10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਡਾ. ਬਲਰਾਮ ਸ਼ਰਮਾ ਵਲੋਂ ‘ਜ਼ਫ਼ਰਨਾਮਾ’ ਉੱਤੇ ਲਿਖਿਆ ਖੋਜ-ਪ੍ਰਬੰਧ (ਥੀਸਿਸ) ਪੇਸ਼

Ad Position 21
No active advertisement
ਅਜੀਤ ਡੈਸਕ 27-07-2026

ਖੰਨਾ, 26 ਜੁਲਾਈ (ਹਰਜਿੰਦਰ ਸਿੰਘ ਲਾਲ)-ਸਿੱਖਿਆ, ਸਾਹਿਤ ਅਤੇ ਰੰਗਮੰਚ ਜਗਤ ਦੀ ਉੱਘੀ ਸ਼ਖ਼ਸੀਅਤ ਨੈਸ਼ਨਲ ਅਵਾਰਡੀ ਡਾ. ਬਲਰਾਮ ਸ਼ਰਮਾ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਮਹਾਨ ਫ਼ਾਰਸੀ ਰਚਨਾ ‘ਜ਼ਫ਼ਰਨਾਮਾ’ ਉੱਪਰ ਲਿਖਿਆ ਖੋਜ-ਪ੍ਰਬੰਧ (ਥੀਸਿਸ) ‘ਜ਼ਫ਼ਰਨਾਮੇ ਕਾ ਤਨਕੀਦੀ ਮੁਤਾਲਾ (ਜੁਬਾਨ-ਓ- ਬਿਆਨ ਕੇ ਹਵਾਲੇ ਸੇ)’ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧੀਨ ਚੱਲ ਰਹੇ ਨਵਾਬ ਸ਼ੇਰ ਮੁਹੰਮਦ ਖਾਨ ਇੰਸਟੀਚਿਊਟ ਮਲੇਰਕੋਟਲਾ ਦੇ ਅਰਬੀ ਫ਼ਾਰਸੀ ਵਿਭਾਗ ਵਿੱਚ ਮੁਖੀ ਪ੍ਰੋਫੈਸਰ ਡਾ. ਰੁਬੀਨਾ ਸ਼ਬਨਮ ਨੂੰ ਪੇਸ਼ ਕੀਤਾ ਗਿਆ। ਡਾ. ਬਲਰਾਮ ਸ਼ਰਮਾ ਵੱਲੋਂ ਇਹ ਖੋਜ ਕਾਰਜ ਵਿਭਾਗ ਦੇ ਪ੍ਰੋਫੈਸਰ ਡਾ. ਯਾਵਰ ਅਬਾਸ ਮੀਰ ਦੀ ਨਿਗਰਾਨੀ ਹੇਠ ਐਮ. ਏ. ਪਰਸ਼ੀਅਨ (ਆਨਰਜ਼) ਦੀ ਪੜ੍ਹਾਈ ਦੌਰਾਨ ਕੀਤਾ ਗਿਆ। ਡਾ. ਬਲਰਾਮ ਸ਼ਰਮਾ ਵੱਲੋਂ ਆਪਣੇ ਖੋਜ ਕਾਰਜ ਨੂੰ ਪੰਜ ਅਧਿਆਇ ਵਿੱਚ ਵੰਡਿਆ ਗਿਆ, ਜਿਨ੍ਹਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਕੀ ਹਯਾਤ ਔਰ ਕਾਰਨਾਮੇ, ਗੁਰੂ ਗੋਬਿੰਦ ਸਿੰਘ ਜੀ ਕੀ ਤਸਨੀਫ਼ਾਤ ਔਰ ਉਨ ਕਾ ਤਨਕੀਦੀ ਜਾਇਜ਼ਾ, ਗੁਰੂ ਗੋਬਿੰਦ ਸਿੰਘ ਜੀ ਕੀ ਫ਼ਾਰਸੀ ਤਸਨੀਫ਼ ‘ਜ਼ਫਰਨਾਮਾ’ ਕਾ ਤਨਕੀਦੀ ਮੁਤਾਲਾ, ਫ਼ਾਰਸੀ ਤਸਨੀਫ਼ ਜ਼ਫ਼ਰਨਾਮਾ ਜ਼ਬਾਨ-ਓ- ਬਿਆਨ ਕੇ ਹਵਾਲੇ ਸੇ, ਮਾਹਸਲ ਸ਼ਾਮਿਲ ਹਨ। ਇਸ ਮੌਕੇ ਵਿਭਾਗ ਦੀ ਮੁਖੀ ਡਾ. ਰੁਬੀਨਾ ਸ਼ਬਨਮ ਨੇ ਕਿਹਾ ਕਿ ਕਿ ਸਾਡੇ ਫ਼ਾਰਸੀ ਵਿਭਾਗ ਦੇ ਬਹੁਤ ਹੀ ਹੋਣਹਾਰ ਵਿਦਿਆਰਥੀ ਡਾ. ਬਲਰਾਮ ਸ਼ਰਮਾ ਵੱਲੋਂ ‘ਜ਼ਫ਼ਰਨਾਮਾ’ ਉੱਤੇ ਲਿਖਿਆ ਖੋਜ-ਪ੍ਰਬੰਧ ਵਿਲੱਖਣ ਅਤੇ ਮਹਾਨ ਕਾਰਜ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਡਾ. ਬਲਰਾਮ ਸ਼ਰਮਾ ਨੇ ਕਿਹਾ ਕਿ ‘ਜ਼ਫ਼ਰਨਾਮਾ’ ਦੇ ਸੰਦਰਭ ਵਿੱਚ ਖੋਜ ਕਾਰਜ ਕਰਨਾ ਮੇਰੀ ਪਹਿਲਾਂ ਤੋਂ ਹੀ ਦਿਲੀ ਤਮੰਨਾ ਸੀ, ਮੇਰੇ ਦਾਦਾ ਪੰਡਿਤ ਰਾਮ ਮੂਰਤੀ ਜੋ ਉਰਦੂ, ਫ਼ਾਰਸੀ ਤੇ ਸੰਸਕ੍ਰਿਤ ਦੇ ਵਿਦਵਾਨ ਸਨ, ਦੇ ’ਜ਼ਫ਼ਰਨਾਮਾ’ ਜ਼ਬਾਨੀ ਯਾਦ ਸੀ, ਮੈਂ ਬਚਪਨ ਤੋਂ ਹੀ ਜ਼ਫ਼ਰਨਾਮਾ ਦੇ ਅਸ਼ਾਰ ਉਨ੍ਹਾਂ ਤੋਂ ਸੁਣੇ ਸਨ। ਵਰਨਣਯੋਗ ਹੈ ਕਿ ਡਾ. ਬਲਰਾਮ ਸ਼ਰਮਾ ਇਸ ਤੋਂ ਪਹਿਲਾਂ ਵੀ ਪਦਮ ਸ੍ਰੀ ਡਾ. ਸੁਰਜੀਤ ਪਾਤਰ ਤੇ ਸਤੀਸ਼ ਕੁਮਾਰ ਵਰਮਾ ਦੀ ਸਾਂਝੀ ਨਿਗਰਾਨੀ ਹੇਠ ‘ਪਾਕਿਸਤਾਨੀ ਪੰਜਾਬੀ ਨਾਟਕ ਵਿੱਚ ਰਾਜਸੀ ਚੇਤਨਾ’ ਵਿਸ਼ੇ ਤੇ ਪੀ ਐੱਚ. ਡੀ. ਦੀ ਡਿਗਰੀ ਹਾਸਲ ਕਰ ਚੁੱਕੇ ਹਨ। ਇਸ ਮੌਕੇ ਉਕਤ ਤੋਂ ਇਲਾਵਾ ਅਬਦੁਲ ਗਫੂਰ, ਸਲੀਮ ਅਹਿਮਦ(ਰੀਸਰਚ ਸਕਾਲਰ), ਮੁਹੰਮਦ ਸਾਜਿਦ, ਸ਼ਮਸ਼ਾਦ ਅਲੀ, ਮੁਹੰਮਦ ਅਸ਼ਰਫ਼ ਆਦਿ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਘਰ ਅੰਦਰ ਵੜ ਕੇ ਪਰਿਵਾਰ ਨਾਲ ਕੁੱਟਮਾਰ ਅਤੇ ਖੋਹ ਕਰਨ ਵਾਲੇ ਗਰੋਹ ਦੇ 8 ਦੋਸ਼ੀ ਗ੍ਰਿਫਤਾਰ ਅਗਲੀ ਖ਼ਬਰ ਪਿੰਡ ਪੋਹੀੜ ਦੇ ਪਰਿਵਾਰਾਂ ਦਾ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਵਿਚ ਸ਼ਾਮਿਲ ਹੋਣ ’ਤੇ ਸਨਮਾਨ
Ad Position 24