ਸੀ. ਪੀ. ਆਈ. ਨੇ ਡਾਕਟਰਾਂ ਦੀ ਘਾਟ ਸੰਬੰਧੀ ਐਸ. ਐਮ. ਓ. ਹਰਵਿੰਦਰ ਸਿੰਘ ਨੂੰ ਮੰਗ ਪੱਤਰ ਸੌਂਪਿਆ
ਮਲੌਦ, 20 ਅਗਸਤ (ਦਿਲਬਾਗ ਸਿੰਘ ਚਾਪੜਾ)- ਭਾਰਤੀ ਕਮਿਊਨਿਸਟ ਪਾਰਟੀ ਬਲਾਕ ਮਲੌਦ ਦੇ ਆਗੂਆਂ ਵਲੋਂ ਸੂਬਾ ਕੌਂਸਲ ਮੈਂਬਰ ਅਤੇ ਉਘੇ ਮਜ਼ਦੂਰ ਆਗੂ ਕਾਮਰੇਡ ਭਗਵਾਨ ਸਿੰਘ ਸੋਮਲ ਖੇੜੀ ਦੀ ਅਗਵਾਈ ਹੇਠ ਸਰਕਾਰੀ ਹਸਤਪਾਲ ਮਲੌਦ ਵਿਖੇ ਐਸ. ਐਮ.
ਮਲੌਦ, 20 ਅਗਸਤ (ਦਿਲਬਾਗ ਸਿੰਘ ਚਾਪੜਾ)- ਭਾਰਤੀ ਕਮਿਊਨਿਸਟ ਪਾਰਟੀ ਬਲਾਕ ਮਲੌਦ ਦੇ ਆਗੂਆਂ ਵਲੋਂ ਸੂਬਾ ਕੌਂਸਲ ਮੈਂਬਰ ਅਤੇ ਉਘੇ ਮਜ਼ਦੂਰ ਆਗੂ ਕਾਮਰੇਡ ਭਗਵਾਨ ਸਿੰਘ ਸੋਮਲ ਖੇੜੀ ਦੀ ਅਗਵਾਈ ਹੇਠ ਸਰਕਾਰੀ ਹਸਤਪਾਲ ਮਲੌਦ ਵਿਖੇ ਐਸ. ਐਮ. ਓ ਹਰਬਿੰਦਰ ਸਿੰਘ ਨੂੰ ਡਾਕਟਰਾਂ ਅਤੇ ਹੋਰ ਸਟਾਫ਼ ਦੀ ਘਾਟ ਸਬੰਧੀ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਅੰਗਰੇਜਾ ਦੇ ਸਮੇਂ ਤੋਂ 1905 ਤੋਂ ਇਹ ਸਰਕਾਰੀ ਹਸਪਤਾਲ ਮਲੌਦ ਮਿਆਰੀ ਸਿਹਤ ਸਹੂਲਤਾਂ ਦਿੰਦਾ ਆ ਰਿਹਾ ਸੀ। ਕੁਝ ਸਾਲ ਪਹਿਲਾ ਇੱਥੇ ਅੱਖਾ ਦੇ, ਦੰਦਾਂ ਦੇ, ਗਾਇਨੀ ਦੇ, ਜਰਨਲ ਬਿਮਾਰੀਆਂ ਦੇ ਤੋਂ ਇਲਾਵਾ ਹੋਰ ਵੀ ਬਿਮਾਰੀਆਂ ਦੇ ਅਤੇ ਸਰਜਨ ਡਾਕਟਰ ਮੌਜੂਦ ਸਨ ਜਿਸ ਕਾਰਣ ਇਲਾਕੇ ਦੇ ਲੋਕਾਂ ਨੂੰ ਵਧੀਆਂ ਅਤੇ ਸਸਤੀਆਂ ਸਿਹਤ ਸਹੂਲਤਾਂ ਮਿਲਦੀਆਂ ਸਨ ਅਤੇ ਆਪਰੇਸ਼ਨ ਤੱਕ ਇੱਥੇ ਹੁੰਦੇ ਸਨ ਪਰ ਪਿਛਲੀਆਂ ਦੋ ਤਿੰਨ ਸਰਕਾਰਾਂ ਦੇ ਕਾਰਜਕਾਲ ਦੌਰਾਨ ਜਿੱਥੇ ਡਾਕਟਰਾਂ ਦੀਆਂ ਆਸਾਮੀਆਂ ਖਾਲੀਆਂ ਹੁੰਦੀਆਂ ਰਹੀਆਂ, ਉਥੇ ਹੋਰ ਸਹਾਇਕ ਸਟਾਫ਼ ਦੀ ਗਿਣਤੀ ਵੀ ਘੱਟ ਗਈ ਜਿਸ ਕਾਰਣ ਸਿਹਤ ਸਹੂਲਤਾਂ ਦਾ ਬਹੁਤ ਮੰਦਾ ਹਾਲ ਹੋਇਆ ਅਤੇ ਇਹ ਹਸਪਤਾਲ ਰੈਫ਼ਰ ਕਰਨ ਤੱਕ ਹੀ ਸੀਮਿਤ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਸਿਹਤ ਅਤੇ ਸਿੱਖਿਆ ਸੁਧਾਰ ਦਾ ਵੱਡਾ ਵਾਅਦਾ ਕਰਕੇ ਸੱਤਾ ’ਚ ਆਈ ਸੀ ਜਿਸ ਕਾਰਣ ਲੋਕਾਂ ਨੂੰ ਉਮੀਦ ਸੀ ਕਿ ਵੱਧਦੀਆਂ ਬਿਮਾਰੀਆਂ ਕਾਰਣ ਸਹੂਲਤਾਂ ਵਿੱਚ ਵੀ ਵਾਧਾ ਹੋਵੇਗਾ ਪਰ ਇਹ ਸਰਕਾਰ ਨੇ ਵੀ ਸਹੂਲਤਾਂ ਪੱਖੋਂ ਸਰਕਾਰੀ ਹਸਪਤਾਲ ਮਲੌਦ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ ਕਾਰਣ ਮੈਡੀਕਲ ਅਫ਼ਸਰਾਂ ਦੀਆਂ 8 ਵਿੱਚੋਂ 5-6 ਆਸਾਮੀਆਂ ਖਾਲੀ ਪਈਆਂ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸਟਾਫ਼ ਨਰਸ ਅਤੇ ਕਲਾਸ ਫੌਰ ਦੀਆਂ ਅੱਧ ਤੋਂ ਵੱਧ ਆਸਾਮੀਆਂ ਖਾਲੀ ਹਨ, ਜਿੰਨ੍ਹਾਂ ਵੱਲ ਸਰਕਾਰ ਨੂੰ ਤੁਰੰਤ ਧਿਆਨ ਦੇ ਕੇ ਆਪਣੇ ਵਾਅਦੇ ਅਨੁਸਾਰ ਸਰਕਾਰੀ ਸਿਹਤ ਸਹੂਲਤਾਂ ਨੂੰ ਸੁਧਾਰਨ ਦੀ ਲੋੜ ਹੈ ਤਾਂ ਜੋ ਅੱਤ ਦੀ ਮਹਿੰਗਾਈ ਅਤੇ ਵੱਧਦੀਆਂ ਬਿਮਾਰੀਆਂ ਦੇ ਸਮੇਂ ’ਚ ਗਰੀਬ ਵਰਗ ਨੂੰ ਰਾਹਤ ਮਿਲ ਸਕੇ। ਇਸ ਮੌਕੇ ਕਾਮਰੇਡ ਹਰਬੰਸ ਸਿੰਘ ਰੱਬੋਂ, ਦਰਬਾਰਾ ਸਿੰਘ ਰਾਮਗੜ੍ਹ ਸਰਦਾਰਾਂ, ਕਾਮਰੇਡ ਮਲਕੀਤ ਸਿੰਘ ਰਾਮਗੜ੍ਹ ਸਰਦਾਰਾਂ, ਕਾਮਰੇਡ ਜਸਵੰਤ ਸਿੰਘ ਪੰਧੇਰ ਖੇੜੀ, ਹੁਸ਼ਿਆਰ ਸਿੰਘ, ਸੁਦਾਗਰ ਸਿੰਘ ਪੰਧੇਰ ਖੇੜੀ, ਮੁਕੰਦ ਸਿੰਘ, ਭਿੰਦਰ ਖਾਨ, ਮਿਲਖ ਰਾਜ, ਸੁਰਜੀਤ ਸਿੰਘ ਸੋਮਲ ਖੇੜੀ, ਹਰਬੰਸ ਸਿੰਘ, ਸੁਖਵਿੰਦਰ ਸਿੰਘ ਰੱਬੋਂ, ਜੱਥੇ ਬਿੰਦਰ ਸਿੰਘ ਚੋਮੋ, ਭਿੰਦਰ ਸਿੰਘ ਲਸਾੜਾ, ਕਾਮਰੇਡ ਬੰਤ ਸਿੰਘ, ਰਾਮ ਆਸਰਾ ਸਿੰਘ ਰੋਸ਼ੀਆਣਾ, ਬਲਵਿੰਦਰ ਸਿੰਘ ਕਿਸ਼ਨਪੁਰਾ, ਦਰਸ਼ਨ ਸਿੰਘ ਮਲੌਦ ਆਦਿ ਹਾਜ਼ਰ ਸਨ।