15 ਲੱਖ ਦੀ ਨਕਦੀ ਤੇ ਕੁਝ ਗਹਿਣਿਆਂ ਦੀ ਚੋਰੀ ਨਿਕਲੀ ਝੂਠ ਦਾ ਪੁਲੰਦਾ
ਪਰਿਵਾਰ ਦਾ 13 ਸਾਲਾ ਬੱਚਾ ਹੀ ਨਿਕਲਿਆ ਮਾਸਟਰ ਮਾਈਂਡ , ਅਪਰਾਧਿਕ ਮਾਮਲਾ ਦਰਜ
ਮਾਛੀਵਾੜਾ ਸਾਹਿਬ, 1 ਅਗਸਤ (ਮਨੋਜ ਕੁਮਾਰ, ਰਾਜਦੀਪ ਸਿੰਘ ਅਲਬੇਲਾ)-ਹੁਣ ਤੱਕ ਦੇ ਇਤਿਹਾਸ ਵਿਚ ਇਲਾਕੇ ਦੀ ਸ਼ਾਇਦ ਇਹ ਪਹਿਲੀ ਘਟਨਾ ਹੈ ਜਿਸ ਨੇ ਨਾ ਸਿਰਫ਼ ਵਿਸ਼ਵਾਸ ਨੂੰ ਚਕਨਾਚੂਰ ਕੀਤਾ ਬਲਕਿ ਕਿਸ ਤਰ੍ਹਾਂ ਕੋਈ ਸੰਪੰਨ ਵਪਾਰਕ ਘਰਾਣੇ ਦੀ ਕ੍ਰਿਮੀਨਲ ਸੋਚ ਕਿਸੇ ਬੇਗੁਨਾਹ ਦੇ ਭਵਿੱਖ ਨੂੰ ਧੁੰਦਲਾ ਕਰ ਸਕਦੀ ਹੈ। ਇਸ ਦਾ ਸ਼ਾਇਦ ਹੀ ਕਿਸੇ ਨੂੰ ਇਲਮ ਹੋਵੇ ਕਿ ਕਰੀਬ ਦੋ ਦਿਨ ਪਹਿਲਾਂ ਮੀਡੀਆ ਦੇ ਕੈਮਰਿਆਂ ਮੂਹਰੇ ਗੁਰੂ ਨਾਨਕ ਮੁਹੱਲੇ ਦੇ ਵਸਨੀਕ ਆਪਣੇ ਘਰ ਵਿਚ ਦਿਨ ਦਿਹਾੜੇ ਹੋਈ ਚੋਰੀ ਦੀ ਕਹਾਣੀ ਜ਼ੋਰ ਸ਼ੋਰ ਨਾਲ ਸੁਣਾ ਰਹੇ ਪਰਿਵਾਰਕ ਮੈਂਬਰ ਪੁਲਿਸ ’ਤੇ ਕਾਰਵਾਈ ਨਾ ਕਰਨ ਦਾ ਇਲਜ਼ਾਮ ਲੱਗਾ ਰਹੇ ਸਨ।
ਮਾਛੀਵਾੜਾ ਸਾਹਿਬ, 1 ਅਗਸਤ (ਮਨੋਜ ਕੁਮਾਰ, ਰਾਜਦੀਪ ਸਿੰਘ ਅਲਬੇਲਾ)-ਹੁਣ ਤੱਕ ਦੇ ਇਤਿਹਾਸ ਵਿਚ ਇਲਾਕੇ ਦੀ ਸ਼ਾਇਦ ਇਹ ਪਹਿਲੀ ਘਟਨਾ ਹੈ ਜਿਸ ਨੇ ਨਾ ਸਿਰਫ਼ ਵਿਸ਼ਵਾਸ ਨੂੰ ਚਕਨਾਚੂਰ ਕੀਤਾ ਬਲਕਿ ਕਿਸ ਤਰ੍ਹਾਂ ਕੋਈ ਸੰਪੰਨ ਵਪਾਰਕ ਘਰਾਣੇ ਦੀ ਕ੍ਰਿਮੀਨਲ ਸੋਚ ਕਿਸੇ ਬੇਗੁਨਾਹ ਦੇ ਭਵਿੱਖ ਨੂੰ ਧੁੰਦਲਾ ਕਰ ਸਕਦੀ ਹੈ। ਇਸ ਦਾ ਸ਼ਾਇਦ ਹੀ ਕਿਸੇ ਨੂੰ ਇਲਮ ਹੋਵੇ ਕਿ ਕਰੀਬ ਦੋ ਦਿਨ ਪਹਿਲਾਂ ਮੀਡੀਆ ਦੇ ਕੈਮਰਿਆਂ ਮੂਹਰੇ ਗੁਰੂ ਨਾਨਕ ਮੁਹੱਲੇ ਦੇ ਵਸਨੀਕ ਆਪਣੇ ਘਰ ਵਿਚ ਦਿਨ ਦਿਹਾੜੇ ਹੋਈ ਚੋਰੀ ਦੀ ਕਹਾਣੀ ਜ਼ੋਰ ਸ਼ੋਰ ਨਾਲ ਸੁਣਾ ਰਹੇ ਪਰਿਵਾਰਕ ਮੈਂਬਰ ਪੁਲਿਸ ’ਤੇ ਕਾਰਵਾਈ ਨਾ ਕਰਨ ਦਾ ਇਲਜ਼ਾਮ ਲੱਗਾ ਰਹੇ ਸਨ। ਜਦੋਂ ਇਸ ਕਹਾਣੀ ਦੀ ਪੁਲਿਸ ਦੇ ਦੂਰ ਅੰਦੇਸ਼ੀ ਅਧਿਕਾਰੀਆਂ ਨੇ ਛਾਣਬੀਣ ਕੀਤੀ ਤਾਂ ਇੱਕ ਵਾਰ ਤਾਂ ਪੁਲਿਸ ਵੀ ਹੈਰਾਨ ਰਹਿ ਗਈ ਕਿ ਜਿਹੜੀ ਚੋਰੀ ਹੋਈ ਹੀ ਨਹੀਂ, ਉਸ ਬਾਰੇ ਇੰਨਾ ਵੱਡਾ ਪ੍ਰਚਾਰ ਸਮਝ ਤੋਂ ਪਰੇ ਹੈ। ਡੀ. ਐੱਸ. ਪੀ. ਸਮਰਾਲਾ ਪ੍ਰਿਤਪਾਲ ਸਿੰਘ ਤੇ ਥਾਣਾ ਮੁਖੀ ਮਾਛੀਵਾੜਾ ਚਰਨਜੀਤ ਸਿੰਘ ਦੀ ਸੰਯੁਕਤ ਟੀਮ ਨੇ ਐੱਸ. ਐੱਸ. ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਦੇ ਨਿਰਦੇਸ਼ਾਂ ‘ਤੇ ਇਸ ਕਹਾਣੀ ਦੀਆਂ ਸਾਰੀਆਂ ਪਰਤਾਂ ਉਧੇੜ ਕੇ ਰੱਖ ਦਿੱਤੀਆਂ ਕਿ ਕਿਸ ਤਰਾਂ ਇਸ ਪਰਿਵਾਰ ਦਾ 13 ਸਾਲਾ ਅੱਠਵੀਂ ਕਲਾਸ ਦਾ ਵਿਦਿਆਰਥੀ ਯੁਗੇਸ਼ ਜੈਨ ਜਿਸ ਨੇ ਘਰ ਵਿਚ ਛੁਪਾ ਕੇ ਰੱਖੀ ਨਗਦੀ ਵਿਚੋਂ ਪਹਿਲਾਂ ਬੁਲੇਟ ਮੋਟਰਸਾਈਕਲ, ਸੋਨੇ ਦਾ ਬ੍ਰਿਸਲੈਟ, ਕੀਮਤੀ ਆਈ ਫ਼ੋਨ ਮੋਬਾਇਲ ਤੇ ਮਹਿੰਗੀਆਂ ਪਾਰਟੀਆਂ ਵਿਚ ਲੱਖਾਂ ਰੁਪਏ ਉਡਾ ਦਿੱਤੇ। ਜਦੋਂ ਘਰ ਭੇਦ ਖੁੱਲ੍ਹਿਆ ਤਾਂ ਇਸ ਨੂੰ ਚੋਰੀ ਦੀ ਸ਼ਕਲ ਦੇ ਕੇ ਕਿਸ ਤਰ੍ਹਾਂ ਇਸੇ ਮੁਹੱਲੇ ਦੇ ਵਸਨੀਕ ਇੱਕ ਸੁਨਿਆਰ ਨੌਜਵਾਨ ‘ਤੇ ਚੋਰੀ ਕਰਨ ਦਾ ਇਲਜ਼ਾਮ ਲਗਾ ਦਿੱਤਾ। ਇਹ ਤਾਂ ਪੁਲਿਸ ਦੀ ਮੁਸਤੈਦੀ ਸੀ ਕਿ ਕੁੱਝ ਪਲਾਂ ਵਿਚ ਹੀ ਸੱਚ ਸਾਹਮਣੇ ਆ ਗਿਆ, ਨਹੀਂ ਤਾਂ ਕੋਈ ਬੇਗੁਨਾਹ ਸਰਕਾਰੀ ਫਾਈਲਾਂ ਵਿਚ ਵੱਡਾ ਗੁਨਾਹਗਾਰ ਬਣ ਕੇ ਰਹਿ ਜਾਣਾ ਸੀ। ਫਿਲਹਾਲ ਪੁਲਿਸ ਨੇ ਨਾਬਾਲਗ ਲੜਕੇ ਯੋਗੇਸ਼ ਤੇ ਉਸ ਦੇ ਪਿਤਾ ਅਭੈ ਜੈਨ ਵਿਰੁੱਧ ਵੱਖ-ਵੱਖ ਅਪਰਾਧਿਕ ਧਰਾਵਾਂ 331 (4), 305, 61 (217) ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਤੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।