ਵਿਧਾਇਕ ਗਿਆਸਪੁਰਾ ਦੀ ਹਾਜ਼ਰੀ ’ਚ ਐਨੀ ਸ਼ਰਮਾ ਦੀ ਨਗਰ ਕੌਂਸਲ ਦੋਰਾਹਾ ਦੇ ਪ੍ਰਧਾਨ ਵਜੋਂ ਤਾਜਪੋਸ਼ੀ
ਅਜੀਤ ਡੈਸਕ
28-07-2026
ਕੈਨੇਡਾ ਛੱਡ ਕੇ ਸ਼ਹਿਰ ਦੀ ਸੇਵਾ ਨੂੰ ਪਹਿਲ ਦਿੱਤੀ ਨਵੇਂ ਪ੍ਰਧਾਨ ਨੇ
ਨਗਰ ਕੌਂਸਲ ਦੋਰਾਹਾ ਦੇ ਪ੍ਰਧਾਨ ਬਾਬਤ ਹੈਰਾਨੀਜਨਕ ਤੱਥ ਹਨ ਕਿ ਉਹ ਕੈਨੇਡਾ ਦੇ ਪੱਕੇ ਤੌਰ ਤੇ ਵਸਨੀਕ ਸਨ ਅਤੇ 28 ਸਾਲ ਦੀ ਛੋਟੀ ਉਮਰ ਵਿੱਚ ਉਹ ਕੈਨੇਡਾ ਛੱਡ ਕੇ ਦੋਰਾਹਾ ਤੋਂ ਆ ਕੇ ਨਗਰ ਕੌਂਸਲਰ ਦੀ ਚੋਣ ਲੜੇ ਤੇ ਜਿੱਤੇ। ਲੰਘੀਆਂ ਚੋਣਾਂ ਵਿੱਚ ਦੋਰਾਹਾ ਦੇ ਸ਼ਰਮਾ ਪਰਿਵਾਰ ਨੇ ਪੰਜਾਬ ਵਿੱਚ ਰਾਜਨੀਤਿਕ ਇਤਿਹਾਸ ਰਚਿਆ ਸੀ ਕਿ ਇੱਕੋ ਪਰਿਵਾਰ ਦੇ ਤਿੰਨ ਕੌਂਸਲਰ ਚੁਣੇ ਗਏ ਸਨ। ਉਨ੍ਹਾਂ ਦੇ ਪਿਤਾ ਸੁਦਰਸ਼ਨ ਕੁਮਾਰ ਪੱਪੂ ਸ਼ਹਿਰ ਦੇ ਸੱਤ ਵਾਰ ਅਤੇ ਮਾਤਾ ਪ੍ਰੀਆ ਸ਼ਰਮਾ ਤਿੰਨ ਵਾਰ ਕੌਂਸਲਰ ਚੁਣੇ ਗਏ ਹਨ ਅਤੇ ਮੌਜੂਦਾ ਸਮੇਂ ਵੀ ਦੋਵੇਂ ਕੌਂਸਲਰ ਹਨ। ਇਹ ਵੀ ਹੈਰਾਨੀਜਨਕ ਤੱਥ ਹੈ ਕਿ ਪੰਜਾਬ ਵਿੱਚ ਇੱਕੋ ਇੱਕ ਅਜਿਹਾ ਪਰਿਵਾਰ ਹੈ ਜਿਸ ਦਾ ਸਪੁੱਤਰ ਨਗਰ ਕੌਂਸਲ ਦਾ ਪ੍ਰਧਾਨ ਅਤੇ ਮਾਤਾ ਪਿਤਾ ਕੌਂਸਲਰ ਹਨ। ਕੌਂਸਲ ਪ੍ਰਧਾਨ ਦੀ ਤਾਜਪੋਸ਼ੀ ਉਪਰੰਤ ਅਨਮੋਲ ਸ਼ਰਮਾ ਐਨੀ ਨੇ ਦੱਸਿਆ ਕਿ ਉਹ ਸ਼ਹਿਰ ਦੇ ਸੀਵਰੇਜ ਨੂੰ ਮੁਕੰਮਲ ਕਰਨ ਲਈ ਪੂਰਾ ਤਾਣ ਲਾ ਦੇਣਗੇ ਅਤੇ ਸ਼ਹਿਰ ਵਿਚੋਂ ਗੰਦਗੀ ਖ਼ਤਮ ਕਰਕੇ ਹੀ ਸਾਹ ਲੈਣਗੇ। ਉਨ੍ਹਾਂ ਇਸ ਮੌਕੇ ਆਪਣੇ ਮਾਤਾ ਪਿਤਾ ਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਸਮੇਤ ਸਾਰੇ ਕੌਂਸਲਰਾਂ ਦਾ ਧੰਨਵਾਦ ਵੀ ਕੀਤਾ।