08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਪਾਇਲ ਵਿੱਚ ਤੀਆਂ - ਤੀਜ ਦੀਆਂ ਮੇਲਾ ਕੱਲ੍ਹ

ਪਾਇਲ, 7 ਅਗਸਤ (ਰਜਿੰਦਰ ਸਿੰਘ, ਨਿਜ਼ਾਮਪੁਰ)-ਸਥਾਨਕ ਦਾਓਮਾਜਰਾ ਰੋਡ ’ਤੇ ਸਥਿਤ ਮਹਾਦੇਵ ਮੰਦਰ ਪਾਇਲ ਦੇ ਗਰਾਊਂਡ ਵਿੱਚ 9 ਅਗਸਤ ਦਿਨ ਐਤਵਾਰ ਨੂੰ ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਪਤਨੀ ਕਮਲੇਸ਼ ਕੌਰ ਨੇ ਦੱਸਿਆ ਕਿ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਤੀਆਂ- ਤੀਜ ਦੀਆਂ ਦੇ ਮੇਲੇ ਵਿੱਚ ਸ਼ਾਮਿਲ ਹੋਣ ਲਈ ਹਰੇਕ ਉਮਰ ਦੀਆਂ ਔਰਤਾਂ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।

Ad Position 21
No active advertisement
ਸਾਬਕਾ ਵਿਧਾਇਕ ਲੱਖਾ ਦੀ ਪਤਨੀ ਕਮਲੇਸ਼ ਕੌਰ 08-08-2026
ਪਾਇਲ, 7 ਅਗਸਤ (ਰਜਿੰਦਰ ਸਿੰਘ, ਨਿਜ਼ਾਮਪੁਰ)-ਸਥਾਨਕ ਦਾਓਮਾਜਰਾ ਰੋਡ ’ਤੇ ਸਥਿਤ ਮਹਾਦੇਵ ਮੰਦਰ ਪਾਇਲ ਦੇ ਗਰਾਊਂਡ ਵਿੱਚ 9 ਅਗਸਤ ਦਿਨ ਐਤਵਾਰ ਨੂੰ ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਪਤਨੀ ਕਮਲੇਸ਼ ਕੌਰ ਨੇ ਦੱਸਿਆ ਕਿ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਤੀਆਂ- ਤੀਜ ਦੀਆਂ ਦੇ ਮੇਲੇ ਵਿੱਚ ਸ਼ਾਮਿਲ ਹੋਣ ਲਈ ਹਰੇਕ ਉਮਰ ਦੀਆਂ ਔਰਤਾਂ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਮੇਲੇ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਇਸ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਵੱਡੀ ਗਿਣਤੀ ਵਿੱਚ ਕੁਆਰੀਆਂ ਕੁੜੀਆਂ, ਨਵ- ਵਿਆਹੀਆਂ ਤੇ ਹਰੇਕ ਉਮਰ ਦੀਆਂ ਔਰਤਾਂ ਸ਼ਾਮਲ ਹੋ ਕੇ ਪੰਜਾਬੀ ਵਿਰਸੇ ਨਾਲ ਜੁੜੀਆਂ ਕਲਾਵਾਂ ਗਿੱਧਾ, ਬੋਲੀਆਂ ਤੇ ਹੋਰ ਵੰਨਗੀਆਂ ਨਾਲ ਮੇਲੇ ਦੀ ਰੌਣਕ ਵਿੱਚ ਵਾਧਾ ਕਰਨਗੀਆਂ। ਉਹਨਾਂ ਦੱਸਿਆ ਕਿ ਇਸ ਮੇਲੇ ਵਿੱਚ ਸ਼ਾਮਿਲ ਹੋਣ ਵਾਲੀਆਂ ਕੁਆਰੀਆਂ ਕੁੜੀਆਂ ਨਵ- ਵਿਆਹੀਆਂ ਅਤੇ ਹੋਰ ਔਰਤਾਂ ਲਈ ਪੀਘਾਂ ਝੂਟਣ, ਬੱਚਿਆਂ ਲਈ ਝੂਲੇ ਝੂਲੇ ਆਦਿ ਦੇ ਪ੍ਰਬੰਧ ਕੀਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਰਾਣੋ ਪਿੰਡ ਦੇ ਸਰਪੰਚ ਖ਼ਿਲਾਫ਼ ਮਨਰੇਗਾ ਵਰਕਰਾਂ ਵਲੋਂ ਬੀ. ਡੀ. ਪੀ. ਓ. ਦੋਰਾਹਾ ਨੂੰ ਸ਼ਿਕਾਇਤ-ਸਰਪੰਚ ਨੇ ਦੋਸ਼ਾਂ ਨੂੰ ਨਕ... ਅਗਲੀ ਖ਼ਬਰ ਸਫ਼ਾਈ ਅਤੇ ਸਿਹਤ ਸੰਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ
Ad Position 24