08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਬੀ. ਐਸ. ਪੀ. ਵਲੋ ਸਫ਼ਾਈ ਕਰਮੀਆਂ ਤੇ ਤਸ਼ੱਦਦ ਢਾਹੁਣ ਵਿਰੁੱਧ ਰਾਜਪਾਲ ਨੂੰ ਭੇਜਿਆ ਗਿਆ ਮੈਮੋਰੈਂਡਮ

Ad Position 21
No active advertisement
ਅਜੀਤ ਡੈਸਕ 28-07-2026
ਖੰਨਾ, 27 ਜੁਲਾਈ (ਲਾਲ)- ਸਫ਼ਾਈ ਕਰਮੀਆਂ ਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਅੱਤ ਦਾ ਤਸ਼ੱਦਦ ਢਾਉਣ ਵਿਰੁੱਧ ਬਹੁਜਨ ਸਮਾਜ ਪਾਰਟੀ ਵਲੋਂ ਇਕ ਮੈਮੋਰੈਂਡਮ ਖੰਨਾ ਦੇ ਤਹਿਸੀਲਦਾਰ ਰਾਹੀਂ ਪੰਜਾਬ ਦੇ ਰਾਜਪਾਲ ਨੂੂੰ ਦਿੱਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ ਸੰਵਿਧਾਨ ਅਨੁਸਾਰ ਸਰਕਾਰ ਚਲਾਉਣ ਅਤੇ ਸਾਰੇ ਵਰਗਾਂ ਨਾਲ ਬਰਾਬਰਤਾ ਦਾ ਵਿਵਹਾਰ ਕਰਨ ਲਈ ਵਚਨਬੱਧ ਹੋਣ ਦੀ ਬਜਾਏ ਪਹਿਲਾਂ ਤੋਂ ਬਣੀ ਮਾਨਸਿਕਤਾ ਅਨੁਸਾਰ ਕਿਰਤੀ-ਵਰਗ, ਘੱਟ ਗਿਣਤੀਆਂ, ਅਨੁਸੂਚਿਤ ਜਾਤੀਆਂ ਅਤੇ ਹੋਰ ਪਛੜੀਆਂ ਸ਼੍ਰੇਣੀਆਂ ਦੇ ਹੱਕ ਦੀ ਗੱਲ ਕਰਨ ਤੇ ਉਸ ਵਿਰੁੱਧ ਸੰਵਿਧਾਨ ਦੀਆਂ ਧਰਾਵਾਂ ਦੇ ਉਲਟ ਜਾ ਕੇ ਤਸ਼ੱਦਦ ਅਤੇ ਬਲ ਦੀ ਵਰਤੋਂ ਕਰਕੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਅਤੇ ਖ਼ੌਫ਼ ਦੀ ਭਾਵਨਾ ਪੈਦਾ ਕਰਨ ਦਾ ਕੰਮ ਕਰਦੀ ਹੈ। ਇਸ ਦੀ ਪ੍ਰਤੱਖ ਮਿਸਾਲ ਹੈ ਕਿ 22 ਜੁਲਾਈ 2026 ਨੂੰ ਬਰਨਾਲਾ ਵਿਖੇ ਸਫ਼ਾਈ ਕਰਮੀਆਂ ਵਲੋਂ ਸਰਕਾਰ ਦੇ ਚੋਣਾਂ ਦੌਰਾਨ ਚੋਣ ਮੈਨੀਫੈਸਟੋ ਵਿੱਚ ਦਿੱਤੀਆਂ ਗਰੰਟੀਆਂ ਵਿਚੋਂ ਇੱਕ ਕਿ ਸਾਰੇ ਕੱਚੇ ਸਫ਼ਾਈ ਕਰਮੀਆਂ ਨੂੰ ਪੱਕੇ ਕੀਤਾ ਜਾਵੇਗਾ, ਪੂਰੀ ਨਹੀਂ ਕੀਤੀ ਗਈ। ਸਫ਼ਾਈ ਦੇ ਕੰਮ ਤੇ ਲੱਗੇ ਪਿਛਲੇ ਕਰੀਬ 25-28 ਸਾਲ ਦੀ ਸੇਵਾ ਵਾਲੇ ਲੋਕਾਂ ਨੂੰ ਵੀ ਹੱਕ ਦੇਣ ਦੀ ਬਜਾਏ ਪੁਲਿਸ ਦੇ ਆਹਲਾ ਅਧਿਕਾਰੀਆਂ ਵਲੋਂ ਔਰਤਾਂ ਸਮੇਤ ਤਸ਼ੱਦਦ ਢਾਹਿਆ ਗਿਆ ਹੈ। ਜਿਸ ਕਰਕੇ ਵੱਡੀ ਗਿਣਤੀ ਵਿੱਚ ਮਰਦ ਅਤੇ ਔਰਤਾਂ ਨੂੰ ਗੰਭੀਰ ਸੱਟਾਂ ਲੱਗਣ ਕਾਰਣ ਹਸਪਤਾਲਾਂ ਅੰਦਰ ਦਾਖਲ ਕਰਵਾਉਣਾ ਪਿਆ । ਪੂਰੇ ਦੇਸ਼ ਅੰਦਰ ਪੰਜਾਬ ਸਭ ਤੋਂ ਵੱਧ ਅਨੁਸੂਚਿਤ ਜਾਤੀ ਆਬਾਦੀ ਵਾਲਾ ਸੂਬਾ ਹੈ ਅਤੇ ਪੰਜਾਬ ਸਰਕਾਰ ਵਲੋਂ ਇਸ ਆਬਾਦੀ ਦੇ ਮਾਨਵੀ ਅਤੇ ਸੰਵਿਧਾਨਿਕ ਹੱਕਾਂ ਤੋਂ ਮੁਨਕਰ ਹੋਣਾ ਇਨ੍ਹਾਂ ਦੇ ਮੱਨਖੀ ਅਤੇ ਸੰਵਿਧਾਨਿਕ ਹੱਕਾਂ ਤੇ ਦਿਨ ਦਿਹਾੜੇ ਡਾਕਾ ਮਾਰਨ ਦੇ ਤੱਲ ਹੋਵੇਗਾ।
ਇਸ ਲਈ ਬਹੁਜਨ ਸਮਾਜ ਪਾਰਟੀ, ਪੰਜਾਬ ਨੇ ਇਸ ਅਮਾਨਵੀ ਅਤੇ ਗੈਰ-ਸੰਵਿਧਾਨਿਕ ਪ੍ਰਕਿਰਿਆ ਦੇ ਵਿਰੁੱਧ ਰਾਜਪਾਲ ਤੋਂ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ ਅਤੇ ਕਰਮਚਾਰੀਆਂ ਖ਼ਿਲਾਫ਼ ਇਸ ਸਾਰੇ ਵਰਤਾਰੇ ਦੀ ਹਾਈ ਕੋਰਟ ਦੇ ਜੱਜ ਤੋਂ ਉੱਚ ਪੱਧਰੀ ਜਾਂਚ ਦੀ ਮੰਗ ਵੀ ਕੀਤੀ ਹੈ। ਇਸ ਮੌਕੇ ਹਰਭਜਨ ਸਿੰਘ ਦੁੱਲਵਾ ਜ਼ਿਲ੍ਹਾ ਪ੍ਰਧਾਨ ਦਿਹਾਤੀ, ਜਗਜੀਤ ਸਿੰਘ ਬਿੱਟੂ ਇੰਚਾਰਜ ਵਿਧਾਨ ਸਭਾ ਖੰਨਾ, ਸੁਖਵਿੰਦਰ ਸਿੰਘ ਪ੍ਰਧਾਨ ਬਸਪਾ ਖੰਨਾ, ਹਰਜਿੰਦਰ ਸਿੰਘ ਭਾਦਲਾ ਕੈਸ਼ੀਅਰ ਖੰਨਾ, ਸੂਬੇਦਾਰ ਜਸਵੰਤ ਸਿੰਘ, ਸੁੱਖਾ ਭੱਟੀਆਂ ਭਗਵਾਨ ਸਿੰਘ ਖੰਨਾ, ਗੁਰਮੀਤ ਸਿੰਘ ਟੀਟੂ ਸਾਬਕਾ ਸਰਪੰਚ ਕਿਸ਼ਨਗੜ੍ਹ, ਮੇਜਰ ਸਿੰਘ ਕਿਸ਼ਨਗੜ੍ਹ, ਸਿੰਦਰਪਾਲ ਚਾਪੜਾ, ਹਰਵਿੰਦਰ ਸਿੰਘ ਮੁਜਾਦਪੁਰ, ਦਲਵੀਰ ਸਿੰਘ ਮਢਿਆਲਾ, ਜਗਪਾਲ ਸਿੰਘ ਜੱਗਾ, ਧਰਮਿੰਦਰ ਸਿੰਘ ਬਿਲਾਸਪੁਰ, ਰਵਿੰਦਰਪਾਲ ਹੱਬੋਵਾਲ, ਹਰਜਿੰਦਰ ਸਿੰਘ, ਜਗਤਾਰ ਸਿੰਘ ਭਾਮੀਆਂ, ਗੁਰਬਚਨ ਪਾਲ ਕੁਟਾਹਰੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 4 ਮਹੀਨੇ ਦੀ ਮੁਫ਼ਤ ਕਣਕ ਜੁਲਾਈ ਤੋਂ ਅਕਤੂਬਰ 2026 ਤੱਕ ਪੀ. ਡੀ. ਐਸ ਰਾਹੀ ਵੰਡ ਦਾ ਕੰਮ ਹੋਇਆ ਸ਼ੁਰੂ ਅਗਲੀ ਖ਼ਬਰ ਏ. ਐਸ. ਟਰੱਸਟ ਦੇ ਨਵੇਂ ਪ੍ਰਧਾਨ ਰਾਜੇਸ਼ ਡਾਲੀ ਅਤੇ ਜਨਰਲ ਸਕੱਤਰ ਸੰਜੀਵ ਧਮੀਜਾ ਦਾ ਏ. ਐੱਸ. ਸੀਨੀਅਰ ਸੈਕੰਡਰੀ ਸਕੂਲ ਵਿਚ...
Ad Position 24