ਪਾਇਲ, 27 ਜੂਨ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਥਾਣਾ ਪਾਇਲ ਦੇ ਨਵ-ਨਿਯੁਕਤ ਇੰਸਪੈਕਟਰ ਹਰਦੀਪ ਸਿੰਘ ਵੱਲੋਂ ਨਾਕਾਬੰਦੀ ਕਰ ਕੇ ਕਾਲੇ ਸ਼ੀਸ਼ੇ ਵਾਲੀਆਂ ਗੱਡੀਆਂ ਅਤੇ ਬਗੈਰ ਕਾਗ਼ਜ਼ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਲੇ ਸ਼ੀਸ਼ੇ ਵਾਲੀਆਂ ਗੱਡੀਆਂ ਅਤੇ ਬਿਨਾਂ ਕਾਗ਼ਜ਼ਾਤ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਹੈ ਅਤੇ ਜਿਨ੍ਹਾਂ ਗੱਡੀਆਂ ਦੇ ਸ਼ੀਸ਼ੇ ਕਾਲੇ ਸਨ। ਉਨ੍ਹਾਂ ਤੋਂ ਫ਼ਿਲਮ ਉਤਾਰ ਕੇ ਚਲਾਨ ਕੱਟੇ ਗਏ ਹਨ। ਇਸੇ ਤਰ੍ਹਾਂ ਦੋ ਪਈਆਂ ਵਾਹਨਾਂ ਅਤੇ ਹੋਰ ਵਾਹਨਾਂ ਦੇ ਕਾਗ਼ਜ਼ ਚੈੱਕ ਕੀਤੇ ਗਏ ਹਨ। ਜਿਨ੍ਹਾਂ ਮੋਟਰਸਾਈਕਲਾਂ ਦੇ ਨੰਬਰ ਪਲੇਟਾਂ ਅਤੇ ਕਾਗ਼ਜ਼ਾਤ ਆਦਿ ਪੂਰੇ ਨਹੀਂ ਸਨ, ਉਨ੍ਹਾਂ ਦੇ ਵੀ ਤੁਰੰਤ ਚਲਾਨ ਕੱਟ ਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਇਸ ਮੌਕੇ ਥਾਣੇਦਾਰ ਪਰਗਟ ਸਿੰਘ, ਥਾਣੇਦਾਰ ਪਵਨ ਕੁਮਾਰ ਅਤੇ ਹੋਰ ਮੁਲਾਜ਼ਮ ਹਾਜ਼ਰ ਸਨ।