05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਪੀ. ਐਮ. ਸ੍ਰੀ ਸ. ਸ. ਡੇਹਲੋਂ ਵਿਖੇ ਵਿਦਿਆਰਥਣਾਂ ਨੂੰ ਸਾਈਕਲ ਵੰਡੇ

ਡੇਹਲੋਂ, 4 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਪੀ. ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਹਲੋਂ ਵਿਖੇ ਪ੍ਰਿੰਸੀਪਲ ਜਗਦੀਸ਼ ਸਿੰਘ ਪ੍ਰਿੰਸੀਪਲ ਦੀ ਪ੍ਰੇਰਨਾਦਾਇਕ ਅਤੇ ਗਤੀਸ਼ੀਲ ਅਗਵਾਈ ਹੇਠ ਸਾਈਕਲ ਵੰਡ ਸਮਾਰੋਹ ਕਰਾਇਆ ਗਿਆ।

Ad Position 21
No active advertisement
ਅਜੀਤ ਡੈਸਕ 05-08-2026
ਡੇਹਲੋਂ, 4 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਪੀ. ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਹਲੋਂ ਵਿਖੇ ਪ੍ਰਿੰਸੀਪਲ ਜਗਦੀਸ਼ ਸਿੰਘ ਪ੍ਰਿੰਸੀਪਲ ਦੀ ਪ੍ਰੇਰਨਾਦਾਇਕ ਅਤੇ ਗਤੀਸ਼ੀਲ ਅਗਵਾਈ ਹੇਠ ਸਾਈਕਲ ਵੰਡ ਸਮਾਰੋਹ ਕਰਾਇਆ ਗਿਆ। ਇਸ ਸਮੇਂ ਸਰਪੰਚ ਬਲਜਿੰਦਰ ਕੌਰ, ਪਰਮਦੀਪ ਸਿੰਘ ਦੀਪਾ ਮਿਲਨ ਪੈਲਸ, ਕੁਲਦੀਪ ਸਿੰਘ ਗਿੱਲ ਮਾਰਟ ਅਤੇ ਬਲਾਕ ਸੰਮਤੀ ਮੈਂਬਰ ਜਗਰੂਪ ਸਿੰਘ ਗਿੱਲ ਡੇਹਲੋਂ ਨੇ ਸਾਂਝੇ ਰੂਪ ਵਿੱਚ ਸਾਈਕਲ ਵੰਡਣ ਦੀ ਰਸਮ ਅਦਾ ਕੀਤੀ। ਸਕੂਲ ਮੀਡੀਆ ਇੰਚਾਰਜ ਅਜੀਤਪਾਲ ਸਿੰਘ ਜੱਸੋਵਾਲ ਨੇ ਦੱਸਿਆ ਕਿ ਸਰਪੰਚ ਬਲਜਿੰਦਰ ਕੌਰ ਡੇਹਲੋਂ ਦੀ ਯੋਗ ਅਗਵਾਈ ਵਿੱਚ ਨਗਰ ਦੀ ਗ੍ਰਾਮ ਪੰਚਾਇਤ ਸਕੂਲ ਦੀ ਉੱਨਤੀ ਅਤੇ ਸਕੂਲ ਦੇ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਲਈ ਸਦਾ ਤਤਪਰ ਰਹਿੰਦੇ ਹਨ। ਪ੍ਰਿੰਸੀਪਲ ਜਗਦੀਸ਼ ਸਿੰਘ ਨੇ ਕਿਹਾ ਕਿ ਸਕੂਲ ਲਈ ਜਿਸ ਕਿਸਮ ਦੀ ਵੀ ਲੋੜ ਮਹਿਸੂਸ ਹੁੰਦੀ ਹੈ ਉਸ ਨੂੰ ਪੂਰਾ ਕਰਨ ਲਈ ਸਮੁੱਚੀ ਗ੍ਰਾਮ ਪੰਚਾਇਤ ਅਤੇ ਪਿੰਡ ਦੇ ਪਤਵੰਤੇ ਆਪਣਾ ਯੋਗਦਾਨ ਪਾਉਂਦੇ ਹਨ। ਇਸੇ ਕੜੀ ਤਹਿਤ ਸਰਪੰਚ ਸਮੇਤ ਸਮੁੱਚੀ ਗ੍ਰਾਮ ਪੰਚਾਇਤ ਨੇ ਸਾਂਝੇ ਤੌਰ ’ਤੇ ਸਕੂਲ ਦੀਆਂ ਦੂਰੋਂ ਆਉਂਦੀਆਂ ਲੋੜਬੰਦ ਸੱਤ ਵਿਦਿਆਰਥਣਾਂ ਨੂੰ ਨਵੇਂ ਸਾਈਕਲ ਵੰਡੇ ਹਨ। ਉਹਨਾਂ ਸਮੂਹ ਸਟਾਫ ਅਤੇ ਵਿਦਿਆਰਥੀ ਵਲੋਂ ਸਮੁੱਚੀ ਗ੍ਰਾਮ ਪੰਚਾਇਤ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਸ ਕਰਦੇ ਹਾਂ ਕਿ ਸਕੂਲ ਦੀ ਬਿਹਤਰੀ ਲਈ ਇਹ ਪਤਵੰਤੇ ਸੱਜਣ ਇਵੇਂ ਹੀ ਸਾਨੂੰ ਭਵਿੱਖ ਵਿੱਚ ਵੀ ਸਹਿਯੋਗ ਦਿੰਦੇ ਰਹਿਣਗੇ। ਇਸ ਸਮੇਂ ਸਰਪੰਚ ਬਲਜਿੰਦਰ ਕੌਰ ਸਰਪੰਚ , ਪਰਮਦੀਪ ਸਿੰਘ ਦੀਪਾ ਡੇਹਲੋਂ, ਕੁਲਦੀਪ ਸਿੰਘ ਗਿੱਲ ਮਾਰਟ, ਸੰਮਤੀ ਮੈਂਬਰ ਜਗਰੂਪ ਸਿੰਘ ਗਿੱਲ ਡੇਹਲੋਂ, ਪੰਚ ਦਰਸ਼ਨ ਸਿੰਘ, ਪੰਚ ਕਮਲ ਡੇਹਲੋਂ, ਪੰਚ ਜਸਵੀਰ ਸਿੰਘ ਪੰਚ ਸੰਜੀਵ ਕੁਮਾਰ ਗੋਇਲ, ਪੰਚ ਗੁਰਮੇਲ ਸਿੰਘ ਪੰਚ, ਪੰਚ ਅੰਕੁਸ਼ ਗੋਇਲ, ਪੰਚ ਰਵਿੰਦਰ ਸਿੰਘ ਰਵੀ, ਪੰਚ ਰਮਨਜੋਤ ਸਿੰਘ ਪੰਚ ਜਸਵੀਰ ਸਿੰਘ ਸੋਨੀ, ਚੇਅਰਮੈਨ ਪਰਵੀਨ ਸਿੰਘ, ਹਰਪ੍ਰੀਤ ਕੌਰ ਵਾਈਸ ਪ੍ਰਿੰਸੀਪਲ, ਸਨਦੀਪ ਕੌਰ, ਕੁਲਵੰਤ ਸਿੰਘ ਕੈਂਪਸ ਮੈਨੇਜ਼ਰ ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 15 ਲੱਖ ਦੀ ਝੂਠੀ ਚੋਰੀ ਮਾਮਲੇ ਦੇ ਦੋਸ਼ੀ ਫਿਲਹਾਲ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਅਗਲੀ ਖ਼ਬਰ ਜ਼ੋਨਲ ਰੱਸਾਕਸ਼ੀ ਮੁਕਾਬਲਿਆਂ ਵਿਚ ਸੈਂਟ ਮਦਰ ਟੇਰੇਸਾ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ, ਗੋਲਡ, ਸਿਲਵਰ ਤੇ ਕਾਂਸੇ ਦੇ ਮੈਡਲ ਜਿੱਤ...
Ad Position 24
No active advertisement