ਮਲੌਦ, 27 ਜੁਲਾਈ (ਸਹਾਰਨ ਮਾਜਰਾ)-ਜ਼ਿਲ੍ਹਾ ਲੁਧਿਆਣਾ ਅਧੀਨ ਕਿਲਾ ਰਾਏਪੁਰ ਦੇ ਜ਼ੋਨਲ ਪੱਧਰੀ ਟੂਰਨਾਮੈਂਟ ਸਰਕਾਰੀ ਹਾਈ ਸਕੂਲ ਜਗੇੜਾ ਦੇ ਖੇਡ ਮੈਦਾਨ ਵਿਚ ਜ਼ੋਨਲ ਕਨਵੀਨਰ ਬ੍ਰਹਮਜੋਤ ਸਿੰਘ ਅਤੇ ਜੋਨਲ ਵਾਲੀਬਾਲ ਕਨਵੀਨਰ ਕੰਵਲਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਵਿਚ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਸਰਕਾਰੀ ਹਾਈ ਸਕੂਲ ਜਗੇੜਾ, ਦ੍ਰਿਸ਼ਟੀ ਪਬਲਿਕ ਸਕੂਲ ਨਾਰੰਗਵਾਲ, ਵਿਕਟੋਰੀਆ ਪਬਲਿਕ ਸਕੂਲ ਲਹਿਰਾ, ਅਨੰਦ ਈਸ਼ਰ ਪਬਲਿਕ ਸਕੂਲ ਅਹਿਮਦਗੜ੍ਹ ਪੈਰਾਗੌਨ ਪਬਲਿਕ ਸਕੂਲ ਨੰਗਲ, ਐਸ. ਆਰ. ਐਮ ਕਾਨਵੇਂਟ ਸਕੂਲ ਪੋਹੀੜ. ਖਾਲਸਾ ਪਬਲਿਕ ਸਕੂਲ ਬਹਾਦਰਗੜ੍ਹ, ਸਸਸਸ ਨਾਰੰਗਵਾਲ ਆਦਿ ਸਕੂਲਾਂ ਦੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿਚੋਂ (ਅੰਡਰ-14 ਲੜਕਿਆਂ) ਵਿਚ ਸ. ਹ. ਸ. ਜਗੇੜਾ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਅਨੰਦ ਈਸ਼ਰ ਪਬਲਿਕ ਸਕੂਲ ਅਹਿਮਦਗੜ੍ਹ ਨੇ ਦੂਜਾ ਸਥਾਨ ਹਾਸਿਲ ਕੀਤਾ। ਅੰਡਰ 17 ਉਮਰ ਵਰਗ ਲੜਕਿਆਂ ਵਿਚ ਸ. ਹ. ਸ. ਜਗੇੜ੍ਹਾ ਨੇ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਦੂਸਰਾ ਸਥਾਨ ਦ੍ਰਿਸ਼ਟੀ ਪਬਲਿਕ ਸਕੂਲ ਨੇ ਹਾਸਲ ਕੀਤਾ। ਅੰਡਰ-19 ਲੜਕਿਆਂ ਵਿਚ ਖ਼ਾਲਸਾ ਪਬਲਿਕ ਸਕੂਲ ਬਹਾਦਰਗੜ ਨੇ ਪਹਿਲਾ ਸਥਾਨ ਅਤੇ ਦ੍ਰਿਸ਼ਟੀ ਪਬਲਿਕ ਸਕੂਲ ਨਾਰੰਗਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 14 ਉਮਰ ਵਰਗ ਲੜਕੀਆਂ ਵਿਚ ਸਰਕਾਰੀ ਹਾਈ ਸਕੂਲ ਜਗੇੜਾ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ 17 ਲੜਕੀਆਂ ਵਿਚ ਐੱਸ. ਆਰ. ਐਮ ਕਾਨਵੈਂਟ ਸਕੂਲ ਪੋਹੀੜ ਨੇ ਪਹਿਲਾ ਅਤੇ ਦੂਜਾ ਸਥਾਨ ਸਰਕਾਰੀ ਹਾਈ ਸਕੂਲ ਜਗੇੜਾ ਨੇ ਪ੍ਰਾਪਤ ਕੀਤਾ। ਅਧਿਆਪਕ ਰਣਯੋਧ ਸਿੰਘ ਤੇ ਰਮੇਸ਼ ਕੁਮਾਰ ਰਾਮਗੜ੍ਹ ਸਰਦਾਰਾਂ ਨੇ ਰੈਫ਼ਰੀ ਅੰਪਾਇਰ ਦੀ ਭੂਮਿਕਾ ਨਿਭਾਈ। ਇਸ ਮੌਕੇ ਮੁੱਖ ਅਧਿਆਪਕ ਕੁਲਵਿੰਦਰ ਸਿੰਘ ਸਰੌਦ, ਮਨਜਿੰਦਰ ਸਿੰਘ ਡੀ. ਪੀ. ਈ, ਜਗਰਾਜ ਸਿੰਘ ਡੀ. ਪੀ. ਰਛੀਨ, ਹਰਪਾਲ ਕੌਰ ਡੀ. ਪੀ. ਈ. ਵਿਕਟੋਰੀਆ ਪਬਲਿਕ ਸਕੂਲ ਲਹਿਰਾ, ਜਗਜੀਤ ਸਿੰਘ ਰਾਮਗੜ੍ਹ ਸਰਦਾਰਾ, ਰਮੇਸ਼ ਕੁਮਾਰ ਰਾਮਗੜ੍ਹ ਸਰਦਾਰਾ, ਠਾਕਰ ਸਿੰਘ ਡਾਂਗੋਂ ਸਕੂਲ, ਜਗੇੜ ਸਕੂਲ ਵਿੱਚੋਂ ਗੁਰਜੀਤ ਕੌਰ, ਗੀਤਾ, ਵਿਜੈ ਕੁਮਾਰ, ਗੁਰਮਤਪਾਲ ਸਿੰਘ, ਕਿਰਨਜੀਤ ਕੌਰ, ਅਮੀਰਾ, ਨਵੀਨ ਕੁਮਾਰ ਆਦਿ ਅਧਿਆਪਕਾਂ ਤੋਂ ਇਲਾਵਾ ਸਰਪੰਚ ਬਲਦੇਵ ਸਿੰਘ, ਪੰਚ ਜਗਵੀਰ ਸਿੰਘ, ਪੰਚ ਹਰਜਿੰਦਰ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਨੇ ਸਰਕਾਰੀ ਹਾਈ ਸਕੂਲ ਜਗੇੜਾ ਦੀ ਟੀਮ ਦੇ ਜਿੱਤ ਦਾ ਸਿਹਰਾ ਡੀ.ਪੀ.ਆਈ ਕੰਵਲਪ੍ਰੀਤ ਸਿੰਘ ਸਿੱਧੂ ਨੂੰ ਜਾਂਦਾ ਹੈ ਜਿਹੜੇ ਪਿਛਲੇ ਕਈ ਸਾਲਾਂ ਤੋਂ ਬੱਚਿਆਂ ਨੂੰ ਸਖ਼ਤ ਮਿਹਨਤ ਕਰਵਾ ਕੇ ਇਕ ਹੋਣਹਾਰ ਖਿਡਾਰੀ ਬਣਾਉਂਦੇ ਹਨ ਅਤੇ ਜਿਸ ਕਾਰਨ ਸਕੂਲ ਵੱਡੀਆਂ ਪ੍ਰਾਪਤੀਆਂ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕਰਦਾ ਆ ਰਿਹਾ ਹੈ। ਇਸ ਮੌਕੇ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ।