08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਨਵੇਂ ਐੱਸ. ਐੱਚ. ਓ. ਖੰਨਾ ਨੇ ਈਸੜੂ ‘ਚ ਕੀਤੀ ਪਬਲਿਕ ਮੀਟਿੰਗ

Ad Position 21
No active advertisement
ਅਜੀਤ ਡੈਸਕ 28-06-2026
ਈਸੜੂ, 27 ਜੂਨ (ਬਲਵਿੰਦਰ ਸਿੰਘ)-ਥਾਣਾ ਸਦਰ ਖੰਨਾ ਅਧੀਨ ਪੈਂਦੀ ਪੁਲਿਸ ਚੌਂਕੀ ਈਸੜੂ ਦੇ ਪੰਚਾਇਤ ਘਰ ਵਿਚ ਨਵ-ਨਿਯੁਕਤ ਐੱਸ. ਐੱਚ. ਓ. ਖੰਨਾ ਅਜੀਤੇਸ਼ ਕੌਂਸਲ ਵਲੋਂ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨ, ਚੋਰੀਆਂ ਤੇ ਹੋਰ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਲੋਕਾਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਸੁਣਿਆਂ ਤੇ ਆਪਣੇ ਸੁਝਾਅ ਵੀ ਦਿੱਤੇ। ਐੱਸ. ਐੱਚ. ਓ. ਅਜੀਤੇਸ਼ ਕੌਂਸਲ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਕੈਮਰੇ ਲਗਾਉਣ ਅਤੇ ਦੁਕਾਨਾਂ ਦੀ ਸੁਰੱਖਿਆ ਲਈ ਚੌਂਕੀਦਾਰ ਰੱਖਣ ਲਈ ਸੁਝਾਅ ਦਿੰਦਿਆਂ ਕਿਹਾ ਕਿ ਸਾਰੇ ਦੁਕਾਨਦਾਰ ਮੀਟਿੰਗ ਕਰ ਕੇ ਰਾਤ ਨੂੰ ਪਹਿਰਾ ਦੇਣ ਲਈ ਚੌਂਕੀਦਾਰ ਰੱਖੋ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਤਸਕਰਾਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਸੱਚੀ ਇਤਲਾਹ ਦਿਓ, ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। ਇਸ ਸਮੇਂ ਸਰਪੰਚ ਜਤਿੰਦਰਜੋਤ ਸਿੰਘ ਜੋਤੀ ਤੇ ਪ੍ਰਧਾਨ ਸੁਰਿੰਦਰ ਸਿੰਘ ਕੋਠੇ ਨੇ ਇੰਸਪੈਕਟਰ ਅਜੀਤੇਸ਼ ਕੌਂਸਲ ਨੂੰ ਪੁਲਿਸ ਚੌਂਕੀ ਈਸੜੂ ਵਿਚ ਨਫ਼ਰੀ ਵਧਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਈਸੜੂ ਚੌਂਕੀ ਅਧੀਨ 17 ਪਿੰਡ ਪੈਂਦੇ ਹਨ, ਪਰ ਮੁਲਾਜ਼ਮ ਦੋ ਹੀ ਹਨ। ਇਸ ਮੌਕੇ ਚੌਂਕੀ ਇੰਚਾਰਜ ਮਹਿੰਦਰ ਸਿੰਘ, ਥਾਣੇਦਾਰ ਗੁਰਮੀਤ ਸਿੰਘ, ਥਾਣੇਦਾਰ ਹਰਮਿੰਦਰ ਕੁਮਾਰ ਮੁੱਖ ਮੁਨਸ਼ੀ, ਪ੍ਰਧਾਨ ਸੁਰਿੰਦਰ ਸਿੰਘ ਕੋਠੇ, ਜਸਪਾਲ ਸਿੰਘ ਪਾਲੀ, ਅਰਸ਼ਪ੍ਰੀਤ ਸਿੰਘ ਡੌਨ, ਪਵਿੱਤਰ ਸਿੰਘ, ਮਾ. ਬਲਜੀਤ ਸਿੰਘ, ਗੁਰਜੀਤ ਸਿੰਘ, ਯੋਗਰਾਜ ਸਿੰਘ, ਰੁਪਿੰਦਰ ਸਿੰਘ ਮੰਡੇਰ, ਸੁਰਜੀਤ ਸਿੰਘ, ਨੀਟੂ ਟੀ. ਵੀ. ਸੈਂਟਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਾਇਲ ਪੁਲਿਸ ਨੇ ਕਾਲੀਆਂ ਫ਼ਿਲਮਾਂ ਅਤੇ ਬਗੈਰ ਕਾਗ਼ਜ਼ਾਤ ਵਾਲੇ ਵਾਹਨਾਂ ਦੀ ਕੀਤੀ ਚੈਕਿੰਗ ਅਗਲੀ ਖ਼ਬਰ ਸੰਤ ਆਸ਼ਰਮ ਧਬਲਾਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਸਮਾਪਤ
Ad Position 24