02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਬਣੀ ਸਤਲੁਜ ਫ਼ਿਲਮ ਨੇ ਰਵਾਇਤੀ ਪੰਥਕ ਲੀਡਰਸ਼ਿਪ ਦਾ ਦੋਗਲਾ ਚਿਹਰਾ ਨੰਗਾ ਕੀਤਾ- ਰੁਪਾਲੋਂ

Ad Position 21
No active advertisement
ਅਜੀਤ ਡੈਸਕ 09-07-2026
ਪਾਇਲ, 8 ਮਈ (ਨਿਜ਼ਾਮਪੁਰ, ਰਜਿੰਦਰ ਸਿੰਘ)-ਪਿਛਲੇ ਸਮੇਂ ਵਿੱਚ ਲੰਘੇ ਹੋਏ ਕਾਲੇ ਦੌਰ ਨੂੰ ਯਾਦ ਕਰਕੇ ਰੂਹ ਨੂੰ ਕੰਬਣੀ ਛੱਡ ਜਾਂਦੀ ਲੋਈ ਦੀ ਜਸਵੰਤ ਸਿੰਘ ਖਾਲੜਾ ਦੀ ਜੀਵਨ ਤੇ ਬਣੀ ਫ਼ਿਲਮ ਦੇ ਨਾਲ ਤੁਸੀਂ ਲੈਣਾ ਸਿੱਖ ਕੌਮ ਦੇ ਜ਼ਖਮ ਮੁੜ ਤੋਂ ਅੱਲੇ ਹੋ ਗਏ ਹਨ ਪੁਲਿਸ ਮੁਕਾਬਲਿਆਂ ਦੀ ਹਕੀਕਤ ਸਾਹਮਣੇ ਆਉਣ ਦੇ ਨਾਲ ਜਿੱਥੇ ਕਾਂਗਰਸ ਸਰਕਾਰ ਦੇ ਕਾਲੇ ਦੌਰ ਦਾ ਸੱਚ ਉਜਾਗਰ ਹੋਇਆ ਹੈ, ਉੱਥੇ ਸਾਡੀ ਪੁਰਾਣੀ ਪੰਥਕ ਲੀਡਰਸ਼ਿਪ ਦਾ ਦੋਗਲਾ ਚਿਹਰਾ ਵੀ ਨੰਗਾ ਹੋਇਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਸ ਪੰਜਾਬ ਦੇ ਹਲਕਾ ਪਾਇਲ ਦੇ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਨੇ ਕਿਹਾ ਕਿ ਜਿੱਥੇ ਉਸ ਸਮੇਂ ਦੀ ਕਾਂਗਰਸ ਸਰਕਾਰ ਦੋਸ਼ੀ ਹੈ, ਜਿਸ ਨੇ ਸਾਡੇ ਸਿੱਖ ਨੌਜਵਾਨਾਂ ਦੀ ਖਾੜਕੂ ਕਹਿ ਕੇ ਨਸਲ ਕੁਸ਼ੀ ਕੀਤੀ ਗਈ ਅਤੇ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜੀਆਂ ਗਈਆਂ ਉੱਥੇ ਉਸ ਸਮੇਂ ਦੀ ਪੁਰਾਣੀ ਪੰਥਕ ਲੀਡਰਸ਼ਿਪ ਵੀ ਬਰਾਬਰ ਦੀ ਜ਼ਿੰਮੇਵਾਰ ਹੈ ਕਿਉਂਕਿ ਜਿਸ ਨੇ ਉਨ੍ਹਾਂ ਅਣਪਛਾਤੀਆਂ ਲਾਸ਼ਾਂ ਦੀ ਸਾਰ ਤਾ ਕੀ ਲੈਣੀ ਸੀ ਬਲਕਿ ਮਨੁੱਖੀ ਦੀ ਰਾਖੀ ਕਰਨ ਵਾਲੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਦੀ ਵੀ ਸਾਰ ਨਹੀਂ ਲਈ ਪੰਥ ਦੇ ਨਾਂ ਉੱਤੇ ਲੰਬਾ ਸਮਾਂ ਰਾਜ ਕਰਨ ਵਾਲੇ ਅਕਾਲੀ ਦਲ ਬਾਦਲ ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਦੀ ਅਸਲੀਅਤ ਲੋਕਾਂ ਸਾਹਮਣੇ ਆ ਗਈ ਕਿਉਂਕਿ ਅਕਾਲੀ ਲੀਡਰਸ਼ਿਪ ਸਰਦਾਰ ਜਸਵੰਤ ਸਿੰਘ ਖਾਲੜਾ ਸਮੇਤ ਸਮੂਹ ਸ਼ਹੀਦਾਂ ਦੇ ਨਾਂ ਤੇ ਸਰਕਾਰ ਦਾ ਕਾਇਮ ਕਰਦੀ ਰਹੀ ਪਰ ਉਨ੍ਹਾਂ ਦੇ ਪਰਿਵਾਰਾਂ ਨੂੰ ਕਿਸੇ ਨੇ ਕੋਈ ਮਾਣ ਸਨਮਾਨ ਨਹੀਂ ਦਿੱਤਾ ਬਲਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਉੱਚੀਆਂ ਪਦਵੀਆਂ ਦੇ ਕੇ ਨਿਵਾਜਿਆ। ਦਲਜੀਤ ਦੋਸਾਂਝ ਵੱਲੋਂ ਬਣਾਈ ਫ਼ਿਲਮ ਸਤਲੁਜ ਦੇ ਨਾਲ ਸਾਡੇ ਖ਼ੂਨੀ ਇਤਿਹਾਸ ਦੇ ਵਰਕੇ ਲੋਕਾਂ ਸਾਹਮਣੇ ਆ ਗਏ ਹਨ। ਸਾਨੂੰ ਸਾਰਿਆਂ ਨੂੰ ਇਹ ਫ਼ਿਲਮ ਆਪਣੇ ਪਰਿਵਾਰਾਂ ਨੂੰ ਦਿਖਾਉਣੀ ਚਾਹੀਦੀ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਤੱਕ ਸਾਡਾ ਇਹ ਇਤਿਹਾਸ ਪਹੁੰਚ ਸਕੇ ਅਸੀਂ ਇਸ ਫ਼ਿਲਮ ਉੱਤੇ ਲੱਗੀ ਪਾਬੰਦੀ ਦਾ ਵਿਰੋਧ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ਇਸ ਇਸ ਫ਼ਿਲਮ ਤੋਂ ਤੁਰੰਤ ਪਾਬੰਦੀ ਹਟਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਸਕੂਲ ਦੋਰਾਹਾ ਦੇ ਐਨ. ਸੀ. ਸੀ. ਕੈਡਿਟ ਦੀ ’ਥਲ ਸੈਨਾ ਕੈਂਪ-ਇੰਟਰ ਗਰੁੱਪ ਕੰਪੀਟੀਸ਼ਨ ਲਈ ਚੋਣ ਅਗਲੀ ਖ਼ਬਰ ਸਵ. ਦਰਸ਼ਨ ਸਿੰਘ ਥਿੰਦ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ
Ad Position 24
No active advertisement