08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਸਫ਼ਾਈ ਅਤੇ ਸਿਹਤ ਸੰਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ

ਖੰਨਾ, 7 ਅਗਸਤ (ਹਰਜਿੰਦਰ ਸਿੰਘ ਲਾਲ)-ਪ੍ਰਧਾਨ ਜਤਿੰਦਰ ਪਾਠਕ, ਸੀਨੀਅਰ ਉਪ ਪ੍ਰਧਾਨ ਹਰੀਸ਼ ਗੁੱਪਤਾ, ਉਪ ਪ੍ਰਧਾਨ ਕਰਮਜੀਤ ਸਿਫਤੀ ਅਤੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਉਭੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਖੰਨਾ ਵਲੋਂ ‘ਕਲੀਨ ਪੰਜਾਬ, ਪ੍ਰਾਊਡ ਪੰਜਾਬ’, ‘ਸਫ਼ਾਈ ਅਪਣਾਓ, ਬਿਮਾਰੀ ਭਜਾਓ’ ਅਤੇ ਡੇਂਗੂ ਰੋਕਥਾਮ ਮੁਹਿੰਮ ਤਹਿਤ ਜੀ. ਟੀ.

Ad Position 21
No active advertisement
ਅਜੀਤ ਡੈਸਕ 08-08-2026
ਖੰਨਾ, 7 ਅਗਸਤ (ਹਰਜਿੰਦਰ ਸਿੰਘ ਲਾਲ)-ਪ੍ਰਧਾਨ ਜਤਿੰਦਰ ਪਾਠਕ, ਸੀਨੀਅਰ ਉਪ ਪ੍ਰਧਾਨ ਹਰੀਸ਼ ਗੁੱਪਤਾ, ਉਪ ਪ੍ਰਧਾਨ ਕਰਮਜੀਤ ਸਿਫਤੀ ਅਤੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਉਭੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਖੰਨਾ ਵਲੋਂ ‘ਕਲੀਨ ਪੰਜਾਬ, ਪ੍ਰਾਊਡ ਪੰਜਾਬ’, ‘ਸਫ਼ਾਈ ਅਪਣਾਓ, ਬਿਮਾਰੀ ਭਜਾਓ’ ਅਤੇ ਡੇਂਗੂ ਰੋਕਥਾਮ ਮੁਹਿੰਮ ਤਹਿਤ ਜੀ. ਟੀ. ਬੀ. ਨਗਰ, ਗੁਰੂ ਤੇਗ ਬਹਾਦਰ ਗੁਰਦੁਆਰਾ ਸਟਰੀਟ ਵਿਖੇ ਸਫ਼ਾਈ ਅਤੇ ਸਿਹਤ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਮਨਿੰਦਰ ਸਿੰਘ, ਸੀ. ਐੱਫ. ਵਲੋਂ ਸੈਨੀਟੇਸ਼ਨ ਬ੍ਰਾਂਚ ਦੀ ਟੀਮ ਦੇ ਸਹਿਯੋਗ ਨਾਲ ਇਲਾਕਾ ਨਿਵਾਸੀਆਂ ਨੂੰ ਸਫ਼ਾਈ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਲੋਕਾਂ ਨੂੰ ਆਪਣੇ ਘਰਾਂ, ਦੁਕਾਨਾਂ, ਸਕੂਲਾਂ ਅਤੇ ਆਲੇ-ਦੁਆਲੇ ਸਾਫ਼-ਸਫ਼ਾਈ ਬਣਾਈ ਰੱਖਣ ਅਤੇ ਕੂੜੇ ਦਾ ਸਹੀ ਢੰਗ ਨਾਲ ਨਿਪਟਾਰਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਘਰਾਂ, ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦਾ ਕੂੜਾ ਸਿਰਫ਼ ਨਗਰ ਕੌਂਸਲ ਦੀਆਂ ਅਧਿਕਾਰਤ ਕੂੜਾ ਇਕੱਤਰ ਕਰਨ ਵਾਲੀਆਂ ਗੱਡੀਆਂ ਨੂੰ ਹੀ ਦਿੱਤਾ ਜਾਵੇ। ਗਿੱਲਾ, ਸੁੱਕਾ, ਸੈਨਿਟਰੀ ਅਤੇ ਘਰੇਲੂ ਹਾਨੀਕਾਰਕ ਕੂੜਾ ਵੱਖ-ਵੱਖ ਰੱਖਣ, ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਤੋਂ ਗੁਰੇਜ਼ ਕਰਨ ਅਤੇ ਜਨਤਕ ਥਾਵਾਂ ’ਤੇ ਕੂੜਾ ਨਾ ਸੁੱਟਣ ਲਈ ਵੀ ਜਾਗਰੂਕ ਕੀਤਾ ਗਿਆ। ਟੀਮ ਵੱਲੋਂ ਲੋਕਾਂ ਨੂੰ ਖ਼ਾਸ ਤੌਰ ’ਤੇ ਅਪੀਲ ਕੀਤੀ ਗਈ ਕਿ ਘਰਾਂ ਅਤੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ, ਕਿਉਂਕਿ ਖੜ੍ਹਾ ਪਾਣੀ ਮੱਛਰਾਂ ਦੇ ਪ੍ਰਜਨਨ ਲਈ ਢੁਕਵਾਂ ਸਥਾਨ ਬਣ ਸਕਦਾ ਹੈ। ਸਫ਼ਾਈ ਅਤੇ ਸਾਵਧਾਨੀ ਰਾਹੀਂ ਡੇਂਗੂ, ਮਲੇਰੀਆ ਅਤੇ ਹੋਰ ਮੌਸਮੀ ਬਿਮਾਰੀਆਂ ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ। ਇਸ ਮੌਕੇ ਟੀਮ ਨੇ ਕਿਹਾ ਕਿ “ਸਾਫ਼ ਸ਼ਹਿਰ, ਸਿਹਤਮੰਦ ਸ਼ਹਿਰ”ਬਣਾਉਣ ਲਈ ਨਗਰ ਕੌਂਸਲ ਦੇ ਯਤਨਾਂ ਦੇ ਨਾਲ-ਨਾਲ ਹਰੇਕ ਨਾਗਰਿਕ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਹੈ। ਲੋਕਾਂ ਦੇ ਸਹਿਯੋਗ ਨਾਲ ਖੰਨਾ ਨੂੰ ਸਾਫ਼, ਸੁੰਦਰ, ਹਰਿਆ-ਭਰਿਆ ਅਤੇ ਸਿਹਤਮੰਦ ਸ਼ਹਿਰ ਬਣਾਉਣ ਦਾ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ਇਸ ਮੌਕੇ ਕਮਲਜੀਤ ਸਿੰਘ ਇੰਸਪੈਕਟਰ, ਹਰਵਿੰਦਰ ਸਿੰਘ, ਕੁਲਵਿੰਦਰ ਸਿੰ ਘ, ਪ੍ਰਿਤਪਾਲ ਸਿੰਘ, ਨਿਰਭੈ ਸਿੰਘ, ਗੁਰਦੀਪ ਸਿੰਘ, ਅਮਰਜੀਤ ਸਿੰਘ ਬ੍ਰੀਡਿੰਗ ਚੈਕਰ, ਦਵਿੰਦਰ ਸਿੰਘ, ਸਤਨਾਮ ਸਿੰਘ, ਅਮਨਦੀਪ ਸਿੰਘ, ਹਰਭਜਨ ਸਿੰਘ ਅਤੇ ਜਰਨੈਲ ਸਿੰਘ ਮੋਟੀਵੇਟਰ ਸਮੇਤ ਸੈਨੀਟੇਸ਼ਨ ਅਤੇ ਸਿਹਤ ਵਿਭਾਗ ਦ ੇ ਕਰਮਚਾਰੀ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਪਾਇਲ ਵਿੱਚ ਤੀਆਂ - ਤੀਜ ਦੀਆਂ ਮੇਲਾ ਕੱਲ੍ਹ ਅਗਲੀ ਖ਼ਬਰ ਪਿੰਡ ਸ਼ੰਕਰ ਪੇਕੇ ਘਰ ਰਹਿੰਦੀ ਵਿਆਹੁਤਾ ਦੀ ਗੁੰਮਸ਼ੁਦਗੀ ਨੂੰ ਲੈ ਕੇ ਥਾਣਾ ਡੇਹਲੋਂ ਅੱਗੇ ਦਿੱਤਾ ਰੋਸ ਧਰਨਾ
Ad Position 24