08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਸੰਤ ਆਸ਼ਰਮ ਧਬਲਾਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਸਮਾਪਤ

Ad Position 21
No active advertisement
ਅਜੀਤ ਡੈਸਕ 28-06-2026
ਜੌੜੇਪੁਲ ਜਰਗ, 27 ਜੂਨ (ਪਾਲਾ ਰਾਜੇਵਾਲੀਆ)-ਮਹਾਨ ਯੁੱਗ ਪੁਰਸ਼ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਤਪ ਅਸਥਾਨ ਸੰਤ ਆਸ਼ਰਮ ਧਬਲਾਨ ਵਿਖੇ ਰਾੜਾ ਸਾਹਿਬ ਸੰਪਰਦਾ ਦੇ ਮੌਜੂਦਾ ਮੁਖੀ ਸੰਤ ਬਾਬਾ ਅਮਰ ਸਿੰਘ (ਭੋਰਾ ਸਾਹਿਬ) ਰਾੜਾ ਸਾਹਿਬ ਵਾਲਿਆ ਦੀ ਸਰਪ੍ਰਸਤੀ ਹੇਠ ਅਤੇ ਸੰਤ ਆਸ਼ਰਮ ਧਬਲਾਨ ਦੇ ਮੁਖ ਸੇਵਾਦਾਰ ਸੰਤ ਬਾਬਾ ਰੌਸ਼ਨ ਸਿੰਘ ਧਬਲਾਨ ਵਾਲਿਆਂ ਦੀ ਦੇਖਰੇਖ ਹੇਠਾਂ ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਦਸਮੀ ਦੇ ਦਿਹਾੜੇ ਮੌਕੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਤ ਮਹਾਂਪੁਰਸ਼, ਪੰਥ ਪ੍ਰਸਿੱਧ ਕਥਾ ਵਾਚਕ, ਪੰਥਕ ਵਿਦਵਾਨਾਂ, ਕੀਰਤਨੀ ਜਥਿਆਂ ਅਤੇ ਪੰਥਕ ਸ਼ਖ਼ਸੀਅਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਬਾਰੇ ਵਿਚਾਰ ਪ੍ਰਗਟ ਕੀਤੇ। ਵੱਖ-ਵੱਖ ਬੁਲਾਰਿਆਂ ਨੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਲੜ ਲੱਗਣ ਪ੍ਰੇਰਿਆ। ਸਟੇਜ ਸੰਚਾਲਨ ਕਰ ਰਹੇ ਰਾੜਾ ਸਾਹਿਬ ਦੇ ਸੈਕਟਰੀ ਭਾਈ ਰਣਧੀਰ ਸਿੰਘ ਢੀਂਡਸਾ ਨੇ 3 ਤੋਂ 5 ਅਗਸਤ ਨੂੰ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਸੰਬੰਧੀ ਪਿੰਡ ਆਲੋਵਾਲ ਵਿਖੇ ਹੋਣ ਵਾਲੇ ਸਮਾਗਮਾਂ ਦੀਆਂ ਤਿਆਰੀਆਂ ਬਾਰੇ ਵਿਚਾਰਾਂ ਕੀਤੀਆਂ। ਇਸ ਮੌਕੇ ਸੰਤ ਬਾਬਾ ਰੌਸ਼ਨ ਸਿੰਘ ਵਲੋਂ ਪੁੱਜੇ ਸੰਤ ਮਹਾਂਪੁਰਸ਼, ਕਥਾ ਵਾਚਕ, ਪੰਥਕ ਸ਼ਖ਼ਸੀਅਤਾਂ ਅਤੇ ਸਮਾਜ ਸੇਵੀਆਂ ਨੂੰ ਸਨਮਾਨਿਤ ਕੀਤਾ ਗਿਆ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਕ੍ਰਮਵਾਰ ਡਾ. ਦਰਸ਼ਨ ਸਿੰਘ ਘੁੰਮਣ ਪਟਿਆਲਾ ਅਤੇ ਰਾੜਾ ਸਾਹਿਬ ਦੇ ਸੈਕਟਰੀ ਭਾਈ ਰਣਧੀਰ ਸਿੰਘ ਢੀਂਡਸਾ ਨੇ ਨਿਭਾਈ। ਇਸ ਮੌਕੇ ਸੰਤ ਬਾਬਾ ਰੌਸ਼ਨ ਸਿੰਘ ਰਾੜਾ ਸਾਹਿਬ ਦੇ ਮੁੱਖ ਕੀਰਤਨੀਏ ਭਾਈ ਸੁਖਵਿੰਦਰ ਸਿੰਘ, ਬਾਬਾ ਗੁਰਮੁਖ ਸਿੰਘ ਆਲੋਵਾਲ, ਉੱਘੇ ਕਥਾ ਵਾਚਕ ਬਾਬਾ ਰਾਜਿੰਦਰਪਾਲ ਸਿੰਘ ਨਾਭੇ ਵਾਲੇ, ਸੰਤ ਰਣਜੀਤ ਸਿੰਘ ਢੀਂਗੀ, ਬਾਬਾ ਵਿਸਾਖਾ ਸਿੰਘ ਕਲਿਆਣ, ਕਰਮਜੀਤ ਸਿੰਘ ਕੋਛੜ ਟਰੱਸਟੀ, ਜਸਵਿੰਦਰ ਸਿੰਘ ਜੌਨੀ, ਆਜ਼ਾਦ ਸੇਵਾ ਦਲ ਪਟਿਆਲਾ ਦੇ ਸਮੂਹ ਸੇਵਾਦਾਰ, ਬਾਬਾ ਬਾਵਾ ਸਿੰਘ ਰਾੜਾ ਸਾਹਿਬ ਵਾਲਿਆਂ ਤੋਂ ਇਲਾਵਾ ਹੋਰਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਵੱਖ-ਵੱਖ ਬਿਮਾਰੀਆਂ ਦੇ ਮੁਫ਼ਤ ਮੈਡੀਕਲ ਕੈਂਪ ਲਗਾਏ ਗਏ। ਸੰਤ ਬਾਬਾ ਰੌਸ਼ਨ ਸਿੰਘ ਦੀ ਅਗਵਾਈ ਹੇਠ ਛੋਟੇ ਬੱਚਿਆਂ ਨੇ ਵੀ ਕੀਰਤਨ ਵਿਖਿਆਨ ਕੀਤਾ। ਸਾਰਾ ਦਿਨ ਵੱਖ-ਵੱਖ ਪ੍ਰਕਾਰ ਦੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।
Ad Position 22
No active advertisement
ਪਿਛਲੀ ਖ਼ਬਰ ਨਵੇਂ ਐੱਸ. ਐੱਚ. ਓ. ਖੰਨਾ ਨੇ ਈਸੜੂ ‘ਚ ਕੀਤੀ ਪਬਲਿਕ ਮੀਟਿੰਗ ਅਗਲੀ ਖ਼ਬਰ ਹੇਡੋਂ ਬੇਟ ਦੇ ਨੌਜਵਾਨ ਦੀ ਅਮਰੀਕਾ ਵਿਖੇ ਸੜਕ ਹਾਦਸੇ ’ਚ ਮੌਤ
Ad Position 24