10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਨੌਜਵਾਨ ਨੇ ਮੋਟਰ ਵਾਲੇ ਕਮਰੇ ’ਚ ਕੀਤੀ ਆਤਮਹੱਤਿਆ, ਮੁਕੱਦਮਾ ਦਰਜ

Ad Position 21
No active advertisement
ਅਜੀਤ ਡੈਸਕ 27-07-2026
ਡੇਹਲੋਂ, 26 ਜੁਲਾਈ (ਅੰਮ੍ਰਿਤਪਾਲ ਸਿੰਘ ਕੈਲੇ)-ਪੁਲਿਸ ਕਮਿਸ਼ਨਰ ਲੁਧਿਆਣਾ ਅਧੀਨ ਪੈਂਦੇ ਥਾਣਾ ਡੇਹਲੋਂ ਦੇ ਘੇਰੇ ਅੰਦਰ ਇਕ ਨੌਜਵਾਨ ਵਲੋਂ ਮੋਟਰ ਵਾਲੇ ਕੋਠੇ ਅੰਦਰ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ, ਜਿਸ ਦੀ ਪਛਾਣ ਹਰਮਨਦੀਪ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਪਿੰਡ ਘੁੰਗਰਾਣਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਨੇ ਪਿੰਡ ਘੁੰਗਰਾਣਾ ਦੇ ਵਸਨੀਕ ਦੋ ਸਕੇ ਭਰਾਵਾਂ ਕਥਿਤ ਦੋਸ਼ੀਆਂ ਵਲੋਂ ਨਸ਼ੇ ਲਈ ਵਾਰ-ਵਾਰ ਪੈਸੇ ਦੀ ਮੰਗ ਕੀਤੇ ਜਾਣ ਕਾਰਨ ਤੋਂ ਮਜਬੂਰ ਹੋ ਕੇ ਖ਼ੁਦਕੁਸ਼ੀ ਕਰ ਲੈਣ ਦੀ ਵੀ ਸੂਚਨਾ ਹੈ। ਮ੍ਰਿਤਕ ਦੇ ਪਿਤਾ ਹਾਕਮ ਸਿੰਘ ਵਲੋਂ ਡੇਹਲੋਂ ਪੁਲਿਸ ਕੋਲ ਲਿਖਾਈ ਰਿਪੋਰਟ ਅਨੁਸਾਰ ਕਿਹਾ ਕਿ ਉਸ ਦਾ ਪੁੱਤਰ ਹਰਮਨਦੀਪ ਸਿੰਘ 24 ਜੁਲਾਈ ਨੂੰ ਘਰੋਂ ਕੰਮ ‘ਤੇ ਜਾਣ ਲਈ ਕਹਿ ਕੇ ਗਿਆ ਸੀ, ਪਰ ਦੇਰ ਸ਼ਾਮ ਤੱਕ ਘਰ ਵਾਪਸ ਨਹੀ ਪਰਤਿਆ ਤਾਂ ਮਾਪਿਆਂ ਵਲੋਂ ਉਸ ਦੀ ਤਲਾਸ਼ ਸ਼ੁਰੂ ਕੀਤੀ ਗਈ। ਤਲਾਸ਼ ਦੌਰਾਨ ਲੁਧਿਆਣਾ-ਮਲੇਰਕੋਟਲਾ ਸੜਕ ਸਥਿਤ ਪਿੰਡ ਲਹਿਰਾ ਦੇ ਇਕ ਖੇਤ ਵਿਚ ਲੱਗੀ ਮੋਟਰ ਵਾਲੇ ਕਮਰੇ ਵਿਚੋਂ ਉਸ ਦੀ ਲਾਸ਼ ਮਿਲੀ ਹੈ, ਜਿਸ ਨੇ ਮੋਟਰ ਵਾਲੇ ਕਮਰੇ ਵਿਚ ਇਕ ਲੋਹੇ ਦੇ ਪਾਈਪ ਨਾਲ ਫਾਹਾ ਲਿਆ ਹੋਇਆ ਸੀ। ਮ੍ਰਿਤਕ ਦੇ ਪਿਤਾ ਹਾਕਮ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਸਪੁੱਤਰ ਹਰਮਨਦੀਪ ਸਿੰਘ ਪਿੰਡ ਘੁੰਗਰਾਣਾ ਦੇ ਵਸਨੀਕ ਦੋ ਨੌਜਵਾਨਾਂ ਆਸ਼ੂ ਸਿੰਘ ਅਤੇ ਸਾਜਨ ਸਿੰਘ ਦੇ ਸੰਪਰਕ ਵਿਚ ਸੀ, ਜੋ ਨਸ਼ਾ ਕਰਨ ਦੇ ਆਦੀ ਹਨ ਅਤੇ ਉਸ ਦੇ ਸਪੁੱਤਰ ਤੋਂ ਵਾਰ-ਵਾਰ ਪੈਸੇ ਦੀ ਮੰਗ ਕਰਦੇ ਰਹਿੰਦੇ ਸਨ, ਜਿਸ ਤੋਂ ਤੰਗ ਆ ਕੇ ਮੇਰੇ ਬੇਟੇ ਨੇ ਖ਼ੁਦਕੁਸ਼ੀ ਕਰ ਲਈ ਹੈ ਅਤੇ ਦੋਵਾਂ ਕਥਿਤ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਰੱਖੀ। ਡੇਹਲੋਂ ਪੁਲਿਸ ਵਲੋਂ ਮ੍ਰਿਤਕ ਦੇ ਪਿਤਾ ਹਾਕਮ ਸਿੰਘ ਦੇ ਬਿਆਨਾਂ ‘ਤੇ ਪਿੰਡ ਘੁੰਗਰਾਣਾ ਵਸਨੀਕ ਆਸ਼ੂ ਸਿੰਘ ਪੁੱਤਰ ਜੰਮੂ ਸਿੰਘ ਅਤੇ ਸਾਜਨ ਸਿੰਘ ਪੁੱਤਰ ਜੰਮੂ ਸਿੰਘ ਦੋਵੇਂ ਸਕੇ ਭਰਾਵਾਂ ਖ਼ਿਲਾਫ਼ ਧਾਰਾ 108, 3 (5) ਬੀ. ਐਨ. ਐੱਸ. ਅਧੀਨ ਦਰਜ ਕਰ ਕੇ ਤਫ਼ਤੀਸ਼ ਆਰੰਭ ਦਿੱਤੀ ਹੈ। ਇਸ ਸੰਬੰਧੀ ਥਾਣਾ ਡੇਹਲੋਂ ਮੁਖੀ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਹਰਮਨਦੀਪ ਸਿੰਘ ਦੇ ਪਿਤਾ ਦੇ ਬਿਆਨਾਂ ਹੇਠ ਪੁਲਿਸ ਵਲੋਂ ਮੁਕੱਦਮਾ ਦਰਜ ਕਰ ਕੇ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਕਥਿਤ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਗਰੈਜੂਏਟ ਇੰਸਟੀਚਿਊਟ ਨੇ ਮਨਾਇਆ ਤੀਜ ਦਾ ਤਿਉਹਾਰ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਡਾਕੂਮੈਂਟਰੀ ਰਾਹੀਂ ਪਿੰਡਾਂ ਵਿੱਚ ਦਿੱਤਾ ਜਾ ਰਿਹਾ ਹੈ...
Ad Position 24