08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਏ. ਐਸ. ਟਰੱਸਟ ਦੇ ਨਵੇਂ ਪ੍ਰਧਾਨ ਰਾਜੇਸ਼ ਡਾਲੀ ਅਤੇ ਜਨਰਲ ਸਕੱਤਰ ਸੰਜੀਵ ਧਮੀਜਾ ਦਾ ਏ. ਐੱਸ. ਸੀਨੀਅਰ ਸੈਕੰਡਰੀ ਸਕੂਲ ਵਿਚ ਸਵਾਗਤ

Ad Position 21
No active advertisement
ਅਜੀਤ ਡੈਸਕ 28-07-2026
ਖੰਨਾ, 27 ਜੁਲਾਈ (ਹਰਜਿੰਦਰ ਸਿੰਘ ਲਾਲ)-ਸਥਾਨਕ ਏ. ਐੱਸ. ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਜ ਇਕ ਸਮਾਗਮ ਦੌਰਾਨ ਏ. ਐਸ. ਹਾਈ ਸਕੂਲ ਖੰਨਾ ਟਰੱਸਟ ਐਂਡ ਮੈਨੇਜਮੈਂਟ ਸੁਸਾਇਟੀ ਦੇ ਨਵ -ਨਿਯੁਕਤ ਪ੍ਰਧਾਨ ਰਾਜੇਸ਼ ਡਾਲੀ ਅਤੇ ਜਨਰਲ ਸਕੱਤਰ ਸੰਜੀਵ ਧਮੀਜਾ ਦਾ ਸਮੂਹ ਸਟਾਫ਼ ਵੱਲੋਂ ਸਵਾਗਤ ਕੀਤਾ ਗਿਆ । ਇਸ ਸਮੇਂ ਉਨ੍ਹਾਂ ਦਾ ਨਾਲ ਉਚੇਚੇ ਤੌਰ ’ਤੇ ਵਾਈਸ ਪ੍ਰਧਾਨ ਐਡਵੋਕੇਟ ਨਵੀਨ ਥੰਮਨ, ਸਕੂਲ ਮੈਨੇਜਰ ਮੋਹਿਤ ਗੋਇਲ, ਸਕੱਤਰ ਐਮ. ਜੀ. ਸੀ. ਏ ਐਸ ਮਾਡਰਨ ਹਾਈ ਸਕੂਲ ਸ਼ਿਵਮ ਬੇਦੀ ਹਜ਼ਾਰ ਹੋਏ। ਸਕੂਲ ਪ੍ਰਿੰਸੀਪਲ ਇੰਦਰਜੀਤ ਸਿੰਘ ਨੇ ਆਏ ਹੋਏ ਮਹਿਮਾਨ ਦਾ ਸਵਾਗਤ ਕੀਤਾ ਅਤੇ ਸਮੂਹ ਪ੍ਰਬੰਧਕ ਕਮੇਟੀ ਨੂੰ ਵਿਸ਼ਵਾਸ ਦਵਾਇਆ ਕਿ ਸਕੂਲ ਦੇ ਸਮੂਹ ਵਿਕਾਸ ਕਾਰਜਾਂ ਵਿਚ ਸਮੁੱਚਾ ਸਟਾਫ਼ ਸਦਾ ਕਾਰਜਸ਼ੀਲ ਰਹਿਣ ਲਈ ਵਚਨਬੱਧ ਹੈ । ਇਸ ਮੌਕੇ ਜਨਰਲ ਸਕੱਤਰ ਸੰਜੀਵ ਧਮੀਜਾ ਨੇ ਹਜ਼ਾਰ ਸਮੂਹ ਸਟਾਫ਼ ਦਾ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਸਕੂਲ ਵਿੱਚ ਹੋਏ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਅੰਤ ਵਿੱਚ ਆਪਣੇ ਭਾਸ਼ਣ ਵਿੱਚ ਟਰੱਸਟ ਦੇ ਪ੍ਰਧਾਨ ਰਾਜੇਸ਼ ਡਾਲੀ ਨੇ ਭਰੋਸਾ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਵਿਕਾਸ ਕਾਰਜਾਂ ਵਿੱਚ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਫਿਜ਼ਿਕਸ ਲੈਕਚਰ ਥੀਏਟਰ ਦੇ ਨਵੀਨੀਕਰਨ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਦੇ ਸਮੁੱਚੇ ਅਕਾਦਮਿਕ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਮੌਕੇ ਜੁਆਇੰਟ ਜਨਰਲ ਸਕੱਤਰ ਜਤਿੰਦਰ ਦੇਵਗਨ ਨੇ ਸ਼ੁੱਭ ਕਾਮਨਾਵਾਂ ਭੇਜੀਆਂ। ਇਸ ਮੌਕੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੀ. ਐਸ. ਪੀ. ਵਲੋ ਸਫ਼ਾਈ ਕਰਮੀਆਂ ਤੇ ਤਸ਼ੱਦਦ ਢਾਹੁਣ ਵਿਰੁੱਧ ਰਾਜਪਾਲ ਨੂੰ ਭੇਜਿਆ ਗਿਆ ਮੈਮੋਰੈਂਡਮ ਅਗਲੀ ਖ਼ਬਰ ਵਰਿੰਦਰਦੀਪ ਕੌਰ ਮਾਨ ਬਰਮਾ ਅਤੇ ਮਨਦੀਪ ਬਰਮਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕੀਤੀ ਮੁਲਾਕਾਤ
Ad Position 24