03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਪੰਜਾਬ ਸਰਕਾਰ ਨੇ ਆਪਣਾ ਹਰ ਵਾਅਦਾ ਕੀਤਾ ਪੂਰਾ-ਰਾਠੌਰ

Ad Position 21
No active advertisement
ਅਜੀਤ ਡੈਸਕ 02-07-2026

ਮਾਛੀਵਾੜਾ ਸਾਹਿਬ, 1 ਜੁਲਾਈ (ਮਨੋਜ ਕੁਮਾਰ)-ਸੂਬੇ ਦੀ ਰਾਜਨੀਤੀ ਵਿਚ ਸ਼ਾਇਦ ਇਹ ਪਹਿਲੀ ਵਾਰ ਹੈ ਕਿ ਕਿਸੇ ਰਾਜਨੀਤਿਕ ਦਲ ਨੇ ਚੋਣਾਂ ਤੋਂ ਪਹਿਲਾਂ ਕੀਤਾ ਹਰ ਇੱਕ ਵਾਅਦਾ ਪੂਰਾ ਕੀਤਾ। ਇਸ ਵਾਅਦੇ ਨੂੰ ਪੂਰਾ ਕਰਨ ਵਿਚ ਸਭ ਤੋਂ ਮੂਹਰੀ ਪਾਰਟੀ ਆਮ ਆਦਮੀ ਪਾਰਟੀ ਬਣੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਇਲਾਕੇ ਦੇ ਸਮਾਜ ਸੇਵੀ ਅਤੇ ਜ਼ਿਲ੍ਹਾ ਪ੍ਰਧਾਨ ਬੀ. ਸੀ. ਸੈੱਲ ਭੁਪਿੰਦਰ ਸਿੰਘ ਰਾਠੌਰ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਇਸ ਗੱਲ ‘ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਮਾਵਾਂ ਧੀਆਂ ਦੇ ਸਤਿਕਾਰ ਲਈ 1000 ਰੁਪਏ ਤੇ 1500 ਰੁਪਏ ਪ੍ਰਤੀ ਮਹੀਨਾ ਦੀ ਰਾਸ਼ੀ ਇੱਕ ਵੱਡੇ ਵਾਅਦੇ ਨੂੰ ਪੂਰਾ ਕਰ ਰਹੀ ਹੈ। 600 ਯੂਨਿਟਾਂ ਤੱਕ ਬਿਜਲੀ ਫਰੀ ਕਾਫੀ ਅਰਸੇ ਤੋਂ ਪਹਿਲਾਂ ਹੀ ਚੱਲ ਰਹੀ ਹੈ ਤੇ ਆਉਣ ਵਾਲੀ 15 ਅਗਸਤ ਸੂਬੇ ਦੇ ਸਰਪੰਚਾਂ ਲਈ ਉਹ ਇਤਿਹਾਸਿਕ ਦਿਨ ਹੋਵੇਗਾ ਜਦੋਂ ਸਰਕਾਰ ਦਾ ਇੱਕ ਹੋਰ ਵੱਡਾ ਵਾਅਦਾ 10000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦੀ ਸ਼ੁਰੂਆਤ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਸੂਬੇ ਦੀ ਨੁਹਾਰ ਬਦਲ ਗਈ ਹੈ ਤੇ ਨੌਜਵਾਨਾਂ ਦੀਆਂ ਅੱਖਾਂ ਵਿਚ ਵੱਖਰੇ ਪੰਜਾਬ ਦੀ ਚਮਕ ਆਪਣੇ ਉੱਜਵਲ ਭਵਿੱਖ ਦਾ ਹਾਣੀ ਬਣ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿੱਤ ਮੰਤਰੀ ਨਾਲ ਮਨਰੇਗਾ ਮੁਲਾਜ਼ਮਾਂ ਦੀ ਮੀਟਿੰਗ ਅੱਜ ਅਗਲੀ ਖ਼ਬਰ ਹਾਕਮ ਸਿੰਘ ਨਸਰਾਲੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ
Ad Position 24
No active advertisement