10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਕੈਬਨਿਟ ਮੰਤਰੀ ਸੌਂਦ ਦੀ ਪੈਦਲ ਯਾਤਰਾ ਗਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਹੋਈ ਸੰਪੂਰਨ

Ad Position 21
No active advertisement
ਅਜੀਤ ਡੈਸਕ 27-07-2026

ਬੀਜਾ, 26 ਜੁਲਾਈ (ਕਸ਼ਮੀਰਾ ਸਿੰਘ ਬਗਲੀ)-ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਪੇਂਡੂ ਵਿਕਾਸ ਤੇ ਪੰਚਾਇਤਾਂ ਅਤੇ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਖੰਨਾ ਤੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾ ਤੱਕ ਪੈਦਲ ਯਾਤਰਾ ਕਰਕੇ ਗੁਰੂ ਘਰ ਨਤਸਤਕ ਹੋਏ। ਇਸ ਪੈਦਲ ਯਾਤਰਾ ਦਾ ਕਸਬਾ ਬੀਜਾ ਵਿਖੇ ਪੁੱਜਣ ਤੇ ਜ਼ਿਲ੍ਹਾ ਲੁਧਿਆਣਾ ਐੱਸ. ਸੀ. ਵਿੰਗ ਦਿਹਾਤੀ ਦੇ ਪ੍ਰਧਾਨ ਤੇ ਹਲਕਾ ਪਾਇਲ ਦੇ ਆਪ ਪਾਰਟੀ ਦੇ ਸਰਗਰਮ ਆਗੂ ਡਾਕਟਰ ਜਸਪ੍ਰੀਤ ਸਿੰਘ ਬੀਜਾ ਦੀ ਅਗਵਾਈ ਹੇਠ ਵਰਕਰਾਂ ਨੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਪੈਦਲ ਯਾਤਰਾ ਵਿਚ ਸ਼ਾਮਿਲ ਸੰਗਤਾਂ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਦੇ ਜਾਪ ਕਰ ਰਹੀਆਂ ਸਨ। ਇਸ ਮੌਕੇ ਕੈਬਨਿਟ ਮੰਤਰੀ ਸੌਂਦ ਨੇ ਸਮੂਹ ਸਿੱਖ ਸੰਗਤ ਨੂੰ ਮੀਰੀ-ਪੀਰੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਬਖ਼ਸ਼ਿਆ ਮੀਰੀ-ਪੀਰੀ ਦਾ ਸਿਧਾਂਤ ਸਾਨੂੰ ਧਰਮ, ਨਿਆਂ, ਮਨੁੱਖਤਾ ਅਤੇ ਸੱਚ ਦੀ ਰੱਖਿਆ ਲਈ ਹਮੇਸ਼ਾ ਦ੍ਰਿੜਤਾ ਨਾਲ ਖੜ੍ਹੇ ਰਹਿਣ ਦੀ ਪ੍ਰੇਰਣਾ ਦਿੰਦਾ ਹੈ। ਇਸ ਮੌਕੇ ਡਾਕਟਰ ਜਸਪ੍ਰੀਤ ਸਿੰਘ ਬੀਜਾ ਨੇ ਕਿਹਾ ਕਿ ਕੈਬਨਿਟ ਮੰਤਰੀ ਸੌਂਦ ਦੀ ਇਹ ਪੈਦਲ ਯਾਤਰਾ ਸਿਰਫ਼ ਇੱਕ ਧਾਰਮਿਕ ਸਮਾਗਮ ਨਹੀਂ, ਸਗੋਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨਾਲ ਜੁੜਨ ਅਤੇ ਸਮਾਜ ਵਿੱਚ ਸੇਵਾ, ਭਾਈਚਾਰੇ ਅਤੇ ਆਪਸੀ ਸਾਂਝ ਦਾ ਸੰਦੇਸ਼ ਦੇਣ ਦਾ ਵੀ ਇੱਕ ਉਪਰਾਲਾ ਹੈ। ਇਹ ਪੈਦਲ ਯਾਤਰਾ ਸਨ ਸਿਟੀ, ਖੰਨਾ ਤੋਂ ਸ਼ੁਰੂ ਹੋ ਕੇ ਅਮਲੋਹ ਰੋਡ, ਕਸਬਾ ਬੀਜਾ ਰਾਹੀਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਸੰਪੰਨ ਹੋਈ। ਰਸਤੇ ਭਰ ਸੰਗਤਾਂ ਨੇ ਵਾਹਿਗੁਰੂ ਦਾ ਸਿਮਰਨ ਕਰਦਿਆਂ ਸ਼ਰਧਾ ਅਤੇ ਉਤਸ਼ਾਹ ਨਾਲ ਯਾਤਰਾ ਵਿੱਚ ਭਾਗ ਲਿਆ। ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਸਮੂਹ ਸੰਗਤ ਨੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਜਗਤਾਰ ਸਿੰਘ ਰਤਨਹੇੜੀ ਚੇਅਰਮੈਨ ਮਾਰਕੀਟ ਕਮੇਟੀ ਖੰਨਾ, ਅਵਤਾਰ ਸਿੰਘ ਦਹੇੜੂ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਅਮਰਦੀਪ ਸਿੰਘ ਪੁਰੇਵਾਲ, ਚੇਅਰਮੈਨ ਬਲਾਕ ਸੰਮਤੀ ਖੰਨਾ ਰਣਜੀਤ ਸਿੰਘ ਰਤਨਹੇੜੀ, ਅਵਤਾਰ ਸਿੰਘ ਰਿੰਕੂ ਬੀਜਾ, ਹਰਦੀਪ ਸਿੰਘ ਕੁਲਾਰ, ਸਤਵਿੰਦਰ ਸਿੰਘ ਕਾਕਾ ਬੀਜਾ, ਸੁਰਜੀਤ ਸਿੰਘ ਮਹਿੰਦੀਪੁਰ, ਕਰਮਜੀਤ ਸਿੰਘ ਰਾਜਾ ਸਿਆਣ, ਹਰਨੇਕ ਸਿੰਘ ਪੰਚ, ਸੁਖਵਿੰਦਰ ਸਿੰਘ ਘੋਗਾ ਬੀਜਾ ਤੇ ਹੋਰ ਸੰਗਤਾਂ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਪਿੰਡ ਪੋਹੀੜ ਦੇ ਪਰਿਵਾਰਾਂ ਦਾ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਵਿਚ ਸ਼ਾਮਿਲ ਹੋਣ ’ਤੇ ਸਨਮਾਨ ਅਗਲੀ ਖ਼ਬਰ ਸਫਾਈ ਕਰਮਚਾਰੀਆ ’ਤੇ ਲਾਠੀਚਾਰਜ ਦੇ ਵਿਰੋਧ ’ਚ ਕਿਸਾਨਾਂ ਮਜ਼ਦੂਰਾਂ ਨੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ
Ad Position 24