26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਨਮਨ ਵਸ਼ਿਸ਼ਟ ਦੀ ਜਿਮਨਾਸਟਿਕ ਦੇ ਸੂਬਾ ਪੱਧਰੀ ਮੁਕਾਬਲੇ ਲਈ ਚੋਣ

ਖੰਨਾ, 26 ਅਗਸਤ (ਹਰਜਿੰਦਰ ਸਿੰਘ ਲਾਲ)-ਭਗਤ ਪੂਰਨ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਰਾਜੇਵਾਲ ਦੇ ਹੋਣਹਾਰ ਵਿਦਿਆਰਥੀ ਅਤੇ ਜਿਮਨਾਸਟਿਕ ਖਿਡਾਰੀ ਨਮਨ ਵਸ਼ਿਸ਼ਟ ਨੇ ਜ਼ਿਲ੍ਹਾ ਪੱਧਰੀ ਅੰਡਰ-19 ਜਿਮਨਾਸਟਿਕ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਉਸ ਨੇ ਜ਼ਿਲ੍ਹੇ ਵਿਚ ਦੂਜਾ ਸਥਾਨ ਹਾਸਲ ਕਰਦਿਆਂ ਵੱਖ-ਵੱਖ ਇਵੈਂਟਾਂ ਵਿਚ ਸੱਤ ਮੈਡਲ ਜਿੱਤੇ ਅਤੇ ਆਲ ਰਾਉਂਡਰ ਸੈਕਿੰਡ ਬੈਸਟ ਚੁਣਿਆ ਗਿਆ।

Ad Position 21
No active advertisement
ਅਜੀਤ ਡੈਸਕ 27-08-2026
ਖੰਨਾ, 26 ਅਗਸਤ (ਹਰਜਿੰਦਰ ਸਿੰਘ ਲਾਲ)-ਭਗਤ ਪੂਰਨ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਰਾਜੇਵਾਲ ਦੇ ਹੋਣਹਾਰ ਵਿਦਿਆਰਥੀ ਅਤੇ ਜਿਮਨਾਸਟਿਕ ਖਿਡਾਰੀ ਨਮਨ ਵਸ਼ਿਸ਼ਟ ਨੇ ਜ਼ਿਲ੍ਹਾ ਪੱਧਰੀ ਅੰਡਰ-19 ਜਿਮਨਾਸਟਿਕ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਉਸ ਨੇ ਜ਼ਿਲ੍ਹੇ ਵਿਚ ਦੂਜਾ ਸਥਾਨ ਹਾਸਲ ਕਰਦਿਆਂ ਵੱਖ-ਵੱਖ ਇਵੈਂਟਾਂ ਵਿਚ ਸੱਤ ਮੈਡਲ ਜਿੱਤੇ ਅਤੇ ਆਲ ਰਾਉਂਡਰ ਸੈਕਿੰਡ ਬੈਸਟ ਚੁਣਿਆ ਗਿਆ। ਸਕੂਲ ਦੀ ਪ੍ਰਿੰਸੀਪਲ ਅਲਪਨਾ ਮਹਾਜਨ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ (ਕਾਮਰਸ) ਦੇ ਵਿਦਿਆਰਥੀ ਨਮਨ ਵਸ਼ਿਸ਼ਟ ਨੇ ਪੋਮਲ ਹਾਰਸ, ਹੋਰੀਜ਼ੋਂਟਲ ਬਾਰ, ਪੈਰਲਲ ਬਾਰ, ਟੇਬਲ ਵਾਲਟ, ਫਲੋਰ ਐਕਸਰਸਾਈਜ਼ ਅਤੇ ਰੋਮਨ ਰਿੰਗਜ਼ ਆਦਿ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਦੀ ਇਸ ਪ੍ਰਾਪਤੀ ਦੇ ਆਧਾਰ ’ਤੇ ਉਸ ਦੀ ਚੋਣ ਸੂਬਾ ਪੱਧਰੀ ਜਿਮਨਾਸਟਿਕ ਮੁਕਾਬਲੇ ਲਈ ਕੀਤੀ ਗਈ ਹੈ, ਜੋ ਸਕੂਲ ਲਈ ਮਾਣ ਵਾਲੀ ਗੱਲ ਹੈ। ਉਸ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਪਿਤਾ ਮਨੋਜ ਕੁਮਾਰ ਅਤੇ ਅਧਿਆਪਕਾਂ ਨੂੰ ਦਿੱਤਾ। ਜੇਤੂ ਖਿਡਾਰੀ ਨੂੰ ਵਧਾਈ ਦਿੰਦਿਆਂ ਪ੍ਰਿੰਸੀਪਲ ਅਲਪਨਾ ਮਹਾਜਨ ਨੇ ਕਿਹਾ ਕਿ ਨਮਨ ਵਸ਼ਿਸ਼ਟ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿਚ ਵੀ ਮਹੱਤਵਪੂਰਨ ਪ੍ਰਦਰਸ਼ਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਸਰੀਰਕ, ਬੌਧਿਕ, ਮਾਨਸਿਕ ਅਤੇ ਸਮਾਜਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਕੂਲ ਵਲੋਂ ਸਮ ੇਂ-ਸਮੇਂ ’ਤੇ ਵੱਖ-ਵੱਖ ਖੇਡ ਗਤੀਵਿਧੀਆਂ ਅਤੇ ਪ੍ਰੋਗਰਾਮ ਕਰਵਾਏ ਜਾਂਦੇ ਹਨ, ਜੋ ਬੱਚਿਆਂ ਦੇ ਸਰਬਪੱਖੀ ਵਿਕਾਸ ਵਿੱਚ ਸਹਾਇਕ ਹਨ। ਇਸ ਮੌਕੇ ਸਕੂਲ ਟਰੱਸਟ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਵੀ ਨਮਨ ਵਸ਼ਿਸ਼ਟ ਨੂੰ ਉਸ ਦੀ ਸ਼ਾਨਦਾਰ ਪ੍ਰਾਪਤੀ ’ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਹਰੇਕ ਵਿ ਦਿਆਰਥੀ ਨੂੰ ਨਮਨ ਤੋਂ ਪ੍ਰੇਰਣਾ ਲੈ ਕੇ ਖੇਡਾਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਨਮਨ ਦੇ ਸੂਬਾ ਪੱਧਰੀ ਮੁਕਾਬਲੇ ਲਈ ਚੰਗੇ ਪ੍ਰਦਰਸ਼ਨ ਦੀ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਸਮਰਾਲਾ ’ਚ ਜ਼ੋਰ ਫੜਨ ਲੱਗੀ-ਬਲਵੀਰ ਮਾਨ ਅਗਲੀ ਖ਼ਬਰ ਪੈਰਾਗੌਨ ਸਕੂਲ ਨੰਗਲ ਦੇ ਵਿਦਿਆਰਥੀਆਂ ਵਲੋਂ ਦੌੜ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ
Ad Position 24