25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਪੰਜਾਬ ਤੇ ਹਰਿਆਣਾ ਦੇ ਵਕੀਲਾਂ ਵਲੋ ਲੀਗਲ ਡਿਫੈਂਸ ਕੌਂਸਲ ਨੀਤੀ ਦੇ ਵਿਰੋਧ ’ਚ ਸੰਘਰਸ਼ ਤਿੱਖਾ ਕੀਤਾ, ਅੱਜ ਭੁੱਖ ਹੜਤਾਲ ਰੱਖੀ

Ad Position 21
No active advertisement
ਅਜੀਤ ਡੈਸਕ 22-07-2026

ਸਮਰਾਲਾ, 21 ਜੁਲਾਈ (ਗੋਪਾਲ ਸੋਫਤ)-ਪੰਜਾਬ ਤੇ ਹਰਿਆਣਾ ਦੇ ਵਕੀਲਾਂ ਵਲੋਂ ਲੋੜਵੰਦ ਵਿਅਕਤੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦੇਣ ਲਈ ਪੂਰੇ ਭਾਰਤ ਦੇ ਵਿੱਚ ਲਾਗੂ ਕੀਤੀ ਗਈ ਲੀਗਲ ਡਿਫੈਂਸ ਕੌਂਸਲ ਨੀਤੀ ਦੇ ਵਿਰੋਧ ਵਿਚ ਆਰੰਭ ਕੀਤਾ ਸੰਘਰਸ਼ ਅੱਜ 15ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਇਹਨਾਂ ਦੋਵਾਂ ਸੂਬਿਆਂ ਦੇ ਵਕੀਲਾਂ ਨੇ ਆਪਣੀ ਹੜਤਾਲ ਦੌਰਾਨ ਪਿਛਲੇ ਦੋ ਹਫ਼ਤਿਆਂ ਤੋਂ ਅਦਾਲਤਾਂ ਦਾ ਕੰਮ ਕਾਰ ਠੱਪ ਕੀਤਾ ਹੋਇਆ ਹੈ। ਆਪਣੀ ਮੰਗ ਪੂਰੀ ਹੋਣ ਵਿਚ ਹੋ ਰਹੀ ਦੇਰੀ ਕਾਰਨ ਦੋਵਾਂ ਰਾਜਾਂ ਦੀਆਂ ਬਾਰ ਐਸੋਸੀਏਸ਼ਨਾਂ ਨੇ ਇਸ ਸੰਘਰਸ਼ ਨੂੰ ਅੱਗ ਹੋਰ ਪ੍ਰਚੰਡ ਕਰਦੇ ਹੋਏ ਅੱਜ ਸਾਰੇ ਪੰਜਾਬ ਤੇ ਹਰਿਆਣਾ ਦੇ ਵਕੀਲਾਂ ਨੇ 9:30 ਵਜੇ ਤੋਂ 5 ਵਜੇ ਤੱਕ ਭੁੱਖ ਹੜਤਾਲ ’ਤੇ ਬੈਠੇ ਗਏ ਹਨ, ਇਸੇ ਕੜੀ ਵਿਚ ਅੱਜ ਸਮਰਾਲਾ ਵਿਖੇ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਆਪਣਾ ਜੂਡੀਸ਼ਅਲ ਕੰਪਲੈਕਸ ਵਿੱਚ ਪੂਰੀ ਬਾਰ ਦੇ ਮੈਂਬਰ ਵਕੀਲਾਂ ਨੇ ਧਰਨਾ ਦਿੱਤਾ ਅਤੇ ਬਾਰ ਦੀ ਕਾਰਜਕਨੀ ਸਮੇਤ 9 ਮੈਂਬਰ ਅੱਜ ਭੁੱਖ ਹੜਤਾਲ ਤੇ ਬੈਠੇ ਹਨ। ਸਥਾਨਕ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਅਤੇ ਐਡਵੋਕੇਟ ਨਰਿੰਦਰ ਸ਼ਰਮਾ ਤੇ ਗਗਨਦੀਪ ਸ਼ਰਮਾ ਨੇ ਦੱਸਿਆ ਕਿ ਵਕੀਲਾਂ ਨੂੰ ਲੋੜਵੰਦਾਂ ਲਈ ਮੁਫ਼ਤ ਕਾਨੂੰਨੀ ਸਹਾਇਤਾ ਚੈਨ ਪ੍ਰਤੀ ਕੋਈ ਇਤਰਾਜ਼ ਨਹੀਂ ਹੈ। ਪਰ ਡਿਫੈਂਸ ਕੌਂਸਲ ਨਿਯੁਕਤ ਕਰਕੇ ਇਨਸਾਫ਼ ਨਾਲ ਹੀ ਸਰਾ -ਸਰ ਅਨਿਆਏ ਹੋ ਰਿਹਾ ਹੈ ਜਿਨ੍ਹਾਂ ਨੂੰ ਇੱਕ ਪਾਸੇ ਤਾਂ ਸਰਕਾਰ ਕੇਸ ਦਰਜ ਕਰਕੇ ਦੋਸ਼ੀ ਸਿੱਧ ਕਰਨ ਵਿਚ ਜੁਟੀ ਹੁੰਦੀ ਹੈ ਦੂਜੇ ਪਾਸੇ ਸਰਕਾਰ ਦੇ ਤਨਖ਼ਾਹ ਦਾਰ ਡਿਫੈਂਸ ਕੌਂਸਲ ਹੀ ਉਸ ਵਿਅਕਤੀ ਨੂੰ ਮੁਕੱਦਮੇ ਤੋਂ ਬਚਾਉਣ ਲਈ ਉਸ ਦੀ ਪੈਰਵਾਈ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਬਣਾਈ ਜੁਆਇੰਟ ਕਮੇਟੀ ਅਤੇ ਐਕਸ਼ਨ ਕਮੇਟੀ ਜਿਵੇਂ ਫ਼ੈਸਲਾ ਲਵੇਗੀ, ਉਦੋਂ ਤੱਕ ਅਤੇ ਉਸ ਪ੍ਰੋਗਰਾਮ ਅਨੁਸਾਰ ਹੜਤਾਲ ਜਾਰੀ ਰਹੇਗੀ।
ਉਨ੍ਹਾਂ ਕਿਹਾ ਕਿ ਇਸ ਇਸ ਮਾਮਲੇ ਵਿਚ ਵਕੀਲਾਂ ਵੱਲੋਂ ਬਣਾਈ ਐਕਸ਼ਨ ਕਮੇਟੀ ਜੇਕਰ ਭੁੱਖ ਹੜਤਾਲ ਵਿਚ ਵਾਧਾ ਕਰਨ ਜਾਂ ਇਸ ਨੂੰ ਲਗਾਤਾਰ ਕਰਨ ਦਾ ਫ਼ੈਸਲਾ ਲੈਣਗੇ ਤਾਂ ਫਿਰ ਉਸ ਅਨੁਸਾਰ ਭੁੱਖ ਹੜਤਾਲ ਜਾਰੀ ਰਹੇਗੀ ਤੇ ਸਾਰੇ ਵਕੀਲ ਇਸ ਮਾਮਲੇ ਵਿੱਚ ਇੱਕਜੁੱਟ ਹਨ। ਅੱਜ ਦੇ ਧਰਨੇ ਵਿਚ ਪ੍ਰਮੁੱਖ ਤੌਰ ’ਤੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਨਿਲ ਗੁਪਤਾ, ਦਲਜੀਤ ਸ਼ਾਹੀ, ਸ਼ਿਵ ਕੁਮਾਰ ਕਲਿਆਣ, ਐਡਵੋਕੇਟ ਐਸ. ਐਸ ਸੇਖੋਂ, ਨਰੇਸ਼ ਖੇੜਾ, ਨਿਰਮੈਲ ਸਿੰਘ ਮਾਨ, ਬਿਨੀ ਬਵੇਜਾ, ਸਤਿੰਦਰ ਮੋਹਨ ਸਿੰਘ ਤਰਲੋਕ ਸਿੰਘ, ਰਵੀ ਸੋਫਤ, ਗੁਰਜੀਤ ਸਿੰਘ ਮਿੱਠੇਵਾਲ, ਕਰਨੈਲ ਸਿੰਘ ਢਿੱਲੋਂ ਅਤੇ ਬਾਰ ਦੇ ਹੋਰ ਮੈਂਬਰ ਵਕੀਲ ਵੀ ਸ਼ਾਮਲ ਸਨ।

Ad Position 22
No active advertisement
ਪਿਛਲੀ ਖ਼ਬਰ ਲੀਗਲ ਏਡ ਡਿਫੈਸ ਕੌਂਸਲ ਪ੍ਰਣਾਲੀ ਦੇ ਖ਼ਿਲਾਫ਼ ਬਾਰ ਐਸੋਸੀਏਸ਼ਨ ਪਾਇਲ ਦੇ ਵਕੀਲਾਂ ਨੇ ਸ਼ੁਰੂ ਕੀਤੀ ਭੁੱਖ ਹੜਤਾਲ ਅਗਲੀ ਖ਼ਬਰ ਛੁੱਟੀ ਆਏ ਫ਼ੌਜੀ ਨੇ ਕੀਤੀ ਖ਼ੁਦਕੁਸ਼ੀ, ਇਲਾਕੇ ਵਿਚ ਸੋਗ ਦੀ ਲਹਿਰ
Ad Position 24