10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਸ਼੍ਰੋਮਣੀ ਅਕਾਲੀ ਦਲ ਆਗੂਆਂ ਵਲੋਂ ਪਿੰਡ ਬਾਬਰਪੁਰ ਵਿਖੇ ਮੀਟਿੰਗ

Ad Position 21
No active advertisement
ਅਜੀਤ ਡੈਸਕ 27-07-2026

ਮਲੌਦ, 26 ਜੁਲਾਈ (ਦਿਲਬਾਗ ਸਿੰਘ ਚਾਪੜਾ)- ਸ਼੍ਰੋਮਣੀ ਅਕਾਲੀ ਦਲ ਦੀ ਪਿੰਡ ਪੱਧਰ ਤੱਕ ਮਜ਼ਬੂਤੀ ਲਈ ਪਿੰਡਾਂ ’ਚ ਬੂਥ ਪੱਥਰ ਤੇ ਨੌਜੁਆਨਾਂ ਦੀਆਂ ਯੂਥ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ, ਜਿਸ ਤਹਿਤ ਸੀਨੀਅਰ ਆਗੂਆਂ ਵੱਲੋਂ ਪਿੰਡ ਪਿੰਡ ਮੀਟਿੰਗਾਂ ਕਰਕੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਇਸੇ ਤਹਿਤ ਪਿੰਡ ਬਾਬਰਪੁਰ ਵਿਖੇ ਬਲਾਕ ਸੰਮਤੀ ਮੈਂਬਰ ਰਾਜਵੀਰ ਸਿੰਘ ਵਿੱਕੀ ਬਾਬਰਪੁਰ ਦੀ ਅਗਵਾਈ ਹੇਠ ਮੀਟਿੰਗ ਹੋਈ, ਜਿਸ ਵਿੱਚ ਹਲਕਾ ਇੰਚਾਰਜ਼ ਮਨਜੀਤ ਸਿੰਘ ਮਦਨੀਪੁਰ, ਕੌਮੀ ਸੀਨੀਅਰ ਮੀਤ ਪ੍ਰਧਾਨ ਇੰਜੀ. ਜਗਦੇਵ ਸਿੰਘ ਬੋਪਾਰਾਏ, ਸਰਕਲ ਪ੍ਰਧਾਨ ਜਗਜੀਤ ਸਿੰਘ ਦੌਲਤਪੁਰ, ਯੂਥ ਵਿੰਗ ਹਲਕਾ ਪਾਇਲ ਦੇ ਪ੍ਰਧਾਨ ਜਸਪ੍ਰੀਤ ਸਿੰਘ ਮਾਲੋਦੌਦ ਅਤੇ ਸਰਕਲ ਯੂਥ ਪ੍ਰਧਾਨ ਰਜਿੰਦਰ ਸਿੰਘ ਸੋਨੀ ਸੋਮਲ ਖੇੜੀ ਸ਼ਾਮਿਲ ਹੋਏ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਅਤੇ ਮੌਜੂਦਾ ਆਪ ਸਰਕਾਰ ਦੀਆਂ ਨਾਕਾਮੀਆਂ ਅਤੇ ਮਾੜੀਆਂ ਨੀਤੀਆਂ ਨੂੰ ਵੇਖ ਕੇ ਅੱਜ ਹਰ ਪੰਜਾਬੀ ਸਮਝ ਚੁੱਕਾ ਹੈ ਕਿ ਪੰਜਾਬ ਦਾ ਅਸਲੀ ਹਿੱਤ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਸੋਚ ਸਕਦੀ ਹੈ, ਜਦਕਿ ਦੂਸਰੀਆਂ ਪਾਰਟੀਆਂ ਦੀ ਕਮਾਂਡ ਹਮੇਸ਼ਾ ਬਾਹਰੀ ਸੂਬਿਆਂ ਜਾਂ ਕੇਂਦਰ ਹੱਥ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਨਾ ਕੇਵਲ ਮਿਸਾਲੀ ਵਿਕਾਸ ਕਾਰਜ਼ ਹੋਏ ਸਗੋਂ ਲੋਕ ਭਲਾਈ ਸਕੀਮਾਂ ਹਰ ਘਰ ਤੱਕ ਪਹੁੰਚੀਆਂ ਅਤੇ ਪੰਜਾਬ ਦੀ ਵਿਰਾਸਤ ਨੂੰ ਸੰਭਾਲਣ ਲਈ ਯਾਦਗਾਰਾਂ ਅਤੇ ਸਮਾਰਕਾਂ ਤੇ ਵੀ ਕੰਮ ਹੋਈਆ ਜਦਕਿ ਮੌਜੂਦਾ ਸਰਕਾਰ ਨੇ ਹਰ ਥਾਂ ਆਪਣੀਆਂ ਫ਼ੋਟੋਆਂ ਲਗਵਾਉਣ ਤੇ ਹੀ ਜ਼ੋਰ ਦਿੱਤਾ ਹੈ। ਇਸ ਮੌਕੇ ਨਵਨਿਯੁਕਤ ਯੂਥ ਪ੍ਰਧਾਨ ਜਸਪ੍ਰੀਤ ਸਿੰਘ ਮਾਲੋਦੌਦ ਅਤੇ ਸੋਨੀ ਸੋਮਲ ਖੇੜੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਨੌਹਰੀਆ ਸਿੰਘ, ਪੰਚ ਬਲਵੰਤ ਸਿੰਘ, ਭਿੰਦਰ ਸਿੰਘ, ਜੰਗ ਸਿੰਘ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ ਪੰਚ, ਮਹਿਜਵੀਰ ਸਿੰਘ, ਚਮਕੌਰ ਸਿੰਘ, ਜਗਜੀਤ ਸਿੰਘ ਜੱਗੀ, ਕੇਵਲ ਸਿੰਘ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ਾ ਦੇਣ ਨਾਲ ਪ੍ਰਦਰਸ਼ਨਕਾਰੀਆਂ ਦੀ ਜਿੱਤ ਹੋਈ-ਜੇ. ਪੀ. ਮੱਕੜ ਅਗਲੀ ਖ਼ਬਰ ਘਰ ਅੰਦਰ ਵੜ ਕੇ ਪਰਿਵਾਰ ਨਾਲ ਕੁੱਟਮਾਰ ਅਤੇ ਖੋਹ ਕਰਨ ਵਾਲੇ ਗਰੋਹ ਦੇ 8 ਦੋਸ਼ੀ ਗ੍ਰਿਫਤਾਰ
Ad Position 24