07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਖੰਨਾ ਕੌਂਸਲ ਦੇ ਨਵੇਂ ਪ੍ਰਧਾਨ ਜਤਿੰਦਰ ਪਾਠਕ 3 ਅਗਸਤ ਨੂੰ ਸੰਭਾਲਣਗੇ ਅਹੁਦਾ

Ad Position 21
No active advertisement
ਅਜੀਤ ਡੈਸਕ 28-07-2026
ਖੰਨਾ, 27 ਜੁਲਾਈ (ਹਰਜਿੰਦਰ ਸਿੰਘ ਲਾਲ)-ਖੰਨਾ ਨਗਰ ਕੌਂਸਲ ਦੇ ਨਵੇਂ ਚੁਣੇ ਗਏ ਪ੍ਰਧਾਨ ਜਤਿੰਦਰ ਪਾਠਕ 3 ਅਗਸਤ ਨੂੰ ਆਪਣਾ ਅਹੁਦਾ ਸੰਭਾਲ ਰਹੇ ਹਨ। ਗੌਰਤਲਬ ਹੈ ਕਿ ਇਹ ਕਾਨੂੰਨੀ ਪ੍ਰਕਿਰਿਆ ਹੈ ਕਿ ਚੁਣਿਆ ਗਿਆ ਕੌਂਸਲ ਪ੍ਰਧਾਨ ਤਦ ਤੱਕ ਅਹੁਦਾ ਨਹੀਂ ਸੰਭਾਲ ਸਕਦਾ ਜਦੋਂ ਤੱਕ ਉਸ ਦੀ ਚੋਣ ਦਾ ਨੋਟੀਫ਼ਿਕੇਸ਼ਨ ਜਾਰੀ ਨਹੀਂ ਹੋ ਜਾਂਦਾ। ਜਦ ਤੱਕ ਪ੍ਰਧਾਨ ਅਹੁਦਾ ਨਹੀਂ ਸੰਭਾਲਦੇ ਤਦ ਤੱਕ ਕੌਂਸਲ ਵਲੋਂ ਚੁਣਿਆ ਗਿਆ ਸੀ. ਮੀਤ ਜਾਂ ਮੀਤ ਪ੍ਰਧਾਨ ਐਕਟਿੰਗ ਪ੍ਰਧਾਨ ਵਜੋਂ ਕੰਮ ਕਰਦਾ ਹੈ। ਹੁਣ 3 ਅਗਸਤ ਨੂੰ ਕਰੋੜਾਂ ਰੁਪਏ ਦੇ ਬਜਟ ਵਾਲੀ ਨਗਰ ਕੌਂਸਲ ਖੰਨਾ ਦੇ ਐਕਟਿੰਗ ਅਤੇ ਸੀ. ਮੀਤ ਪ੍ਰਧਾਨ ਹਰੀਸ਼ ਗੁਪਤਾ ਤੋਂ ਕੌਂਸਲ ਪ੍ਰਧਾਨ ਦਾ ਅਹੁਦਾ ਜਤਿੰਦਰ ਪਾਠਕ ਸੰਭਾਲਣਗੇ। ਗੌਰਤਲਬ ਹੈ ਕਿ ਜਤਿੰਦਰ ਪਾਠਕ ਕਈ ਸਾਲਾਂ ਤੋਂ ਲਗਾਤਾਰ ਕੌਂਸਲਰ ਦੀ ਚੋਣ ਜਿੱਤਦੇ ਆ ਰਹੇ ਹਨ। ਇਸ ਮੌਕੇ ਜਤਿੰਦਰ ਪਾਠਕ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਬਿਨਾਂ ਕਿਸੇ ਪੱਖਪਾਤ ਦੇ ਸਥਾਨਕ ਵਿਧਾਇਕ ਤੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਵਿਚ ਖੰਨਾ ਦੇ ਹਰ ਵਾਰਡ ਦੀ ਤਰੱਕੀ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਹ ਆਪਣੇ ਕਾਰਜਕਾਲ ਵਿਚ ਖੰਨਾ ਦੀ ਤਰੱਕੀ ਦਾ ਇਕ ਨਵਾਂ ਰਿਕਾਰਡ ਕਾਇਮ ਕਰਨਗੇ ।
Ad Position 22
No active advertisement
ਪਿਛਲੀ ਖ਼ਬਰ ਸਤਲੁਜ ਪੁਲ ਤੋਂ ਸਮਰਾਲਾ ਮਾਰਗ ਲੱਗੀ ਟੁੱਟਣ ਅਗਲੀ ਖ਼ਬਰ ਵਿਧਾਇਕ ਸੰਗੋਵਾਲ ਵਲੋਂ ਨਵ-ਨਿਯੁਕਤ ਜ਼ਿਲ੍ਹਾ ਜੁਆਇੰਟ ਸਕੱਤਰ ਰਮਨਜੋਤ ਸਿੰਘ ਗਿੱਲ ਸਨਮਾਨਿਤ
Ad Position 24