ਬੀਜਾ, 26 ਜੂਨ (ਜੰਟੀ ਮਾਨ)- ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰੇ ਸਾਹਿਬਾਨਾਂ ਦੀ ਅਗਵਾਈ ਹੇਠ, ਵਿਸ਼ਾਲ ਤੀਸਰਾ ਨਗਰ ਕੀਰਤਨ ਮਿਤੀ 28 ਦਿਨ ਐਤਵਾਰ ਨੂੰ ਸਜਾਇਆ ਜਾ ਰਿਹਾ ਹੈ। ਇਸ ਵਿਸ਼ਾਲ ਨਗਰ ਕੀਰਤਨ ਸਬੰਧੀ ਅੱਜ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਦਵਿੰਦਰ ਸਿੰਘ ਖੱਟੜਾ ਦੇ ਸਪੁੱਤਰ ਨਵਤੇਜ ਸਿੰਘ ਖੱਟੜਾ, ਮੈਨੇਜਰ ਇਕਬਾਲ ਸਿੰਘ ਝਬਾਲ ਤੇ ਪਰਮਜੀਤ ਸਿੰਘ ਨੇ ਦੱਸਿਆ ਕਿ ਇਹ ਵਿਸ਼ਾਲ ਨਗਰ ਕੀਰਤਨ ਦੀ 28 ਜੂਨ 3 ਐਤਵਾਰ ਨੇ ਸਵੇਰੇ 7 ਵਜੇ ਆਰੰਭਤਾ ਗੁ: ਸ੍ਰੀ ਗੁਰੂ ਅਰਜਨ ਦੇਵ ਜੀ, ਨਿਊ ਮਾਡਲ ਟਾਊਨ ਅਮਲੋਹ ਰੋਡ, ਖੰਨਾ ਤੋਂ ਹੋ ਕੇ ਅਮਲੋਹ ਰੋਡ, ਬੱਸ ਸਟੈਂਡ, ਲਲਹੇੜੀ ਰੋਡ ਚੌਂਕ, ਗੁ. ਕਲਗੀਧਰ ਸਾਹਿਬ, ਮਲੇਰਕੋਟਲਾ ਚੌਂਕ, ਭੱਟੀਆਂ, ਰਾਮਗੜ੍ਹੀਆ ਭਵਨ, ਬਾਹੋਮਾਜਰਾ ਕੌੜੀ ਚੌਂਕ, ਲਿਬੜਾ, ਮੋਹਨਪੁਰ, ਦੈਹਿੜੂ ਚੌਂਕ, ਕਿਸ਼ਨਗੜ੍ਹ, ਬੀਜਾ, ਕੋਟ ਮੰਡਿਆਲਾ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਤੇ ਸਮਾਪਤ ਹੋਵੇਗਾ ।