ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਜੀਰਖ ਦੇ ਯੂਥ ਕਾਂਗਰਸ ਹਲਕਾ ਪ੍ਰਧਾਨ ਤੇ ਮੂੰਡੀ ਕੱਦੋਂ ਦੇ ਬਲਾਕ ਪ੍ਰਧਾਨ ਬਣਨ ਨਾਲ ਪਾਰਟੀ ਮਜ਼ਬੂਤ ਹੋਵੇਗੀ- ਲੰਢਾ

Ad Position 21
No active advertisement
ਅਜੀਤ ਡੈਸਕ 29-06-2026
ਦੋਰਾਹਾ, 28 ਜੂਨ (ਮਨਜੀਤ ਸਿੰਘ ਗਿੱਲ)-ਯੂਥ ਕਾਂਗਰਸ ਦੀਆਂ ਹਾਲ ਹੀ ਵਿਚ ਹੋਈਆਂ ਜਥੇਬੰਦਕ ਚੋਣਾਂ ਵਿੱਚ ਗੁਰਨਾਜ ਸਿੰਘ ਜ਼ੀਰਖ ਦੇ ਹਲਕਾ ਯੂਥ ਕਾਂਗਰਸ ਪਾਇਲ ਦਾ ਪ੍ਰਧਾਨ ਅਤੇ ਤਨਵੀਰ ਸਿੰਘ ਮੂੰਡੀ ਕਦੋਂ ਦੇ ਬਲਾਕ ਯੂਥ ਕਾਂਗਰਸ ਦੋਰਾਹਾ ਦਾ ਪ੍ਰਧਾਨ ਬਣਨ ਦਾ ਸਵਾਗਤ ਕਰਦਿਆਂ ਬਲਾਕ ਸੰਮਤੀ ਮੈਂਬਰ ਤੇ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਗਗਨਦੀਪ ਸਿੰਘ ਲੰਢਾ ਨੇ ਕਿਹਾ ਕਿ ਦੋਵੇਂ ਨੌਜਵਾਨ ਆਗੂਆਂ ਨੂੰ ਇਹ ਅਹੁਦੇ ਮਿਲਣ ਨਾਲ ਯੂਥ ਕਾਂਗਰਸ ਦੇ ਵਰਕਰਾਂ ਵਿਚ ਉਤਸ਼ਾਹ ਵਧਿਆ ਹੈ। ਕਿਉਂਕਿ ਇਹ ਦੋਵੇਂ ਆਗੂ ਨੌਜਵਾਨਾਂ ਵਿੱਚ ਹਰਮਨ ਪਿਆਰੇ ਹਨ ਅਤੇ ਇਸ ਨਾਲ ਹਲਕਾ ਪਾਇਲ ਵਿੱਚ ਪਾਰਟੀ ਹੋਰ ਵਧੇਰੇ ਮਜ਼ਬੂਤ ਹੋਵੇਗੀ। ਸਾਬਕਾ ਚੇਅਰਮੈਨ ਬੰਤ ਸਿੰਘ ਦੋਬੁਰਜੀ, ਸਾਬਕਾ ਕੌਂਸਲਰ ਰਾਜਵੀਰ ਸਿੰਘ ਰੂਬਲ, ਸਾਬਕਾ ਕੌਂਸਲਰ ਮਨਦੀਪ ਸਿੰਘ ਮਾਂਗਟ, ਸਾਬਕਾ ਕੌਂਸਲਰ ਰਜਿੰਦਰ ਸਿੰਘ ਗਹੀਰ, ਸਾਬਕਾ ਚੇਅਰਮੈਨ ਬਿੱਕਰ ਸਿੰਘ ਚਣਕੋਈਆਂ, ਸਾਬਕਾ ਉਪ ਚੇਅਰਮੈਨ ਸੁਖਦੇਵ ਸਿੰਘ ਬੁਆਣੀ, ਸਾਬਕਾ ਸਰਪੰਚ ਦਲਜੀਤ ਸਿੰਘ ਰੌਲ, ਠੇਕੇਦਾਰ ਰਾਜਵੀਰ ਸਿੰਘ ਕਦੋਂ, ਸਾਬਕਾ ਸਰਪੰਚ ਬਲਜਿੰਦਰ ਸਿੰਘ, ਮਨਪ੍ਰੀਤ ਸਿੰਘ ਪੀਤਾ ਮਲ੍ਹੀਪੁਰ ਅਤੇ ਹਰਪ੍ਰੀਤ ਸਿੰਘ ਗਰੇਵਾਲ ਅਜਨੌਦ ਨੇ ਜੀਰਖ ਤੇ ਮੂੰਡੀ ਕਦੋਂ ਦੇ ਪ੍ਰਧਾਨ ਚੁਣੇ ਜਾਣ ਦਾ ਸਵਾਗਤ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਗੁ: ਕਰਮਸਰ ਰਾੜਾ ਸਾਹਿਬ ਵਿਖੇ ਭਗਤ ਕਬੀਰ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰਮਤਿ ਸਮਾਗਮ ਅਗਲੀ ਖ਼ਬਰ ਦਿਨ ਦਿਹਾੜੇ ਇਕ ਔਰਤ ’ਤੇ ਜਾਨਲੇਵਾ ਹਮਲਾ, ਹਮਲਾਵਰ ਪਰਸ ਖੋਹ ਕੇ ਫ਼ਰਾਰ ਪੁਲਿਸ ਕਰ ਰਹੀ ਹੈ ਕਾਰਵਾਈ, ਜ਼ਖਮੀ ਔਰਤ ਚੰਡੀ...
Ad Position 24
No active advertisement