ਪਾਇਲ, 29 ਜੁਲਾਈ (ਰਜਿੰਦਰ ਸਿੰਘ, ਨਿਜ਼ਾਮਪੁਰ)-ਸਥਾਨਕ ਨਗਰ ਕੋਂਸਲ ਪਾਇਲ ’ਚ ਆਮ ਆਦਮੀ ਪਾਰਟੀ ਦੀ ਬਲਜਿੰਦਰ ਕੌਰ ਪ੍ਰਧਾਨ ਬਣੇ ਅਤੇ ਬੂਟਾ ਸਿੰਘ ਤੇ ਦਾਨੋ ਰਾਣੀ ਮੀਤ ਪ੍ਰਧਾਨ ਬਣੇ। ਇਸ ਸਮੇਂ ਐਸ. ਡੀ. ਐਮ ਪਾਇਲ ਪ੍ਰੀਤਇੰਦਰ ਸਿੰਘ ਬੈਂਸ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਨਗਰ ਕੌਂਸਲ ਦੇ ਚੁਣੇ ਮੈਬਰਾਂ ਦੀ ਮੀਟਿੰਗ ਬੁਲਾਈ ਗਈ ਸੀ ਸਭ ਤੋਂ ਪਹਿਲਾ ਮੈਬਰਾਂ ਨੂੰ ਸੋਹ ਚੁਕਾਈ ਗਈ, 2 ਕੌਂਸਲਰਾਂ ਗੈਰਹਾਜ਼ਰ ਸਨ ਅਤੇ ਬਾਅਦ ਵਿੱਚ ਵੋਟਿੰਗ ਕਰਵਾਈ ਗਈ, ਇਨ੍ਹਾਂ ਬਾਕੀ ਕੌਸਲਰਾ ਨੇ ਮੌਕੇ ’ਤੇ ਸਰਬਸੰਮਤੀ ਨਾਲ ਬਲਜਿੰਦਰ ਕੌਰ ਨੂੰ ਪ੍ਰਧਾਨ ਚੁਣ ਲਿਆ। ਇਸ ਸਮੇਂ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਨਗਰ ਕੌਂਸਲ ਪਾਇਲ ਦੀ ਪ੍ਰਧਾਨ ਦੀ ਚੋਣ ਲਈ 7 ਕੌਸਲਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਦੇ ਹੱਕ ਵਿੱਚ ਸਹਿਮਤੀ ਪ੍ਰਗਟ ਕੀਤੀ ਹੈ। ਇਸ ਸਮੇਂ ਉਨ੍ਹਾਂ ਨਵੇ ਚੁਣੇ ਅਹੁੱਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਗਰ ਕੌਸਲ ਦੇ ਕੰਮਕਾਰ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਬਿਨ੍ਹਾਂ ਕਿਸੇ ਭੇਦਭਾਵ ਤੋਂ ਕੀਤੇ ਜਾਣ ਤਾਂ ਜੋ ਪਾਇਲ ਸ਼ਹਿਰ ਨੂੰ ਹੋਰ ਤਰੱਕੀ ਦੇ ਰਾਹ ਤੇ ਤੋਰਿਆ ਜਾ ਸਕੇ। ਜਿਕਰਯੋਗ ਹੈ ਨਗਰ ਕੌਸਲ ਦੀ ਪ੍ਰਧਾਨ ਬਣਨ ਵਾਲੀ ਬਲਜਿੰਦਰ ਕੌਰ ਵਾਰਡ ਨੰਬਰ: 3 ਤੋਂ ਅਜ਼ਾਦ ਉਮੀਦਵਾਰ ਚੋਣ ਲੜ ਕੇ ਜੇਤੂ ਰਹੇ ਸਨ ਅਤੇ ਕੱੁਝ ਦਿਨਾਂ ਬਾਅਦ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਇਸ ਤਰ੍ਹਾਂ ਦਾਨੋਂ ਰਾਣੀ ਵੀ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜੇ ਸਨ ਉਹ ਵੀ ਬਾਅਦ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਪ੍ਰਤੂ ਇਨ੍ਹਾਂ ਦੋਨਾਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਬਾਅਦ ਵੀ ਆਮ ਆਦਮੀ ਪਾਰਟੀ ਨੂੰ ਪ੍ਰਧਾਨ ਬਣਾਉਣ ਲਈ ਸਮੇਤ ਹਲਕਾ ਵਿਧਾਇਕ ਵੋਟ ਤੋਂ ਬਿਨ੍ਹਾ ਇੱਕ ਹੋਰ ਕੌਸਲਰ ਲੋੜ ਸੀ ਜੋ ਕਿ ਅੱਜ ਦੀ ਚੋਣ ਸਮੇਂ ਕਾਂਗਰਸੀ ਪਾਰਟੀ ਦੇ ਵਾਰਡ ਨੰ: 3 ਤੋਂ ਜੇਤੂ ਉਮੀਦਵਾਰ ਨੇ ਪ੍ਰਧਾਨ ਦੇ ਹੱਕ ਵਿੱਚ ਵੋਟ ਪਾ ਕੇ ਪੂਰੀ ਕਰ ਦਿੱਤੀ ਸੀ। ਜਿਸ ਨਾਲ ਪਾਇਲ ਸ਼ਹਿਰ ਅੰਦਰ ਆਮ ਆਦਮੀ ਪਾਰਟੀ ਦੀ ਬਲਜਿੰਦਰ ਕੌਰ ਪ੍ਰਧਾਨ ਬਣ ਗਏ। ਇਸ ਸਮੇਂ ਕਾਂਗਰਸ ਪਾਰਟੀ ਦੇ ਵਾਰਡ ਨੰਬਰ 4 ਤੋਂ ਕੌਸਲਰ ਧਰਮਿੰਦਰ ਸਿੰਘ ਛਿੰਦੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਸ ਵੱਲੋਂ ਸ਼ਹਿਰ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆ ਅਤੇ ਸ਼ਹਿਰ ਦਾ ਕੰਮਕਾਰ ਚਲਾਉਣ ਲਈ ਸਰਮਥਨ ਦਿੱਤਾ ਗਿਆ ਹੈ। ਇਸ ਮੌਕੇ ਸੀਨੀਅਰ ਆਗੂ ਅਵਿਨਾਸ਼ਪ੍ਰੀਤ ਸਿੰਘ ਜੱਲ੍ਹਾ, ਪੀਏ ਮਨਜੀਤ ਸਿੰਘ ਡੀ. ਸੀ, ਸਰਪੰਚ ਮਲਦੀਪ ਸਿੰਘ ਸ਼ਾਹਪੁਰ, ਸੁਖਵਿੰਦਰ ਸਿੰਘ ਨਵਾ ਪਿੰਡ, ਸਰਪੰਚ ਗੁਰਿੰਦਰ ਸਿੰਘ ਘੁਡਾਣੀ ਕਲਾਂ, ਕੌਸਲਰ ਪਰਮਿੰਦਰ ਸਿੰਘ, ਕੌਸਲਰ ਸੁਖਪ੍ਰੀਤ ਸਿੰਘ ਸੋਹੀ, ਸਰਪੰਚ ਕਰਮਜੀਤ ਸਿੰਘ ਬਰਮਾਲੀਪੁਰ, ਕੌਸਲਰ ਧਰਮਿੰਦਰ ਸਿੰਘ, ਗੁਰਮੀਤ ਸਿੰਘ, ਸਰਪੰਚ ਲਖਵੀਰ ਸਿੰਘ ਔਜਲਾ, ਸਰਪੰਚ ਬਲਜਿੰਦਰ ਸਿੰਘ ਜੈਪੁਰਾ, ਮਨਦੀਪ ਸਿੰਘ ਪੰਨੂ, ਸਰਾਜ ਮਹੁੰਮਦ ਬਿਸ਼ਨਪੁਰਾ, ਹਰਜੀਤ ਸਿੰਘ, ਸਰਪੰਚ ਦਵਿੰਦਰ ਸਿੰਘ, ਜਗਰੂਪ ਕੌਰ, ਅਮਰਜੀਤ ਕੌਰ ਆਦਿ ਵੱਡੀ ਗਿਣਤੀ ’ਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ।
ਆਮ ਆਦਮੀ ਪਾਰਟੀ ਦੀ ਬਲਜਿੰਦਰ ਕੌਰ ਬਣੇ ਨਗਰ ਕੌਂਸਲ ਪਾਇਲ ਦੇ ਪ੍ਰਧਾਨ
ਅਜੀਤ ਡੈਸਕ
30-07-2026