08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਸਰਕਾਰ ਪਹਿਲਾਂ ਨੌਜਵਾਨਾਂ ਦੀ ਸਾਰ ਲਵੇ, ਮਿਹਨਤ ਕਰ ਕੇ ਲਈਆਂ ਡਿਗਰੀਆਂ ਹੁਣ ਬਣ ਗਈਆਂ ਬੋਝ

Ad Position 21
No active advertisement
ਅਜੀਤ ਡੈਸਕ 28-06-2026
ਮਾਛੀਵਾੜਾ ਸਾਹਿਬ, 24 ਜੂਨ (ਮਨੋਜ ਕੁਮਾਰ)-ਸੂਬੇ ਦੀ ਮਾਨ ਸਰਕਾਰ ਚਾਹੇ ਆਪਣੇ ਸ਼ਾਸਨ ਨੂੰ ਅਜੂਬੇ ਦੀ ਤਰ੍ਹਾਂ ਪੇਸ਼ ਕਰ ਰਹੀ ਹੈ। ਪਰ ਸੱਚ ਤਾਂ ਇਹ ਹੈ ਕਿ ਸੂਬੇ ਦਾ ਨੌਜਵਾਨ ਹਤਾਸ਼ ਨਜ਼ਰ ਆ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਮਨਦੀਪ ਸਿੰਘ ਗੁਰੋਂ ਅਤੇ ਬਲਾਕ ਦੇ ਸੀਨੀਅਰ ਉਪ ਪ੍ਰਧਾਨ ਸੁਖਦੀਪ ਸਿੰਘ ਨੇ ਗੱਲਬਾਤ ਦੌਰਾਨ ਕੀਤਾ। ਇਨ੍ਹਾਂ ਆਗੂਆਂ ਨੇ ਦੱਸਿਆ ਕਿ ਜਿਸ ਨੌਜਵਾਨੀ ਦੇ ਮੋਢਿਆਂ ‘ਤੇ ਸੂਬੇ ਦਾ ਭਵਿੱਖ ਹੈ, ਉਹੀ ਨੌਜਵਾਨ ਮਿਹਨਤ ਨਾਲ ਲਈਆਂ ਡਿਗਰੀਆਂ ਨੂੰ ਹੁਣ ਬੋਝ ਸਮਝਣ ਲੱਗ ਪਿਆ ਹੈ। ਵੱਡੇ ਵੱਡੇ ਸਮਾਗਮਾਂ ਵਿਚ ਚੰਦ ਨੌਕਰੀਆਂ ਦੇ ਨਿਯੁਕਤੀ ਪੱਤਰ ਕੁੱਝ ਵੀ ਮਾਇਨੇ ਨਹੀਂ ਰੱਖਦੇ ਕਿਉਂਕਿ ਆਏ ਸਾਲ ਲੱਖਾਂ ਵਿਦਿਆਰਥੀ ਡਿਗਰੀਆਂ ਲੈ ਕੇ ਉੱਜਵਲ ਭਵਿੱਖ ਦੀ ਆਸ ਬਣਾਈ ਬੈਠੇ ਹਨ। ਇਸ ਤੋਂ ਇਲਾਵਾ ਮਹਿਲਾਵਾਂ ਦੇ ਖਾਤਿਆਂ ਵਿਚ ਪਿਛਲੇ ਸਾਢੇ ਚਾਰ ਸਾਲ ਦਾ ਬਕਾਇਆ ਪਾਉਣਾ ਚਾਹੀਦਾ ਹੈ ਨਾ ਕਿ ਕੁੱਝ ਮਹੀਨਿਆਂ ਦਾ ਜੋ ਸਰਕਾਰ ਨੇ ਐਲਾਨ ਕੀਤਾ ਹੈ। ਸੂਬੇ ਦੇ ਸਿਰ ਹਰ ਮਹੀਨੇ ਕਰਜ਼ੇ ਦੀ ਪੰਡ ਲਗਾਤਾਰ ਭਾਰੀ ਹੁੰਦੀ ਜਾ ਰਹੀ ਹੈ ਤੇ ਅਸਲ ਵਿੱਚ ਪੂਰੇ ਸਾਧਨ ਜੜਾਂ ਤੋਂ ਖੋਖਲੇ ਹੋ ਚੁੱਕੇ ਹਨ।
Ad Position 22
No active advertisement
ਪਿਛਲੀ ਖ਼ਬਰ ਏ. ਐੱਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ‘ਨਸ਼ਾ ਵਿਰੋਧੀ ਦਿਵਸ’ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਲਾਇਨਜ਼ ਕਲੱਬ ਖੰਨਾ ਗ੍ਰੇਟਰ ਖੰਨਾ ਦੇ ਮਨਜੀਤ ਸੌਂਦ ਪ੍ਰਧਾਨ, ਹਿਤੇਸ਼ ਚਾਂਦੀ ਸਕੱਤਰ ਅਤੇ ਧਰਮਿੰਦਰ ਸਿੰਘ ਰੂਪਰਾਏ ਖਜਾਨਚੀ...
Ad Position 24