21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸ੍ਰੀ ਨੈਣਾ ਦੇਵੀ ਲੰਗਰ ਕਮੇਟੀ ਮਲੌਦ ਵਲੋਂ ਲੰਗਰਾਂ ਵਾਸਤੇ ਰਾਸ਼ਨ, ਦਵਾਈਆਂ ਦੀ ਸੇਵਾ ਕਰਨ ਵਾਲੀਆਂ ਸਖਸ਼ੀਅਤਾਂ ਸਨਮਾਨਿਤ

ਮਲੌਦ, 20 ਅਗਸਤ (ਸਹਾਰਨ ਮਾਜਰਾ)- ਕਈ ਸਾਲਾਂ ਤੋਂ ਸਮਾਜ ਸੇਵਾ ਅਤੇ ਲੰਗਰਾਂ ਦੀ ਸੇਵਾ ਕਰਨ ਵਾਲੀ ਉੱਘੀ ਸਮਾਜ ਸੇਵੀ ਸੰਸਥਾ ਸ਼੍ਰੀ ਨੈਣਾ ਦੇਵੀ ਲੰਗਰ ਕਮੇਟੀ (ਰਜਿ.) ਮਲੌਦ ਵਲੋਂ ਲੰਗਰਾਂ ਅਤੇ ਦਵਾਈਆਂ ਦੀ ਸੇਵਾ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਮਹੰਤ ਚਮਕੌਰ ਪੁਰੀ ਗੋਸਲਾਂ, ਨਗਰ ਪੰਚਾਇਤ ਮਲੌਦ ਦੇ ਕੌਂਸਲਰ ਦੀਪਕ ਗੋਇਲ, ਪ੍ਰਧਾਨ ਸੋਨੀਆ ਗੋਇਲ, ਕੈਸ਼ੀਅਰ ਰਾਕੇਸ਼ ਗੋਇਲ, ਡਾ.

Ad Position 21
No active advertisement
ਅਜੀਤ ਡੈਸਕ 21-08-2026
ਮਲੌਦ, 20 ਅਗਸਤ (ਸਹਾਰਨ ਮਾਜਰਾ)- ਕਈ ਸਾਲਾਂ ਤੋਂ ਸਮਾਜ ਸੇਵਾ ਅਤੇ ਲੰਗਰਾਂ ਦੀ ਸੇਵਾ ਕਰਨ ਵਾਲੀ ਉੱਘੀ ਸਮਾਜ ਸੇਵੀ ਸੰਸਥਾ ਸ਼੍ਰੀ ਨੈਣਾ ਦੇਵੀ ਲੰਗਰ ਕਮੇਟੀ (ਰਜਿ.) ਮਲੌਦ ਵਲੋਂ ਲੰਗਰਾਂ ਅਤੇ ਦਵਾਈਆਂ ਦੀ ਸੇਵਾ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਮਹੰਤ ਚਮਕੌਰ ਪੁਰੀ ਗੋਸਲਾਂ, ਨਗਰ ਪੰਚਾਇਤ ਮਲੌਦ ਦੇ ਕੌਂਸਲਰ ਦੀਪਕ ਗੋਇਲ, ਪ੍ਰਧਾਨ ਸੋਨੀਆ ਗੋਇਲ, ਕੈਸ਼ੀਅਰ ਰਾਕੇਸ਼ ਗੋਇਲ, ਡਾ. ਦਵਿੰਦਰ ਗੇਰਾ, ਮਾਲਵਾ ਕਲੱਬ ਦੇ ਪ੍ਰਧਾਨ ਇੰਜ. ਹਰਮਿੰਦਰਪਾਲ ਸਿੰਘ ਸਹਾਰਨ ਮਾਜਰਾ, ਅਮਰਦੀਪ ਮਟਕਣ, ਰਾਜੂ ਸਲੂਜਾ, ਡਾ. ਕਰਨੈਲ ਸਿੰਘ ਕਾਲੀਆ, ਵਰਿੰਦਰ ਕੁਮਾਰ, ਕੁਲਦੀਪ ਸਿੰਘ ਖੇੜੀ, ਰੂਬਲ ਸਿੰਗਲਾ, ਗੁਰਚਰਨ ਸਿੰਘ ਰੋੜੀਆਂ, ਮਨੀਸ਼ ਕੁਮਾਰ, ਰਾਜ ਕੁਮਾਰ, ਗੌਰਵ, ਪਵਨ ਕੁਮਾਰ ਗੋਇਲ, ਵਿਸ਼ਾਲ ਵਰਮਾ, ਸੁਰਜੀਤ ਸਿੰਘ, ਪਵਨ ਕੁਮਾਰ ਭੋਲਾ, ਰਾਮ ਕੁਮਾਰ, ਸੰਤੋਸ਼ ਕੁਮਾਰ ਕਾਲਾ, ਪ੍ਰਿੰਸ ਵਰਮਾ, ਮਨੀ ਗੈਂਦ, ਵਿੱਕੀ ਅਗਰਵਾਲ, ਸ਼ੰਕਰ ਧੂਰੀ, ਸੁਭਾਸ਼ ਗੋਇਲ, ਸੰਜੀਵ ਕੁਮਾਰ, ਪੰਡਿਤ ਕੁਲਵੰਤ ਰਾਏ, ਅਵਤਾਰ ਤਾਰੀ, ਨਵੀਨ ਧਵਨ, ਟੋਨੀ ਕੁਮਾਰ ਆਦਿ ਸਮੂਹ ਕਮੇਟੀ ਮੈਂਬਰਾਂ ਅਤੇ ਸ਼ਹਿਰ ਦੇ ਪਤਵੰਤੇ ਸਮਾਜ ਸੇਵੀਆਂ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸੰਜੀਵ ਮੋਦਗਿੱਲ, ਪਰਸ਼ੋਤਮ ਲਾਲ ਜਿੰਦਲ, ਕੌਂਸਲਰ ਦੀਪਕ ਗੋਇਲ ਆਦਿ ਪ੍ਰਬੰਧਕਾਂ ਨੇ ਦੱਸਿਆ ਕਿ ਮਾਂ ਨੈਣਾ ਦੇਵੀ ਦੇ ਦਰਸ਼ਨਾਂ ਲਈ ਚੱਲ ਰਹੇ ਚਾਲਿਆਂ ਦੌਰਾਨ ਸੰਗਤਾਂ ਲਈ ਲਗਾਏ ਜਾਣ ਵਾਲੇ ਸਾਉਣ ਮਹੀਨੇ ਦੇ ਲੰਗਰਾਂ ਲਈ ਰਸਦਾਂ ਭਰਿਆ ਟਰੱਕ ਭੇਜਿਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਤੇ ਇਲਾਕਾ ਨਿਵਾਸੀਆਂ ਦੇ ਵੱਡੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਸੇਵਾਵਾਂ, ਦਵਾਈਆਂ, ਰਸਦਾਂ ਵਿਚ ਚੀਨੀ, ਦਾਲਾਂ, ਚਾਹ, ਘੀ ਸਮੇਤ ਹੋਰ ਖਾਣ ਪੀਣ ਵਾਲੀਆਂ ਵਸਤਾਂ ਅਤੇ ਰਸਤੇ ਵਿੱਚ ਵਰਤੋਂ ਆਉਣ ਵਾਲੀਆਂ ਚੀਜ਼ਾਂ ਆਦਿ ਭਾਰੀ ਮਾਤਰਾ ਵਿਚ ਸਾਜ਼ੋ ਸਾਮਾਨ ਭੇਜਿਆ ਗਿਆ ਹੈ। ਤਾਂ ਕਿ ਸ਼ਰਧਾਲੂਆਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਾ ਹੋ ਸਕੇ। ਮਲੌਦ ਸ਼ਹਿਰ ਤੇ ਇਲਾਕੇ ਦੀਆਂ ਸੰਗਤਾਂ, ਦਾਨੀ ਸੱਜਣਾਂ ਵਲੋਂ ਦਿਲ ਖੋਲ ਕੇ ਹਰ ਸਾਲ ਵੱਡਾ ਯੋਗਦਾਨ ਪਾਇਆ ਜਾਂਦਾ ਹੈ। ਇਹ ਲੰਗਰ ਮਾਂ ਨੈਣਾਂ ਦੇਵੀ ਦੇ ਮੰਦਰ ਵਿਖੇ ਲਗਾਤਾਰ 10 ਦਿਨ ਲਗਾਏ ਜਾਣਗੇ। ਸੰਤ ਚਮਕੌਰ ਪੁਰੀ, ਪ੍ਰਧਾਨ ਸੋਨੀਆ ਗੋਇਲ ਅਤੇ ਕੌਂਸਲਰ ਦੀਪਕ ਗੋਇਲ ਨੇ ਕਿਹਾ ਕਿ ਹਰੇਕ ਵਰ੍ਹੇ ਸ਼ਰਧਾਲੂਆਂ ਵਾ ਸਤੇ ਰਸਦਾਂ ਭੇਜਣਾ ਮਲੌਦ ਲੰਗਰ ਕਮੇਟੀ ਦਾ ਬਹੁਤ ਵਧੀਆ ਉਪਰਾਲਾ ਹੈ। ਕਿਉਂਕਿ ਇਨ੍ਹਾਂ ਅਸਥਾਨਾਂ ਤੇ ਲੱਖਾਂ ਸ਼ਰਧਾਲੂਆਂ ਦੀ ਬਹੁਤ ਵੱਡੀ ਆਸਥਾ ਜੁੜੀ ਹੋਣ ਕਾਰਨ ਦਿਨ ਰਾਤ ਸੰਗਤਾਂ ਆਉਂਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਸੀ. ਪੀ. ਆਈ. ਨੇ ਡਾਕਟਰਾਂ ਦੀ ਘਾਟ ਸੰਬੰਧੀ ਐਸ. ਐਮ. ਓ. ਹਰਵਿੰਦਰ ਸਿੰਘ ਨੂੰ ਮੰਗ ਪੱਤਰ ਸੌਂਪਿਆ ਅਗਲੀ ਖ਼ਬਰ ਲੜਕੀਆਂ ਦੇ ਲਾਪਤਾ ਹੋਣ ਦੇ ਵਧਦੇ ਮਾਮਲੇ ਮਾਛੀਵਾੜਾ ਪੁਲਿਸ ਲਈ ਬਣੇ ਸਿਰਦਰਦ
Ad Position 24