23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਪੁਸ਼ਕਰ ਰਾਜ ਸਿੰਘ ਬਣੇ ਹਿਊਮਨ ਵੈਲਫੇਅਰ ਐਂਡ ਬਲੱਡ ਡੋਨਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਰਮਨਜੀਤ ਸਿੰਘ ਸੌਂਦ ਚੇਅਰਮੈਨ

ਖੰਨਾ, 22 ਅਗਸਤ (ਹਰਜਿੰਦਰ ਸਿੰਘ ਲਾਲ)-ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹਿਊਮਨ ਵੈਲਫੇਅਰ ਐਂਡ ਬਲੱਡ ਡੋਨਰ ਐਸੋਸੀਏਸ਼ਨ ਖੰਨਾ ਦੀ ਨਵੀਂ ਟੀਮ ਦਾ ਗਠਨ ਕੀਤਾ ਗਿਆ। ਇਸ ਮੌਕੇ ਪੁਸ਼ਕਰ ਰਾਜ ਸਿੰਘ ਨੂੰ ਸਰਬਸੰਮਤੀ ਨਾਲ ਸੰਸਥਾ ਦਾ ਨਵਾਂ ਪ੍ਰਧਾਨ ਅਤੇ ਰਮਨਜੀਤ ਸਿੰਘ ਸੌਂਦ ਨੂੰ ਸੰਸਥਾਂ ਦਾ ਚੇਅਰਮੈਨ ਚੁਣਿਆ ਗਿਆ।

Ad Position 21
No active advertisement
ਹਿਊਮਨ ਵੈਲਫੇਅਰ ਐਂਡ ਬਲੱਡ ਡੋਨਰ ਐਸੋਸੀਏਸ਼ਨ ਖੰਨਾ ਦੇ ਚੁਣੇ ਗਏ ਨਵੇਂ ਅਹੁਦੇਦਾਰ। ਤਸਵੀਰ : ਸੋਨੀ ਗਿੱਲ 23-08-2026
ਖੰਨਾ, 22 ਅਗਸਤ (ਹਰਜਿੰਦਰ ਸਿੰਘ ਲਾਲ)-ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹਿਊਮਨ ਵੈਲਫੇਅਰ ਐਂਡ ਬਲੱਡ ਡੋਨਰ ਐਸੋਸੀਏਸ਼ਨ ਖੰਨਾ ਦੀ ਨਵੀਂ ਟੀਮ ਦਾ ਗਠਨ ਕੀਤਾ ਗਿਆ। ਇਸ ਮੌਕੇ ਪੁਸ਼ਕਰ ਰਾਜ ਸਿੰਘ ਨੂੰ ਸਰਬਸੰਮਤੀ ਨਾਲ ਸੰਸਥਾ ਦਾ ਨਵਾਂ ਪ੍ਰਧਾਨ ਅਤੇ ਰਮਨਜੀਤ ਸਿੰਘ ਸੌਂਦ ਨੂੰ ਸੰਸਥਾਂ ਦਾ ਚੇਅਰਮੈਨ ਚੁਣਿਆ ਗਿਆ। ਪ੍ਰਧਾਨ ਬਣਨ ਤੋਂ ਬਾਅਦ ਪੁਸ਼ਕਰ ਰਾਜ ਸਿੰਘ ਦੀ ਅਗਵਾਈ ਹੇਠ 20 ਮੈਂਬਰੀ ਨਵੀਂ ਕਮੇਟੀ ਦਾ ਐਲਾਨ ਕੀਤਾ ਗਿਆ।ਨਵੀਂ ਟੀਮ ਵਿੱਚ ਸਾਬਕਾ ਪ੍ਰਧਾਨ ਹਰਜੀਤ ਸਿੰਘ ਖਰੇ ਅਤੇ ਭੁਪਿੰਦਰ ਸਿੰਘ ਸੌਂਦ ਨੂੰ ਸਰਪ੍ਰਸਤ ਬਣਾਇਆ ਗਿਆ। ਰਮਨਦੀਪ ਸਿੰਘ ਸੌਦ ਨੂੰ ਚੇਅਰਮੈਨ ਮੁਕੇਸ਼ ਕੁਮਾਰ ਸਿੰਘੀ ਨੂੰ ਜਨਰਲ ਸਕੱਤਰ, ਸੁਮਿੰਦਰ ਸਿੰਘ ਮਿੰਟੂ ਨੂੰ ਵਾਈਸ ਪ੍ਰਧਾਨ, ਹਰਜੀਤ ਸਿੰਘ ਸੋਹਲ ਨੂੰ ਕੈਸ਼ੀਅਰ, ਨਰਿੰਦਰ ਲੋਟੇ ਨੂੰ ਮੈਂਬਰ, ਰਾਜਿੰਦਰ ਸਿੰਘ ਸੋਹਲ ਨੂੰ ਸਕੱਤਰ ਅਤੇ ਮਨਜੀਤ ਸਿੰਘ ਮਨੀ ਨੂੰ ਮੈਂਬਰ ਦੀ ਜ਼ਿੰਮੇਵਾਰੀ ਸੌਂਪੀ ਗਈ।ਇਸ ਤੋਂ ਇਲਾਵਾ ਚੰਦਨ ਨੇਗੀ, ਹੰਸਰਾਜ ਬਿਰਾਨੀ, ਐਚ. ਐਸ. ਲੋਟੇ, ਰਾਜ ਮੈਨਰੋ (ਪ੍ਰੈਸ ਸਕੱਤਰ), ਗੁਰਨਾਮ ਸਿੰਘ ਭੰਮਰਾ, ਸੁਨੀਲ ਗਰਗ, ਰਾਜ ਗੋਇਲ, ਗੁਰਸ਼ਰਨ ਸਿੰਘ ਬਿੱਟੂ ਅਤੇ ਰਾਹੁਲ ਬਾਬਾ ਨੂੰ ਵੀ ਕਮੇਟੀ ਵਿੱਚ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ। ਹਿਊਮਨ ਵੈਲਫੇਅਰ ਐਂਡ ਬਲੱਡ ਡੋਨਰ ਐਸੋਸੀਏਸ਼ਨ ਪਿਛਲੇ ਕਰੀਬ 11 ਸਾਲਾਂ ਤੋਂ ਖੰਨਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮਨੁੱਖਤਾ ਦੀ ਸੇਵਾ ਲਈ ਸਰਗਰਮ ਹੈ। ਸੰਸਥਾ ਵੱਲੋਂ ਹੁਣ ਤੱਕ 100 ਤੋਂ ਵੱਧ ਲਵਾਰਿਸ ਲਾਸਾਂ ਦਾ ਸਨਮਾਨਪੂਰਵਕ ਅੰਤਿਮ ਸੰਸਕਾਰ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਸਮੇਂ-ਸਮੇਂ ’ਤੇ ਵੱਡੇ ਪੱਧਰ ’ਤੇ ਖੂਨਦਾਨ ਕੈਂਪ ਲਗਾ ਕੇ ਲੋੜਵੰਦ ਮਰੀਜ਼ਾਂ ਲਈ ਖੂਨ ਦੀ ਉਪਲਬਧਤਾ ਯਕੀਨੀ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਸੰਸਥਾ ਵੱਲੋਂ ਲੋੜਵੰਦ ਅਤੇ ਗਰੀ ਬ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਵਾਉਣ ਦੇ ਨਾਲ-ਨਾਲ ਹੋਰ ਸਮਾਜ ਸੇਵੀ ਕਾਰਜ ਵੀ ਕੀਤੇ ਜਾਂਦੇ ਹਨ। ਸੜਕ ਹਾਦਸਿਆਂ ਦੌਰਾਨ ਜ਼ਖਮੀ ਹੋਣ ਵਾਲੇ ਲੋਕਾਂ ਨੂੰ ਤੁਰੰਤ ਮਦਦ ਮੁਹੱਈਆ ਕਰਵਾਉਂਦਿਆਂ ਸੰਸਥਾ ਦੀ ਐਂਬੂਲੈਂਸ ਰਾਹੀਂ ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਤੱਕ ਪਹੁੰਚਾਇਆ ਜਾਂਦਾ ਹੈ। ਨਵੀਂ ਟੀਮ ਦੇ ਗਠਨ ਮੌਕੇ ਨਵੇਂ ਪ੍ਰਧਾਨ ਪੁਸ਼ਕਰ ਰਾਜ ਸਿੰਘ ਨੇ ਕਿਹਾ ਕਿ ਸੰਸਥਾ ਦਾ ਮੁੱਖ ਮਕਸਦ ਮਨੁੱਖਤਾ ਦੀ ਸੇਵਾ ਕਰਨਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਸੇਵਾ ਕਾਰਜਾਂ ਨੂੰ ਹੋਰ ਵਿਸ਼ਾਲ ਪੱਧਰ ’ਤੇ ਲਿਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਖੂਨਦਾਨ, ਲਵਾਰਿਸ ਲਾਸਾਂ ਦੇ ਸਸਕਾਰ, ਲੋੜਵੰਦ ਪਰਿਵਾਰਾਂ ਦੀ ਸਹਾਇਤਾ ਅਤੇ ਐਮਰਜੈਂਸੀ ਸਮੇਂ ਲੋਕਾਂ ਦੀ ਮਦਦ ਲਈ ਸੰਸਥਾ ਪਹਿਲਾਂ ਦੀ ਤਰ੍ਹਾਂ ਪੂਰੀ ਤਨਦੇਹੀ ਨਾਲ ਕੰਮ ਕਰਦੀ ਰਹੇਗੀ। ਨਵੀਂ ਟੀਮ ਦੇ ਗਠਨ ਨਾਲ ਸੰਸਥਾ ਦੇ ਮੈਂਬਰਾਂ ਅਤੇ ਸਮਾਜ ਸੇਵੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ ਅਤੇ ਨਵੇਂ ਪ੍ਰਧਾਨ ਸਮੇਤ ਸਮੁੱਚੀ ਟੀਮ ਨੂੰ ਵਧਾਈਆਂ ਦਿੱਤੀਆਂ ਗਈਆਂ।
Ad Position 22
No active advertisement
ਪਿਛਲੀ ਖ਼ਬਰ ਦੀ ਕਾਨਵੈਂਟ ਸਕੂਲ ਪੋਹੀੜ ਨੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸਟੀਲ ਮਿੱਲ ਦੀ ਭੱਠੀ ਵਿੱਚ ਹਾਦਸਾ 5 ਕਾਮੇ ਜ਼ਖ਼ਮੀ, ਇਕ ਦੀ ਮੌਤ
Ad Position 24