25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਲੀਗਲ ਏਡ ਡਿਫੈਸ ਕੌਂਸਲ ਪ੍ਰਣਾਲੀ ਦੇ ਖ਼ਿਲਾਫ਼ ਬਾਰ ਐਸੋਸੀਏਸ਼ਨ ਪਾਇਲ ਦੇ ਵਕੀਲਾਂ ਨੇ ਸ਼ੁਰੂ ਕੀਤੀ ਭੁੱਖ ਹੜਤਾਲ

Ad Position 21
No active advertisement
ਅਜੀਤ ਡੈਸਕ 22-07-2026

ਪਾਇਲ, 21 ਜੁਲਾਈ (ਪ.ਪ. ਰਾਹੀਂ)- ਲੀਗਲ ਏਡ ਡਿਫੈਂਸ ਕੌਂਸਲ ਪ੍ਰਣਾਲੀ ਦੇ ਖ਼ਿਲਾਫ਼ ਸੰਘਰਸ਼ ਪਿਛਲੇ 13 ਦਿਨਾਂ ਤੋਂ ਚੱਲ ਰਿਹਾ ਹੈ , ਨੂੰ ਹੋਰ ਤਿੱਖਾ ਕਰਨ ਲਈ ਬਾਰ ਐਸੋਸੀਏਸ਼ਨ ਪਾਇਲ ਦੇ ਮੈਂਬਰਾਂ ਵੱਲੋਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਬਾਰ ਐਸੋਸੀਏਸ਼ਨ ਪਾਇਲ ਦੇ ਪ੍ਰਧਾਨ ਗੁਰਸੇਵਕ ਸਿੰਘ ਮਠਾੜੂ ਨੇ ਕਿਹਾ ਕਿ ਜਦੋਂ ਤੱਕ ਲੀਗਲ ਏਡ ਡਿਫੈਂਸ ਕੌਂਸਲ ਪ੍ਰਣਾਲੀ ਦਾ ਫ਼ੈਸਲਾ ਵਾਪਿਸ ਨਹੀ ਲਿਆ ਜਾਂਦਾ ਸਾਡੀ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਲੀਗਲ ਏਡ ਸਿਸਟਮ ਵਕੀਲ ਭਾਈਚਾਰੇ ਅਤੇ ਸਮਾਜ ਲਈ ਘਾਤਿਕ ਤੇ ਲੋਕ ਮਾਰੂ ਸਿੱਧ ਹੋ ਰਿਹਾ ਹੈ। ਬਾਰ ਐਸੋਸੀਏਸ਼ਨ ਪਾਇਲ ਦੇ ਸਮੂਹ ਵਕੀਲਾਂ ਨੇ ਮੰਗ ਕੀਤੀ ਕਿ ਇਸ ਨੀਤੀ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਪਹਿਲਾ ਵਾਲੀ ਪ੍ਰਾਈਵੇਟ ਵਕੀਲਾਂ ਦੇ ਪੈਨਲ ਰਾਹੀ ਗਰੀਬ ਅਤੇ ਸਿਰਫ਼ ਲੋੜਵੰਦ ਵਿਅਕਤੀਆਂ ਨੂੰ ਸਹਾਇਤਾ ਦੇਣ ਵਾਲੀ ਨੀਤੀ ਨੂੰ ਬਹਾਲ ਰੱਖਿਆ ਜਾਵੇ। ਇਸ ਮੌਕੇ ਭੁੱਖ ਹੜਤਾਲ ਕਰਨ ਵਾਲਿਆਂ ਵਿੱਚ ਪ੍ਰਧਾਨ ਗੁਰਸੇਵਕ ਸਿੰਘ ਮਠਾੜ, ਮੀਤ ਪ੍ਰਧਾਨ ਜੈ ਕਰਨ ਸ਼ਰਮਾ, ਹਰਜੋਤ ਸਿੰਘ ਸੈਕਟਰੀ, ਜਗਜੀਤ ਸਿੰਘ ਕੰਗ ਜੁਆਇੰਟ ਸੈਕਟਰੀ, ਬਲਵਿੰਦਰ ਸਿੰਘ ਸਰਾਓ ਫਾਇਨਾਸ ਸੈਕਟਰੀ, ਸ਼ਮਸ਼ੇਰ ਸਿੰਘ ਗਿੱਲ, ਮਨਦੀਪ ਸਿੰਘ ਖੱਟੜਾ, ਸਰਬਜੀਤ ਸਿੰਘ ਗਿੱਲ, ਅ੍ਰਮਿਤਾਲ ਸਿੰਘ ਗਿੱਲ, ਯਾਦਵਿੰਦਰ ਸਿੰਘ ਸਿੱਧੂ, ਰਵਿੰਦਰ ਸਿੰਘ ਵਕੀਲ ਸਾਹਿਬਾਨ ਸ਼ਾਮਲ ਸਨ ਅਤੇ ਉਨ੍ਹਾਂ ਨਾਲ ਬਾਰ ਐਸੋਸੀਏਸ਼ਨ ਪਾਇਲ ਦੇ ਸਮੂਹ ਵਕੀਲ ਸਾਹਿਬਾਨ ਹਾਜ਼ਰ ਰਹੇ।

Ad Position 22
No active advertisement
ਪਿਛਲੀ ਖ਼ਬਰ ਵਾਇਰਲ ਬੁਖ਼ਾਰ ਤੇ ਹੋਰ ਬਿਮਾਰੀਆਂ ਦੇ ਮਰੀਜ਼ਾਂ ਵਿਚ ਵਾਧਾ ਹੋਣ ਲੱਗਾ ਲੋਕ ਜੰਕ ਫੂਡ ਦੀ ਥਾਂ ਘਰ ਦਾ ਬਣਿਆ ਸਾਦਾ ਖਾਣਾ ਹੀ... ਅਗਲੀ ਖ਼ਬਰ ਪੰਜਾਬ ਤੇ ਹਰਿਆਣਾ ਦੇ ਵਕੀਲਾਂ ਵਲੋ ਲੀਗਲ ਡਿਫੈਂਸ ਕੌਂਸਲ ਨੀਤੀ ਦੇ ਵਿਰੋਧ ’ਚ ਸੰਘਰਸ਼ ਤਿੱਖਾ ਕੀਤਾ, ਅੱਜ ਭੁੱਖ ਹੜਤਾਲ ਰ...
Ad Position 24