25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਬ੍ਰਿਟਿਸ਼ ਕਾਲ ਦੇ ਸਮੇਂ ਦਾ ਬਣਿਆ ਵਿਸ਼ਾਲ ਰੈਸਟ ਹਾਊਸ ਬਣਿਆ ਸਰਕਾਰੀ ਅਣਗਹਿਲੀ ਦਾ ਸ਼ਿਕਾਰ

Ad Position 21
No active advertisement
ਅਜੀਤ ਡੈਸਕ 22-07-2026
ਮਾਛੀਵਾੜਾ ਸਾਹਿਬ, 21 ਜੁਲਾਈ (ਮਨੋਜ ਕੁਮਾਰ)-ਸੂਬੇ ਦਾ ਸ਼ਾਇਦ ਇਹ ਇਕਲੌਤਾ ਰੈਸਟ ਹਾਊਸ ਹੋਵੇਗਾ ਜੋ ਬ੍ਰਿਟਿਸ਼ ਕਾਲ ਦੇ ਪੁਰਾਣੇ ਇਤਿਹਾਸ ਨੂੰ ਸਮੋਈ ਬੈਠਾ ਹੈ, ਕਰੀਬ 80 ਸਾਲ ਤੋਂ ਵੀ ਵੱਧ ਪੁਰਾਣੇ ਹੋ ਚੁੱਕੇ ਇਸ ਰੈਸਟ ਹਾਊਸ ਦੇ ਆਸ- ਪਾਸ ਕਾਫੀ ਏਕੜ ਜਗਾ ਖਾਲੀ ਪਈ ਹੈ। ਗੜੀ ਪੁਲ ਕੋਲ ਵਗਦੀ ਸਰਹਿੰਦ ਨਹਿਰ ਦੇ ਕਿਨਾਰੇ ਤੇ ਬਣੇ ਇਸ ਰੈਸਟ ਹਾਊਸ ਸਾਢੇ ਚਾਰ ਏਕੜ ਵਿਚ ਫੈਲਿਆ ਹੋਇਆ ਹੈ। ਹਾਲਾਂਕਿ ਇਸ ਦੇ ਬਿਲਕੁਲ ਸਾਹਮਣੇ ਉਸ ਸਮੇਂ ਦੀ ਬਣੀ ਵੱਡੀ ਰਸੋਈ ਤੇ ਸ਼ਾਇਦ ਨੌਕਰਾਂ ਦੇ ਰਹਿਣ ਲਈ ਕਮਰਿਆਂ ਦੀ ਇਮਾਰਤ ਵੀ ਬਿਲਕੁਲ ਨਜ਼ਦੀਕ ਹੈ। ਮੌਕੇ ’ਤੇ ਜਾ ਕੇ ਦੇਖਿਆ ਗਿਆ ਤਾਂ ਨਹਿਰ ਕਿਨਾਰੇ ਦਾ ਇਹ ਰੈਸਟ ਹਾਊਸ ਦੂਰ ਦੂਰ ਤੱਕ ਨਜ਼ਰ ਨਹੀਂ ਆਉਂਦਾ। ਫਿਲਹਾਲ ਇਹ ਰੈਸਟ ਹਾਊਸ ਪੰਜਾਬ ਸਰਕਾਰ ਦੇ ਨਹਿਰੀ ਵਿਭਾਗ ਕੋਲ ਹੈ ਤੇ ਇਸ ਦੇ ਇੱਕ ਹਿੱਸੇ ਵਿੱਚ ਵਿਭਾਗ ਦੀ ਮੁਲਾਜ਼ਮ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਭਾਵੇਂ ਕਾਂਗਰਸ ਦੀ ਸਰਕਾਰ ਰਹੀ ਜਾਂ ਅਕਾਲੀ ਦਲ ਤੇ ਹੁਣ ਆਪ ਦਾ ਸ਼ਾਸਨ ਹੈ ਪਰ ਕਿਸੇ ਨੇ ਵੀ ਇਸ ਰੈਸਟ ਹਾਊਸ ਦੀ ਦਸ਼ਾ ਸੁਧਾਰਨ ਲਈ ਕੋਈ ਉਪਰਾਲਾ ਨਹੀਂ ਕੀਤਾ।
Ad Position 22
No active advertisement
ਪਿਛਲੀ ਖ਼ਬਰ ਟੈਗੋਰ ਗਲੋਬਲ ਸਕੂਲ (ਸੀ. ਸੈ.) ਸਮਰਾਲਾ ਵਿਖੇ ਮਿਸ਼ਨ ਹਰਿਆਲੀ ਤਹਿਤ ਵਿਦਿਆਰਥੀਆਂ ਨੇ ਪੌਦੇ ਲਗਾਏ ਅਗਲੀ ਖ਼ਬਰ ਬਿਜਲੀ ਬੋਰਡ ਵਿਚ ਤਰਸ ਦੇ ਆਧਾਰ ’ਤੇ ਨੌਕਰੀ ਲੈਣ ਵਾਲੇ ਟਾਵਰ ਉੱਪਰ ਚੜ੍ਹੇ ਬੇਰੁਜ਼ਗਾਰਾਂ ਦੇ ਸੰਘਰਸ਼ ਵਿਚ ਲੜਕੀਆਂ ਵੱਲੋ...
Ad Position 24