਰ ਤੇ ਸਿਰੋਪਾਉ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਕਾਂਗਰਸੀ ਆਗੂ ਵਿਨੀਤ ਕੁਮਾਰ ਨੇ ਇਸ ਸਲਾਨਾ ਮੇਲੇ ਵਿਚ ਪੁੱਜਣ ਤੇ ਰੁਪਿੰਦਰ ਸਿੰਘ ਰਾਜਾ ਗਿੱਲ ਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮਾਜ ਸੇਵੀ ਸ਼ਿਵ ਕੁਮਾਰ ਸ਼ਿਵਲੀ, ਸ਼ਹਿਰੀ ਪ੍ਰਧਾਨ ਕਪਿਲ ਆਨੰਦ, ਜਸਵੀਰ ਸਿੰਘ ਟਰੈਫਿਕ ਇੰਚਾਰਜ ਮਾਛੀਵਾੜਾ, ਯੁਵਰਾਜਜੀਤ ਸਿੰਘ ਰਾਏ, ਰਣਜੋਧ ਸਿੰਘ ਰਤੀਪੁਰ, ਚੇਤਨ ਕੁਮਾਰ, ਨੰਦ ਕਿਸ਼ੋਰ, ਸੁਭਾਸ਼ ਬੀਟਨ ਤੇ ਹੋਰ ਕਈ ਪਾਰਟੀ ਵਰਕਰ ਵੀ ਮੌਜੂਦ ਸਨ। ਟੈਕਸੀ ਸਟੈਂਡ ਦੇ ਡਰਾਈਵਰਾਂ ਵਲੋਂ ਸਾਰਾ ਦਿਨ ਸ਼ਰਧਾਲੂਆਂ ਨੂੰ ਲੰਗਰ ਛਕਾ ਕੇ ਸੇਵਾ ਕੀਤੀ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਸਕੂਲ ਮੁਖੀਆਂ ਦੀਆਂ 60% ਅਸਾਮੀਆਂ ਖਾਲੀ-ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਅਗਲੀ ਖ਼ਬਰ ਪੰਚ ਮੁਖੀ ਹਨੂੰਮਾਨ ਮੰਦਰ ਸਮਰਾਲਾ ਵਿਖੇ ਮੂਰਤੀਆਂ ਸਥਾਪਿਤ ਕੀਤੀਆਂ
Ad Position 24
No active advertisement