25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਬਿਜਲੀ ਬੋਰਡ ਵਿਚ ਤਰਸ ਦੇ ਆਧਾਰ ’ਤੇ ਨੌਕਰੀ ਲੈਣ ਵਾਲੇ ਟਾਵਰ ਉੱਪਰ ਚੜ੍ਹੇ ਬੇਰੁਜ਼ਗਾਰਾਂ ਦੇ ਸੰਘਰਸ਼ ਵਿਚ ਲੜਕੀਆਂ ਵੱਲੋਂ ਕੁੱਦਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 22-07-2026
ਮਲੌਦ, 21 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪਿਛਲੇ ਦੋ ਦਹਾਕਿਆਂ ਤੋਂ ਸਰਕਾਰੇ-ਦਰਬਾਰੇ ਰੁਜ਼ਗਾਰ ਪ੍ਰਾਪਤੀ ਲਈ ਸੂਬੇ ਭਰ ਦੇ 6141 ਆਸਰਿਤ ਪਰਿਵਾਰ ਪਿਤਾ ਦਾ ਹੱਕ ਲੈਣ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹਨ। ਪੰਜਾਬ ਮੰਤਰੀ ਮੰਡਲ ਦੀ ਬੀਤੇ ਅਕਤੂਬਰ ਮਹੀਨੇ ਹੋਈ ਮੀਟਿੰਗ ਵਿਚ ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਲਿਮਟਿਡ ਵਿੱਚ ਤਰਸ ਦੇ ਆਧਾਰ ’ਤੇ ਨੌਕਰੀਆਂ ਦੇਣ ਲਈ ਲਿਆਂਦੀ ਗਈ ਪਾਲਿਸੀ ਤੋਂ ਬਾਅਦ 3267 ਉਮੀਦਵਾਰਾਂ ਵਲੋਂ ਆਨ-ਲਾਈਨ ਅਰਜ਼ੀਆਂ ਅਪਲਾਈ ਕੀਤੀਆਂ ਗਈਆ, ਜਿਨ੍ਹਾਂ ਵਿਚ 200 ਸੌ ਦੇ ਕਰੀਬ ਵਿਆਹੁਤਾ ਲੜਕੀਆਂ ਨੇ ਵੀ ਫਾਰਮ ਭਰੇ। ,ਕੁਲਦੀਪ ਕੌਰ ਰਾਮਗੜ੍ਹ ਤੇ ਹਰਪ੍ਰੀਤ ਕੌਰ ਪੂਨੀਆ ਨੇ ਕਿਹਾ ਕਿ ਹਰ ਸਮਾਗਮ ਦੀ ਸਟੇਜ ਉੱਪਰੋਂ ਅਜੋਕੇ ਸਮੇਂ ਵਿੱਚ ਲੜਕੇ ਤੇ ਲੜਕੀ ਨੂੰ ਬਰਾਬਰ ਦਾ ਦਰਜਾ ਦੇਣ ਦੇ ਭਾਸ਼ਣ ਜ਼ਰੂਰ ਦਿੱਤੇ ਜਾਂਦੇ ਹਨ ਪਰ ਜ਼ਮੀਨੀ ਹਕੀਕਤਾਂ ਇਹਨਾਂ ਭਾਸ਼ਣਾਂ ਤੋਂ ਬਿਲਕੁਲ ਉਲਟ ਜਾਪਦੀਆਂ ਹਨ। ਉਨ੍ਹਾਂ ਕਿਹਾ ਕਿ 2010 ਤੋਂ ਪਹਿਲਾਂ ਬਿਜਲੀ ਬੋਰਡ ਵਿੱਚ ਨੌਕਰੀ ਦੌਰਾਨ ਜਾਨ ਗੁਆ ਚੁੱਕੇ ਆਪਣੇ ਪਿਤਾ ਦੇ ਵਾਰਿਸ ਵਜੋਂ ਨੌਕਰੀ ਦਾ ਹੱਕ ਲੈਣ ਲਈ ਅੱਜ ਵਿਆਹੁਤਾ ਲੜਕੀਆਂ ਨੂੰ ਨੌਕਰੀ ਦੇਣ ਤੋਂ ਕੋਰਾ ਜਵਾਬ ਦੇ ਕੇ ਜਲੀਲਤਾ ਦਾ ਸਾਹਮਣਾ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੁਖੀ ਮਨ ਨਾਲ ਕਿਹਾ ਕਿ ਸਾਡੀਆਂ ਵਿਧਵਾ ਮਾਵਾਂ ਨੇ ਔਖੇ ਸਮੇਂ ਸਾਡੇ ਵਿਆਹ ਕੀਤੇ ਪਰ ਅੱਜ ਸਾਨੂੰ ਇਹ ਕਹਿ ਕੇ ਨੌਕਰੀ ਤੋਂ ਜਵਾਬ ਦਿੱਤਾ ਜਾ ਰਿਹਾ ਹੈ ਕਿ ਵਿਆਹੁਤਾ ਲੜਕੀਆਂ ਨੂੰ ਤਰਸ ਦੇ ਆਧਾਰ ’ਤੇ ਨੌਕਰੀ ਮੁਹੱਈਆ ਨਹੀਂ ਕਰਵਾਈ ਜਾ ਸਕਦੀ। ਬਲਵਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਲਿਮਟਿਡ ਦੀ ਮੈਨੇਜਮੈਂਟ ਦੁਆਰਾ ਜਾਰੀ ਪਾਲਿਸੀ ਮੀਮੋ ਨੰ: 2639/3205 ਈ. ਐਨ. ਜੀ.-7 (1) 239/ਐਲ ਮਿਤੀ 6-12-2022 ਵਿੱਚ ਸੋਧ ਕਰਕੇ ਲੜਕਿਆਂ ਵਾਂਗ ਸਾਡੇ ਪਿਤਾ ਦਾ ਹੱਕ ਬਣਦਾ ਹੱਕ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਉਮਰ ਹੱਦ ਵਧਾਈ ਜਾਵੇ ਕਿਉਂਕਿ ਕੇਸ ਦੋ ਦਹਾਕੇ ਪੁਰਾਣਾ ਹੋਣ ਕਰਕੇ ਜ਼ਿਆਦਾਤਰ ਉਮੀਦਵਾਰ ਉਮਰ ਹੱਦ ਨੂੰ ਪਾਰ ਕਰ ਚੱਕੇ ਹਨ, ਤਿੰਨ ਲੱਖ ਰੁਪਏ ਸੋਲੇਸੀਅਮ ਰਾਸ਼ੀ ਅਤੇ ਸਪੈਸ਼ਲ ਪੈਨਸ਼ਨ ਉੱਪਰ 12 ਫ਼ੀਸਦੀ ਵਿਆਜ ਲਗਾ ਕੇ 40-50 ਲੱਖ ਰੁਪਏ ਬਣਾਏ ਜਾ ਰਹੇ ਹਨ ਜੋ 25 ਪ੍ਰਤੀਸ਼ਤ ਨਿਯੁਕਤੀ ਪੱਤਰ ਸਮੇਂ ਦੇਣੇ ਹਨ ਬਾਕੀ 75 ਫ਼ੀਸਦੀ ਇੱਕ ਸਾਲ ਵਿੱਚ ਜਮ੍ਹਾਂ ਕਰਵਾਉਣ ਦੇ ਫੁਰਮਾਨਾਂ ਤੋਂ ਅੱਜ ਆਸਰਿਤ ਪਰਿਵਾਰ ਮਾਨਸਿਕ ਦੌਰ ਵਿਚੋਂ ਗੁਜ਼ਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਆਹੁਤਾ ਲੜਕੀਆਂ ਨੂੰ ਨੌਕਰੀ ਦੇਣ ਦੇ ਨਾਲ-ਨਾਲ ਉਮਰ ਹੱਦ ਵਿੱਚ ਛੋਟ ਦੇ ਕੇ ਸਿਰਫ਼ ਸੋਲੇਸੀਅਮ ਰਾਸ਼ੀ ਤਿੰਨ ਲੱਖ ਰੁਪਏ ਭਰਵਾਏ ਜਾਣ। ਇਸ ਮੌਕੇ ਗੁਰਪ੍ਰੀਤ ਕੌਰ, ਸਿਮਰਨਜੀਤ ਕੌਰ, ਬਲਵਿੰਦਰ ਕੌਰ, ਬਬਲੀ ਕੌਰ, ਅਮਨਦੀਪ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬ੍ਰਿਟਿਸ਼ ਕਾਲ ਦੇ ਸਮੇਂ ਦਾ ਬਣਿਆ ਵਿਸ਼ਾਲ ਰੈਸਟ ਹਾਊਸ ਬਣਿਆ ਸਰਕਾਰੀ ਅਣਗਹਿਲੀ ਦਾ ਸ਼ਿਕਾਰ ਅਗਲੀ ਖ਼ਬਰ ਵਾਇਰਲ ਬੁਖ਼ਾਰ ਤੇ ਹੋਰ ਬਿਮਾਰੀਆਂ ਦੇ ਮਰੀਜ਼ਾਂ ਵਿਚ ਵਾਧਾ ਹੋਣ ਲੱਗਾ ਲੋਕ ਜੰਕ ਫੂਡ ਦੀ ਥਾਂ ਘਰ ਦਾ ਬਣਿਆ ਸਾਦਾ ਖਾਣਾ ਹੀ...
Ad Position 24