10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਘਰ ਅੰਦਰ ਵੜ ਕੇ ਪਰਿਵਾਰ ਨਾਲ ਕੁੱਟਮਾਰ ਅਤੇ ਖੋਹ ਕਰਨ ਵਾਲੇ ਗਰੋਹ ਦੇ 8 ਦੋਸ਼ੀ ਗ੍ਰਿਫਤਾਰ

Ad Position 21
No active advertisement
ਅਜੀਤ ਡੈਸਕ 27-07-2026

ਖੰਨਾ, 26 ਜੁਲਾਈ (ਹਰਜਿੰਦਰ ਸਿੰਘ ਲਾਲ)-ਖੰਨਾ ਦੀ ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਦੀ ਰਹਿਨੁਮਾਈ ਹੇਠ ਗੈਗਸਟਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਦੌਰਾਨ ਐਸ. ਪੀ. ਪਵਨਜੀਤ ਚੌਧਰੀ ਦੀ ਅਗਵਾਈ ਹੇਠ ਡੀ. ਐਸ. ਪੀ. ਮੋਹਿਤ ਕੁਮਾਰ ਸਿੰਗਲਾ, ਡੀ. ਐਸ. ਪੀ. ਵਿਨੋਦ ਕੁਮਾਰ, ਇੰਸਪੈਕਟਰ ਜਸ਼ਨਪ੍ਰੀਤ ਸਿੰਘ, ਇੰਚਾਰਜ ਸੀ. ਆਈ. ਏ. ਖੰਨਾ, ਸਬ ਇੰਸਪੈਕਟਰ ਤਰਵਿੰਦਰ ਕੁਮਾਰ ਬੇਦੀ, ਮੁੱਖ ਅਫਸਰ, ਥਾਣਾ ਸਿਟੀ-2, ਖੰਨਾ, ਸਬ-ਇੰਸਪੈਕਟਰ ਸੁਖਦੀਪ ਸਿੰਘ, ਇੰਚਾਰਜ ਨਾਰਕੋਟਿਕ ਸੈੱਲ, ਖੰਨਾ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ 14 ਜੁਲਾਈ 2026 ਨੂੰ ਘਰ ਅੰਦਰ ਵੜ ਕੇ ਖੋਹ ਕਰਨ ਵਾਲੇ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛ-ਗਿੱਛ ਦੇ ਆਧਾਰ ਤੇ ਤਫ਼ਤੀਸ਼ ਕਰਦੇ ਹੋਏ ਇਸ ਵਾਰਦਾਤ ਦੇ ਮਾਸਟਰਮਾਈਂਡ ਕੁਲਦੀਪ ਕੁਮਾਰ ਵਾਸੀ ਸੂਰੀਆ ਇਨਕਲੇਵ, ਅਮਲੋਹ ਰੋਡ, ਖੰਨਾ ਅਤੇ ਦਵਿੰਦਰ ਸਿੰਘ ਉਰਫ਼ ਰਾਂਝਾ ਪੁੱਤਰ ਗਊਸ਼ਾਲਾ ਰੋਡ, ਖੰਨਾ ਨੇ ਇਸ ਵਾਰਦਾਤ ਲਈ 05 ਵਿਅਕਤੀਆਂ ਸੰਦੀਪ ਕੁਮਾਰ ਉਰਫ਼ ਕੁਕੜੀ ਵਾਸੀ ਪਿੰਡ ਚਤਰਪੁਰਾ, ਜਿਲਾ ਫਤਿਹਗੜ੍ਹ ਸਾਹਿਬ, ਗੁਰਜੰਟ ਸਿੰਘ ਉਰਫ਼ ਲਡਾਰੂ ਪਿੰਡ ਅਜਨਾਲੀ, ਥਾਣਾ ਗੋਬਿੰਦਗੜ, ਲਖਵਿੰਦਰ ਸਿੰਘ ਉਰਫ਼ ਲੱਖੀ ਵਾਸੀ ਗੁਰੂ ਨਾਨਕ ਕਲੋਨੀ, ਪਿੰਡ ਚਾਸਾਵਾਲ ਭਾਦਸੋ, ਗੁਰਦੀਪ ਸਿੰਘ ਉਰਫ ਬੂਟਾ ਪਿੰਡ ਅਜਨਾਲੀ, ਥਾਣਾ ਗੋਬਿੰਦਗੜ ਨੂੰ ਕਿਰਾਏ ਤੇ ਲਿਆ ਗਿਆ ਸੀ। ਇੰਨ੍ਹਾਂ ਨੂੰ ਸੁਖਦੀਪ ਸਿੰਘ ਉਰਫ਼ ਬੌਬੀ ਪਿੰਡ ਸੁਧੇਵਾਲ, ਥਾਣਾ ਭਾਦਸੋ, ਜ਼ਿਲ੍ਹਾ ਸਵਿਫ਼ਟ ਡਿਜਾਇਰ ਕਾਰ ਨੰਬਰ ਪੀ. ਬੀ ਐਲ. ਆਈ. ਸੀ. ਕਿਊ8130 ਮੁਹੱਇਆ ਕਰਵਾਈ ਗਈ ਸੀ। ਪੁਲਿਸ ਨੇ ਦੋਸ਼ੀਆਂ ਨੂੰ ਗਿਫਤਾਰ ਕਰ ਕੇ ਪਤਾ ਕੀਤਾ ਕਿ ਖੋਹ ਕੀਤੀ ਚਾਂਦੀ ਦੀ ਚੈਨ ਗੁਰਜੰਟ ਸਿੰਘ ਉਰਫ਼ ਲਡਾਰੂ ਅਤੇ ਸੰਦੀਪ ਕੁਮਾਰ ਉਰਫ਼ ਕੁਕੜੀ ਨੇ ਇਕ ਸੁਨਿਆਰੇ ਲਲਿਤ ਕੁਮਾਰ ਉਰਫ਼ ਸ਼ੈਂਕੀ ਅਮਲੋਹ ਨੂੰ ਵੇਚੀ ਹੈ। ਸੁਨਿਆਰ ਲਲਿਤ ਕੁਮਾਰ ਉਰਫ਼ ਸ਼ੈਂਕੀ ਨੂੰ ਵੀ ਮੁੱਕਦਮੇ ਵਿੱਚ ਦੋਸ਼ੀ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਪਾਸੋਂ ਖੋਹੀ ਹੋਈ ਚਾਂਦੀ ਦੀ ਚੈਨ ਵੀ ਬਰਾਮਦ ਕਰ ਲਈ ਗਈ ਹੈ। ਦੋਸ਼ੀਆਂ ਦੀ ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਵਾਰਦਾਤ ਲੁੱਟ-ਖੋਹ ਦੀ ਮਨਸ਼ਾ ਨਾਲ ਨਹੀ ਕੀਤੀ ਗਈ ਸੀ, ਮੁੱਦਈ ਦਾ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕੁਲਦੀਪ ਕੁਮਾਰ, ਸੂਰੀਆ ਇਨਕਲੇਵ, ਅਮਲੋਹ ਰੋਡ, ਖੰਨਾ, ਜਿਲ੍ਹਾ ਲੁਧਿਆਣਾ ਨਾਲ ਗਾਲੀ ਗਲੋਚ ਹੋਇਆ ਸੀ, ਜਿਸ ਦੇ ਚਲਦਿਆ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਖੰਨਾ ਪੁਲਿਸ ਵਲੋਂ ਹੁਣ ਤੱਕ ਇਸ ਮਾਮਲੇ ਵਿਚ ਕੁੱਲ 8 ਦੋਸ਼ੀਆਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਦੇ ਦੋਸ਼ੀਆਂ ਨੂੰ ਜਲਦ ਹੀ ਕਾਬੂ ਕੀਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਆਗੂਆਂ ਵਲੋਂ ਪਿੰਡ ਬਾਬਰਪੁਰ ਵਿਖੇ ਮੀਟਿੰਗ ਅਗਲੀ ਖ਼ਬਰ ਡਾ. ਬਲਰਾਮ ਸ਼ਰਮਾ ਵਲੋਂ ‘ਜ਼ਫ਼ਰਨਾਮਾ’ ਉੱਤੇ ਲਿਖਿਆ ਖੋਜ-ਪ੍ਰਬੰਧ (ਥੀਸਿਸ) ਪੇਸ਼
Ad Position 24