ਈਸੜੂ, 1 ਜੁਲਾਈ (ਬਲਵਿੰਦਰ ਸਿੰਘ)- ਅਕਾਲੀ ਦਲ ਪੁਨਰਸੁਰਜੀਤ ਵੱਲੋਂ ਹਾਕਮ ਸਿੰਘ ਨਸਰਾਲੀ ਨੂੰ ਪੁਲਿਸ ਜ਼ਿਲ੍ਹਾ ਖੰਨਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਪਾਰਟੀ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਮੀਤ ਪ੍ਰਧਾਨ ਸੰਤਾ ਸਿੰਘ ਉਮੈਦਪੁਰ, ਮੀਤ ਪ੍ਰਧਾਨ ਇਕਬਾਲ ਸਿੰਘ ਝੂੰਦਾਂ, ਮੀਤ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ, ਭਰਪੂਰ ਸਿੰਘ ਧਾਂਦਰਾ, ਜਗਜੀਤ ਸਿੰਘ ਕੋਹਲੀ ਦਫ਼ਤਰ ਸਕੱਤਰ ਅੰਮ੍ਰਿਤਸਰ ਸਾਹਿਬ, ਮੀਡੀਆ ਇੰਚਾਰਜ ਚੰਡੀਗੜ੍ਹ ਤਜਿੰਦਰ ਸਿੰਘ ਪੰਨੂ ਅਤੇ ਹੋਰ ਆਗੂਆਂ ਦਾ ਧੰਨਵਾਦ ਕੀਤਾ ਅਤੇ ਵਾਅਦਾ ਕੀਤਾ ਕਿ ਮੈਂ ਪਾਰਟੀ ਵੱਲੋਂ ਮਿਲੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਤਨਦੇਹੀ ਨਾਲ ਨਿਭਾਵਾਂਗਾ। ਹਾਕਮ ਸਿੰਘ ਨਸਰਾਲੀ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਜਾਣ ਤੇ ਹੋਰਨਾਂ ਜਤਿੰਦਰ ਸਿੰਘ ਈਸੜੂ, ਜਥੇਦਾਰ ਤਾਰਾ ਸਿੰਘ ਘੁਡਾਣੀ, ਤਰਲੋਚਨ ਸਿੰਘ ਘੁੰਗਰਾਲੀ , ਮਨਦੀਪ ਸਿੰਘ ਬੋਪਾਰਾਏ, ਗੁਰਸੇਵਕ ਸਿੰਘ ਭੀਖੀ, ਚਰਨ ਸਿੰਘ ਲੰਢਾ, ਜੱਸੀ ਘੁਲਾਲ, ਦਰਸ਼ਨ ਸਿੰਘ ਰੱਬੋਂ, ਰਾਜਵਿੰਦਰ ਸਿੰਘ ਹਿੱਸੋਵਾਲ, ਜਗਤਾਰ ਸਿੰਘ ਸਹਾਰਨਮਾਜਰਾ, ਐਡਵੋਕੇਟ ਗੁਰਆਦੇਸ਼ ਸਿੰਘ ਚੀਮਾ, ਸ਼ਮਸ਼ੇਰ ਸਿੰਘ ਸਮਰਾਲਾ, ਹਰਮੇਸ਼ ਸਿੰਘ ਖੰਨਾ, ਨਵਸਿਮਰਨਦੀਪ ਸਿੰਘ ਗੋਸਲ, ਸ਼ਮਿੰਦਰ ਸਿੰਘ ਸਮਰਾਲਾ, ਡਾ. ਸੁਖਵਿੰਦਰ ਸਿੰਘ ਲੰਢਾ, ਇੰਦਰਜੀਤ ਸਿੰਘ ਦਹੈੜੂ, ਗੁਰਵਿੰਦਰ ਸਿੰਘ ਗਰੇਵਾਲ ਖੰਨਾ, ਮੇਜਰ ਸਿੰਘ ਪੱਲਾ, ਪ੍ਰਚਾਰ ਸਕੱਤਰ ਇੰਦਰਜੀਤ ਸਿੰਘ, ਕਰਮ ਸਿੰਘ ਈਸੜੂ, ਜਗਤਾਰ ਸਿੰਘ ਈਸੜੂ, ਡਾਇਰੈਕਟਰ ਦਵਿੰਦਰ ਸਿੰਘ ਮਾਛੀਵਾੜਾ, ਅਮਰ ਸਿੰਘ ਨਸਰਾਲੀ, ਕਮਲ ਸਿੰਘ, ਗੁਰਜੰਟ ਸਿੰਘ ਨਸਰਾਲੀ, ਗੁਰਪ੍ਰੀਤ ਸਿੰਘ, ਅਮਰੀਕਾ ਸਿੰਘ ਨਸਰਾਲੀ, ਅਮਰੀਕ ਸਿੰਘ ਨਸਰਾਲੀ, ਸਰਪੰਚ ਕਮਲੇਸ਼ ਕੌਰ ਨਸਰਾਲੀ, ਬਲਾਕ ਸੰਮਤੀ ਮੈਂਬਰ ਦਲਵਿੰਦਰ ਸਿੰਘ ਰਾਮਪੁਰ, ਪ੍ਰਧਾਨ ਕੁਲਵੰਤ ਸਿੰਘ ਰਾਮਪੁਰ, ਰਣਧੀਰ ਸਿੰਘ ਈਸੜੂ, ਗੁਰਪ੍ਰੀਤ ਕੌਰ, ਸੰਦੀਪ ਕੌਰ ਆਦਿ ਨੇ ਇਸ ਨਿਯੁਕਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।