08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਲਾਇਨਜ਼ ਕਲੱਬ ਖੰਨਾ ਗ੍ਰੇਟਰ ਖੰਨਾ ਦੇ ਮਨਜੀਤ ਸੌਂਦ ਪ੍ਰਧਾਨ, ਹਿਤੇਸ਼ ਚਾਂਦੀ ਸਕੱਤਰ ਅਤੇ ਧਰਮਿੰਦਰ ਸਿੰਘ ਰੂਪਰਾਏ ਖਜਾਨਚੀ ਬਣੇ

Ad Position 21
No active advertisement
ਅਜੀਤ ਡੈਸਕ 28-06-2026
ਖੰਨਾ, 27 ਜੂਨ (ਹਰਜਿੰਦਰ ਸਿੰਘ ਲਾਲ)-ਲਾਇਨਜ਼ ਕਲੱਬ ਦੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿਚ ਨਵੇਂ ਸੈਸ਼ਨ ਦੇ ਲਈ ਲਾਇਨਜ਼ ਕਲੱਬ ਖੰਨਾ ਗ੍ਰੇਟਰ ਦੀ ਨਵੀਂ ਟੀਮ ਦਾ ਐਲਾਨ ਕੀਤਾ ਗਿਆ ਹੈ। ਨਵੀਂ ਟੀਮ ਵਿਚ ਮਨਜੀਤ ਸੌਂਦ ਨੂੰ ਪ੍ਰਧਾਨ, ਹਿਤੇਸ਼ ਚਾਂਦੀ ਨੂੰ ਸਕੱਤਰ, ਧਰਮਿੰਦਰ ਸਿੰਘ ਰੂਪਰਾਏ ਨੂੰ ਖਜਾਨਚੀ ਅਤੇ ਪਵਨ ਕੁਮਾਰ ਨੂੰ ਪੀ. ਆਰ. ਓ. ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਅਨੁਰਾਗ ਕੁਮਾਰ ਨੂੰ ਵਾਈਸ ਪ੍ਰਧਾਨ ਅਤੇ ਨੰਦ ਲਾਲ ਨੂੰ ਟੇਲ ਟਵਿੱਸਟਰ ਨਿਯੁਕਤ ਕੀਤਾ ਗਿਆ। ਇਸ ਮੌਕੇ ਸਾਬਕਾ ਪ੍ਰਧਾਨ ਸੁਰੇਸ਼ ਜੋਸ਼ੀ ਨੇ ਆਪਣੇ ਕਾਰਜਕਾਲ ਦੌਰਾਨ ਕੀਤੇ ਗਏ ਵੱਖ-ਵੱਖ ਪ੍ਰੋਜੈਕਟਾਂ ਦੇ ਬਾਰੇ ਮੈਂਬਰਾਂ ਨੂੰ ਜਾਣੂ ਕਰਵਾਇਆ। ਨਵੀਂ ਟੀਮ ਦੇ ਸਾਰੇ ਲਾਇਨਜ਼ ਕਲੱਬ ਮੈਂਬਰਾਂ ਵਲੋਂ ਉਨਾਂ ਤੇ ਜਤਾਏ ਗਏ ਵਿਸ਼ਵਾਸ ਦੇ ਲਈ ਧੰਨਵਾਦ ਕੀਤਾ ਗਿਆ ਅਤੇ ਇਹ ਵਿਸ਼ਵਾਸ ਦਿਵਾਇਆ ਕਿ ਉਹ ਤਨ, ਮਨ ਅਤੇ ਧਨ ਨਾਲ ਸਮਰਪਿਤ ਹੋ ਕੇ ਲਾਇਨਜ਼ ਕਲੱਬ ਖੰਨਾ ਗ੍ਰੇਟਰ ਨੂੰ ਸਫਲਤਾ ਦੇ ਨਵੇਂ ਸਿਖਰਾਂ ਤੱਕ ਲੈ ਜਾਣ ਦੇ ਲਈ ਨਿਰੰਤਰ ਕਾਰਜ਼ ਕਰਾਂਗੇ। ਇਸ ਮੌਕੇ ਲਾਇਨ ਨੀਰਜ ਗੁਪਤਾ ਅਤੇ ਲਾਇਨ ਵਿਜੈ ਵਰਮਾ ਵੀ ਵਿਸ਼ੇਸ਼ ਰੂਪ ‘ਚ ਹਾਜ਼ਰ ਹੋਏ। ਮੀਟਿੰਗ ਦੌਰਾਨ ਜ਼ੋਨਲ ਚੇਅਰਪਰਸਨ ਲਾਇਨ ਰਾਜੇਸ਼ ਅਨੇਜਾ ਦਾ ਜਨਮ ਦਿਨ ਵੀ ਕੇਕ ਕੱਟ ਕੇ ਉਤਸ਼ਾਹ ਨਾਲ ਮਨਾਇਆ ਗਿਆ। ਸਾਰੇ ਲਾਇਨ ਮੈਂਬਰਾਂ ਨੇ ਉਨ੍ਹਾਂ ਨੂੰ ਜਨਮ ਦਿਨ ਦੀਆਂ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਉੱਜਵਲ ਭਵਿੱਖ, ਤੰਦਰੁਸਤੀ ਅਤੇ ਸਫਲ ਜੀਵਨ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਸਰਕਾਰ ਪਹਿਲਾਂ ਨੌਜਵਾਨਾਂ ਦੀ ਸਾਰ ਲਵੇ, ਮਿਹਨਤ ਕਰ ਕੇ ਲਈਆਂ ਡਿਗਰੀਆਂ ਹੁਣ ਬਣ ਗਈਆਂ ਬੋਝ ਅਗਲੀ ਖ਼ਬਰ ਪਾਇਲ ਪੁਲਿਸ ਨੇ ਕਾਲੀਆਂ ਫ਼ਿਲਮਾਂ ਅਤੇ ਬਗੈਰ ਕਾਗ਼ਜ਼ਾਤ ਵਾਲੇ ਵਾਹਨਾਂ ਦੀ ਕੀਤੀ ਚੈਕਿੰਗ
Ad Position 24