ਜੌੜੇਪੁਲ ਜਰਗ, 2 ਜੁਲਾਈ (ਪਾਲਾ ਰਾਜੇਵਾਲੀਆ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਪਾਇਲ ਦੀ ਜਾਰੀ ਕੀਤੀ ਗਈ ਕੋਰ ਕਮੇਟੀ ਸੂਚੀ ਵਿਚ ਨਾਮਵਰ ਪਿੰਡ ਜਰਗ ਦੇ ਨੌਜਵਾਨ ਯੂਥ ਆਗੂ ਗੁਰਜੋਤ ਸਿੰਘ ਜੋਤੀ ਨੂੰ ਸ਼ਾਮਿਲ ਕੀਤਾ ਗਿਆ। ਉਕਤ ਆਗ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਵਲੋਂ ਮੇਰੇ ’ਤੇ ਜੋ ਭਰੋਸਾ ਕੀਤਾ ਗਿਆ ਹੈ ਉਸ ਉੱਪਰ ਹਮੇਸ਼ਾ ਪਹਿਰਾ ਦਿੰਦੇ ਹੋਏ ਭਵਿੱਖ ਵਿਚ ਪਾਰਟੀ ਦੀ ਚੜ੍ਹਦੀ ਕਲਾ ਲਈ ਇਮਾਨਦਾਰੀ ਤੇ ਤਨਦੇਹੀ ਨਾਲ ਮਿਲੀ ਜ਼ਿੰਮੇਵਾਰੀ ਨੂੰ ਨਿਭਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪਿੰਡਾਂ ਅੰਦਰ ਪਹੁੰਚ ਕਰਕੇ ਆਮ ਆਦਮੀ ਪਾਰਟੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਬਾਰੇ ਜਾਗਰੂਕ ਕਰਵਾ ਕੇ ਅਕਾਲੀ ਦਲ ਪੱਖੀ ਲੋਕ ਲਹਿਰ ਖੜੀ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।