ਲੜਕੀਆਂ ਦੇ ਲਾਪਤਾ ਹੋਣ ਦੇ ਵਧਦੇ ਮਾਮਲੇ ਮਾਛੀਵਾੜਾ ਪੁਲਿਸ ਲਈ ਬਣੇ ਸਿਰਦਰਦ
ਮਾਛੀਵਾੜਾ ਸਾਹਿਬ, 20 ਅਗਸਤ (ਰਾਜਦੀਪ ਸਿੰਘ ਅਲਬੇਲਾ)-ਨਾਬਾਲਗ ਅਤੇ ਬਾਲਗ ਲੜਕੀਆਂ ਦੇ ਲਾਪਤਾ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆਉਣ ਦੇ ਮਾਮਲੇ ਵਧੇ ਹਨ ਜਿਸ ਕਾਰਨ ਪੁਲਿਸ ਨੂੰ ਅਪਰਾਧਿਕ ਮਾਮਲਿਆਂ ਦੇ ਨਾਲ-ਨਾਲ ਇਨ੍ਹਾਂ ਨੂੰ ਸੁਲਝਾਉਣ ਵਿਚ ਵੀ ਮਸ਼ੱਕਤ ਕਰਨੀ ਪੈ ਰਹੀ ਹੈ। ਮਾਛੀਵਾੜਾ ਪੁਲਿਸ ਥਾਣੇ ਦੇ ਜੋ 2026 ‘ ਚ ਅੰਕੜੇ ਸਾਹਮਣੇ ਆਏ ਹਨ ਉਸ ਵਿਚ 17 ਬਾਲਗ ਲੜਕੀਆਂ ਤੇ ਔਰਤਾਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਦਰਜ ਕੀਤੀਆਂ ਗਈਆਂ ਜਿਨ੍ਹਾਂ ‘ਚੋਂ ਜਾਂਚ ਦੌਰਾਨ ਸਾਹਮਣੇ ਆਇਆ ਕਿ ਪ੍ਰੇਮ ਸੰਬੰਧਾਂ ਦੇ ਚੱਕਰਾਂ ਵਿਚ ਪੈ ਕੇ ਇਹ ਲੜਕੀਆਂ ਘਰੋਂ ਫ਼ਰਾਰ ਹੋਈਆਂ।
ਮਾਛੀਵਾੜਾ ਸਾਹਿਬ, 20 ਅਗਸਤ (ਰਾਜਦੀਪ ਸਿੰਘ ਅਲਬੇਲਾ)-ਨਾਬਾਲਗ ਅਤੇ ਬਾਲਗ ਲੜਕੀਆਂ ਦੇ ਲਾਪਤਾ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆਉਣ ਦੇ ਮਾਮਲੇ ਵਧੇ ਹਨ ਜਿਸ ਕਾਰਨ ਪੁਲਿਸ ਨੂੰ ਅਪਰਾਧਿਕ ਮਾਮਲਿਆਂ ਦੇ ਨਾਲ-ਨਾਲ ਇਨ੍ਹਾਂ ਨੂੰ ਸੁਲਝਾਉਣ ਵਿਚ ਵੀ ਮਸ਼ੱਕਤ ਕਰਨੀ ਪੈ ਰਹੀ ਹੈ। ਮਾਛੀਵਾੜਾ ਪੁਲਿਸ ਥਾਣੇ ਦੇ ਜੋ 2026 ‘ ਚ ਅੰਕੜੇ ਸਾਹਮਣੇ ਆਏ ਹਨ ਉਸ ਵਿਚ 17 ਬਾਲਗ ਲੜਕੀਆਂ ਤੇ ਔਰਤਾਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਦਰਜ ਕੀਤੀਆਂ ਗਈਆਂ ਜਿਨ੍ਹਾਂ ‘ਚੋਂ ਜਾਂਚ ਦੌਰਾਨ ਸਾਹਮਣੇ ਆਇਆ ਕਿ ਪ੍ਰੇਮ ਸੰਬੰਧਾਂ ਦੇ ਚੱਕਰਾਂ ਵਿਚ ਪੈ ਕੇ ਇਹ ਲੜਕੀਆਂ ਘਰੋਂ ਫ਼ਰਾਰ ਹੋਈਆਂ। ਇੱਥੇ ਹੀ ਬੱਸ ਨਹੀਂ ਮਾਛੀਵਾੜਾ ਇਲਾਕੇ ਵਿਚ ਵਧਦੀ ਪ੍ਰਵਾਸੀ ਮਜ਼ਦੂਰਾਂ ਦੀ ਆਬਾਦੀ ਕਾਰਨ ਇੱਥੇ ਨਾਬਾਲਗ ਲੜਕੀਆਂ ਦੇ ਲਾਪਤਾ ਹੋਣ ਦੇ ਮਾਮਲੇ ਵੀ ਕਾਫ਼ੀ ਵਧੇ ਅਤੇ ਉਸ ਵਿਚ ਜ਼ਿਆਦਾਤਰ ਮਾਮਲੇ ਘਰੋਂ ਭੱਜ ਕੇ ਵਿਆਹ ਕਰਵਾਉਣ ਅਤੇ ਇਸ਼ਕ-ਮੁਸ਼ਕ ਨਾਲ ਹੀ ਸਬੰਧਿਤ ਦੱਸੇ ਜਾ ਰਹੇ ਹਨ। ਮਾਛੀਵਾੜਾ ਪੁਲਸ ਵਲੋਂ ਇਸ ਸਬੰਧੀ ਨਾਬਾਲਗ ਲੜਕੀਆਂ ਦੇ ਲਾਪਤਾ ਹੋਣ ਦੇ 2 ਪਰਚੇ ਵੀ ਦਰਜ ਕੀਤੇ ਹਨ ਅਤੇ ਜ਼ਿਆਦਾਤਰ ਲੜਕੀਆਂ ਦੇ ਮਾਮਲੇ ਪੁਲਸ ਨੇ ਕੜੀ ਮਸ਼ੱਕਤ ਨਾਲ ਸੁਲਝਾ ਵੀ ਲਏ। ਹਾਲਾਤ ਇਹ ਹੋ ਗਏ ਹਨ ਕਿ ਮਾਛੀਵਾੜਾ ਇਲਾਕੇ ਦੇ ਪ੍ਰਵਾਸੀ ਮਜ਼ਦੂਰ ਨਾਬਾਲਗ ਲੜਕੀਆਂ ਦੇ ਇਸ਼ਕ ਦੇ ਚੱਕਰਾਂ ਵਿਚ ਪੈ ਕੇ ਲਾਪਤਾ ਹੋਣ ਦੇ ਮਾਮਲਿਆਂ ਤੋਂ ਪ੍ਰੇਸ਼ਾਨ ਹੋ ਕੇ ਇਨ੍ਹਾਂ ਦੇ ਮਾਪੇ ਨਾਬਾਲਗ ਅਵਸਥਾ ਵਿਚ ਹੀ ਇਨ੍ਹਾਂ ਦਾ ਵਿਆਹ ਕਰਨ ਲਈ ਮਜਬੂਰ ਹੋ ਗਏ ਹਨ। ਇੱਥੇ ਹੀ ਬੱਸ ਨਹੀਂ ਪੁਲਿਸ ਕੋਲ ਇੱਕ ਸਾਲ ਅੰਦਰ 15 ਤੋਂ 20 ਸ਼ਿਕਾਇਤਾਂ ਅਜਿਹੀਆਂ ਦਰਜ ਹੋਈਆਂ ਜਿਸ ਵਿਚ ਲਾਪਤਾ ਹੋਈਆਂ ਲੜਕੀਆਂ ਦਾ ਮਾਮਲਾ ਪੁਲਸ ਵਲੋਂ ਬਿਨਾਂ ਕਾਨੂੰਨੀ ਕਾਰਵਾਈ ਕਰਦਿਆਂ ਦੋਵੇਂ ਧਿਰਾਂ ਦੇ ਮਾਪਿਆਂ ਨੂੰ ਸਮਝਾ ਕੇ ਸੁਲਝਾ ਦਿੱਤਾ ਗਿਆ ਅਤੇ ਲਾਪਤਾ ਕੁੜੀਆਂ ਦੇ ਮਾਮਲੇ ਹੱਲ ਕੀਤੇ। ਪੁਲਿਸ ਵਲੋਂ ਅਜੇ 2 ਮਾਮਲੇ ਲਾਪਤਾ ਕੁੜੀਆਂ ਦੇ ਸੁਲਝਾਏ ਜਾਂਦੇ ਹਨ ਜਦ ਨੂੰ ਹੋਰ ਮਾਮਲੇ ਪੁੱਜ ਜਾਂਦੇ ਹਨ ਜਿਸ ਕਾਰਨ ਮਾਛੀਵਾੜਾ ਪੁਲਿਸ ਚੱਕਰਾਂ ਵਿਚ ਪਈ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਕਿਸ ਰਸਤੇ ‘ਤੇ ਜਾ ਰਹੀ ਹੈ।